B''Day: ਮਾਡਲਿੰਗ ਦੇ ਦਿਨਾਂ ’ਚ ਇੰਝ ਦਿਸਦੀ ਸੀ ਦੀਪਿਕਾ ਪਾਦੂਕੋਣ, ਦੇਖੋ ਤਸਵੀਰਾਂ

1/5/2020 10:15:57 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ’ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਨ੍ਹਾਂ ਦੀਆਂ ਮਾਡਲਿੰਗ ਦੇ ਦਿਨਾਂ ਦੀ ਕੁੱਝ ਅਜਿਹੀਆਂ ਤਸਵੀਰਾਂ, ਜਿਨ੍ਹਾਂ ਵਿਚ ਤੁਸੀਂ ਦੀਪਿਕਾ ਨੂੰ ਪਛਾਣ ਨਹੀਂ ਪਾਓਗੇ। ਇਸ ਦੇ ਨਾਲ ਤੁਹਾਨੂੰ ਦੱਸਾਂਗੇ ਉਨ੍ਹਾਂ ਦੀ ਜ਼ਿੰਦਗੀ ਦੇ ਕੁੱਝ ਦਿਲਚਸਪ ਫੈਕਟਸ...

PunjabKesari
 ਡੈਨਮਾਰਕ ਵਿਚ ਹੋਇਆ ਸੀ ਜਨਮ...
ਦੀਪਿਕਾ ਦਾ ਜਨਮ 5 ਜਨਵਰੀ, 1986 ਨੂੰ ਡੈਨਮਾਰਕ ਦੇ ਕੋਪੇਨਹੇਗਨ ਸ਼ਹਿਰ ਵਿਚ ਹੋਇਆ। ਦੀਪਿਕਾ ਇੰਟਰਨੈਸ਼ਨਲ ਬੈਡਮਿੰਟਨ ਪਲੇਅਰ ਰਹੇ ਪ੍ਰਕਾਸ਼ ਪਾਦੂਕੋਣ ਦੀ ਧੀ ਹੈ। ਦੀਪਿਕਾ ਦੇ ਮਾਤਾ-ਪਿਤਾ ਉਸ ਸਮੇਂ ਬੈਂਗਲੁਰ ਸ਼ਿਫਟ ਹੋ ਗਏ ਸਨ, ਜਦੋਂ ਉਹ ਸਿਰਫ ਇਕ ਸਾਲ ਦੀ ਸੀ।

PunjabKesari
ਪੜ੍ਹਾਈ ਛੱਡ ਮਾਡਲਿੰਗ ਵਿਚ ਆਈ ਦੀਪਿਕਾ
ਬੈਂਗਲੁਰੂ ਦੇ ਸੋਫੀਆ ਹਾਈਸਕੂਲ ਤੋਂ ਸਕੂਲਿੰਗ ਅਤੇ ਮਾਊਂਟ ਕਾਰਮਲ ਕਾਲਜ ਤੋਂ ਉਨ੍ਹਾਂ ਨੇ ਪ੍ਰੀ-ਯੂਨੀਵਰਸਿਟੀ ਐਜੂਕੇਸ਼ਨ ਕੰਪਲੀਟ ਕੀਤਾ। ਇਸ ਤੋਂ ਬਾਅਦ ਦੀਪਿਕਾ ਨੇ ਬੀ.ਏ. (ਸੋਸ਼ਯੋਲਾਜੀ ਵਿਚ) ਕਰਨ ਦੇ ਉਦੇਸ਼ ਨਾਲ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿਚ ਐਡਮਿਸ਼ਨ ਲਿਆ ਪਰ ਪੜ੍ਹਾਈ ਵਿਚਕਾਰ ਹੀ ਛੱਡ ਕੇ ਮਾਡਲਿੰਗ ਵਿਚ ਆ ਗਈ।

PunjabKesari
8 ਸਾਲ ਦੀ ਉਮਰ ਤੋਂ ਕੀਤਾ ਕੰਮ
ਦੀਪਿਕਾ ਨੇ 8 ਸਾਲ ਦੀ ਉਮਰ ਤੋਂ ਹੀ ਕਈ ਐਡਜ਼ ਵਿਚ ਕੰਮ ਕੀਤਾ। ਟੀਨ-ਏਜ ਵਿਚ ਉਨ੍ਹਾਂ ਨੇ ਲਿਰਿਲ ਅਤੇ ਕਲੋਜ-ਅਪ ਵਰਗੇ ਕਈ ਬਰਾਂਡ ਲਈ ਐਡ ਕੀਤੇ। ਹਿਮੇਸ਼ ਰੇਸ਼ਮੀਆ ਦੇ ਮਸ਼ਹੂਰ ਐਲਬਮ ‘ਨਾਮ ਹੈ ਤੇਰਾ...’ ਵਿਚ ਵੀ ਉਹ ਨਜ਼ਰ ਆ ਚੁੱਕੀ ਹੈ।

PunjabKesari
ਸਾਊਥ ਫਿਲਮਾਂ ਤੋਂ ਸ਼ੁਰੂ ਕੀਤਾ ਕਰੀਅਰ...
2006 ਵਿਚ ਦੀਪਿਕਾ ਨੇ ਕੰਨੜ ਫਿਲਮ ‘ਐਸ਼ਵਰਿਆ’ ਨਾਲ ਪਰਦੇ ’ਤੇ ਐਂਟਰੀ ਲਈ। ਇਹ ਫਿਲਮ ਸਫਲ ਰਹੀ। ਸਾਲ ਭਰ ਬਾਅਦ ਸ਼ਾਹਰੁਖ ਖਾਨ ਦੇ ਆਓਜਿਟ ਫਿਲਮ ‘ਓਮ ਸ਼ਾਂਤੀ ਓਮ‘ ਨਾਲ ਉਨ੍ਹਾਂ ਨੂੰ ਵੱਡਾ ਬਰੇਕ ਮਿਲਿਆ। ‘ਕਾਕਟੇਲ’,‘ਯੇ ਜਵਾਨੀ ਹੈ ਦੀਵਾਨੀ’, ‘ਗੋਲੀਆਂ ਕੀ ਰਾਸਲੀਲਾ-ਰਾਮਲੀਲਾ’, ‘ਹੈਪੀ ਨਿਊ ਈਅਰ’,‘ਪੀਕੂ’,  ‘ਤਮਾਸ਼ਾ’, ‘ਬਾਜੀਰਾਵ ਮਸਤਾਨੀ’ ਵਰਗੀਆਂ ਫਿਲਮਾਂ ਵਿਚ ਵਧੀਆ ਪਰਫਾਰਮੈਂਸ ਦੇ ਕੇ ਉਹ ਦਰਸ਼ਕਾਂ ਦੀ ਫੇਵਰੇਟ ਬਣੀ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News