ਜਦੋਂ ਦੀਪਿਕਾ ਨੇ ਲਿਆ ਫੋਟੋਗ੍ਰਾਫਰ ਦਾ ਫੋਨ, ਵਾਇਰਲ ਹੋਇਆ ਵੀਡੀਓ

12/23/2019 11:47:46 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਨਵੀਂ ਫਿਲਮ ‘ਛਪਾਕ’ ਦੇ ਪ੍ਰਮੋਸ਼ਨ ਵਿਚ ਕਾਫੀ ਬਿਜੀ ਹੈ। ਇਸੇ ਦੌਰਾਨ ਹੀ ਦੀਪਿਕਾ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਤਾਜ ਲੈਂਡ ਐਡਸ ਹੋਟਲ ਵਿਚ ਪਹੁੰਚੀ, ਜਿੱਥੇ ਕਈ ਫੈਨ ਅਤੇ ਫੋਟੋਗ੍ਰਾਫਰਸ ਮੌਜੂਦ ਸਨ। ਇਸੇ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦੀਪਿਕਾ ਦੇ ਹੱਥ ਵਿਚ ਆਪਣੇ ਇਕ ਫੋਟੋਗ੍ਰਾਫਰ ਦਾ ਫੋਨ ਦਿਖਾਈ ਦੇ ਰਿਹਾ ਹੈ ਅਤੇ ਉਹ ਉਨ੍ਹਾਂ ਨਾਲ ਗੱਲ ਕਰ ਰਹੀ ਹੈ। ਦਰਅਸਲ, ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਦੇ ਹੱਥ ਵਿਚ ਫੋਟੋਗ੍ਰਾਫਰ ਦਾ ਫੋਨ ਹੈ। ਉਸ ਤੋਂ ਬਾਅਦ ਦੀਪਿਕਾ ਫੋਟੋਗ੍ਰਾਫਰ ਤੋਂ ਪੁੱਛਦੀ ਹੈ ਕਿ ਕੀ ਮੈਂ ਇਸ ਨੂੰ ਇਸਤੇਮਾਲ ਕਰ ਲਵਾਂ ਤਾਂ ਫੋਟੋਗ੍ਰਾਫਰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਰੱਖ ਲਓ।

 
 
 
 
 
 
 
 
 
 
 
 
 
 

#deepikapadukone ❤🎅

A post shared by Viral Bhayani (@viralbhayani) on Dec 21, 2019 at 2:56am PST


ਹਾਲਾਂਕਿ, ਦੀਪਿਕਾ ਫੋਨ ਫੋਟੋਗ੍ਰਾਫਰ ਨੂੰ ਵਾਪਸ ਦੇ ਦਿੰਦੀ ਹੈ ਅਤੇ ਅੱਗੇ ਚਲੀ ਜਾਂਦੀ ਹੈ। ਉਸ ਤੋਂ ਬਾਅਦ ਫੈਨ ਬੋਲਦਾ ਹੈ ਕਿ ਬਰਥਡੇ ਵੀ ਹੈ 10 ਨੂੰ ਤਾਂ ਇਹ ਲੈ ਲਓ, ਉਸ ਤੋਂ ਬਾਅਦ ਦੀਪਿਕਾ ਦੱਸਦੀ ਹੈ 5 ਨੂੰ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਦਾ 5 ਜਨਵਰੀ ਨੂੰ ਬਰਥਡੇ ਹੈ। ਹੁਣ ਲੋਕਾਂ ਨੂੰ ਦੀਪਿਕਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਦੀਪਿਕਾ ਅਕਸਰ ਫੋਟੋਗ੍ਰਾਫਰਸ ਅਤੇ ਫੈਨਜ਼ ਨਾਲ ਮਜ਼ਾਕ ਕਰਦੀ ਰਹਿੰਦੀ ਹੈ। ਜੇਕਰ ਫਿਲਮ ‘ਛਪਾਕ’ ਦੀ ਗੱਲ ਕਰੀਏ ਤਾਂ ਇਹ 10 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News