B''Day Spl: ਬੇਹੱਦ ਦਿਲਚਸਪ ਹੈ ਦੀਪਿਕਾ-ਰਣਵੀਰ ਦੀ ਲਵਸਟੋਰੀ

1/5/2020 10:55:41 AM

ਮੁੰਬਈ(ਬਿਊਰੋ)- ਸਿਨੇਮਾਜਗਤ ’ਚ ਆਪਣੀ ਖੂਬਸੂਰਤੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਦੀਪਿਕਾ ਪਾਦੁਕੋਣ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। 14 ਨਵੰਬਰ 2018 ਨੂੰ ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀ ਗਿਣਤੀ ਇੰਡਸਟਰੀ ਦੇ ਸਭ ਤੋਂ ਲਵੇਬਲ ਕਪਲਸ ’ਚ ਹੁੰਦੀ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ ’ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਦੀਪਿਕਾ ਦੇ ਜਨਮਦਿਨ ਮੌਕੇ ’ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪਹਿਲੀ ਮੁਲਾਕਾਤ ਅਤੇ ਲਵਸਟੋਰੀ ਬਾਰੇ ਦੱਸਣ ਜਾ ਰਹੇ ਹਾਂ।

PunjabKesari
ਦੀਪਿਕਾ ਤੇ ਰਣਵੀਰ ਦੀ ਪਹਿਲੀ ਮੁਲਾਕਾਤ Zee Cine Awards ਵਿਚ ਹੋਈ ਸੀ। ਇੱਥੇ ਰਣਵੀਰ ਨੇ ਪਹਿਲੀ ਵਾਰ ਦੀਪਿਕਾ ਪਾਦੁਕੋਣ ਨੂੰ ਆਹਮਣੇ- ਸਾਹਮਣੇ ਦੇਖਿਆ ਸੀ ਅਤੇ ਰਣਵੀਰ ਦੀਪਿਕਾ ਨੂੰ ਦੇਖਦੇ ਹੀ ਫਿਦਾ ਹੋ ਗਏ ਸਨ।
ਕਿਸੇ ਵੀ ਐਕਟਰ ਦੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਉਸ ਦੇ ਕੰਮ ਦੀ ਜਗ੍ਹਾ ਹੁੰਦੀ ਹੈ। ਦੋਵਾਂ ਨੂੰ ਇਕੱਠੇ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ ਲਈ ਜਰੂਰੀ ਸੀ ਕਿ ਉਹ ਇਕੱਠੇ ਕੰਮ ਕਰਦੇ ਅਤੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਦਿੱਗਜ ਫਿਲਮ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਨੇ। ਫਿਲਮ ਦਾ ਨਾਮ ਸੀ ‘ਰਾਮਲੀਲਾ’।

PunjabKesari
ਫਿਲਮ ਵਿਚ ਦੋਵਾਂ ਵਿਚਕਾਰ ਕਮਾਲ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਅਤੇ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਦੋਵਾਂ ਵਿਚਕਾਰ ਕੁੱਝ ਚੱਲ ਰਿਹਾ ਹੈ। ਦੋਵੇਂ ਆਪਣੀ ਰਿਲੇਸ਼ਨਸ਼ਿਪ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸਨ ਪਰ ਤਸਵੀਰਾਂ ਸਭ ਕੁੱਝ ਬਿਆਨ ਕਰ ਰਹੀਆਂ ਸਨ। ਕਿਹਾ ਜਾਂਦਾ ਹੈ ਕਿ ਫਿਲਮ ‘ਰਾਮਲੀਲਾ’ ਵਿਚ ਇਕ ਰੋਮਾਂਟਿਕ ਸੀਨ ਦੌਰਾਨ ਦੋਵਾਂ ਨੂੰ ਕਿੱਸ ਕਰਨਾ ਸੀ ਅਤੇ ਨਿਰਦੇਸ਼ਕ ਦੇ ਕੱਟ ਬੋਲਣ ਤੋਂ ਬਾਅਦ ਵੀ ਦੋਵੇਂ ਇਕ-ਦੂੱਜੇ ਨੂੰ ਕਿੱਸ ਕਰਦੇ ਰਹੇ ਸਨ।

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News