ਇਕਤਰਫਾ ਪਿਆਰ ਦੀ ਡਰਾਉਣੀ ਤਸਵੀਰ ਹੈ ਛਪਾਕ

1/10/2020 8:52:14 AM

ਪਿਆਰ ਜਿੰਨਾ ਖੂਬਸੂਰਤ ਹੁੰਦਾ ਹੈ ਉਦੋਂ ਓਨਾ ਹੀ ਖੌਫਨਾਕ ਵੀ ਹੋ ਜਾਂਦਾ ਹੈ, ਜਦੋਂ ਇਹ ਪਾਗਲਪਨ ਦੀ ਹੱਦ ਤਕ ਪਹੁੰਚ ਜਾਵੇ। ਇਸ ਖੌਫਨਾਕ ਤਸਵੀਰ ਦੀ ਚਸ਼ਮਦੀਦ ਗਵਾਹ ਰਹੀ ਸਾਲ 2005 ਦੀ ਇਕ ਅਜਿਹੀ ਘਟਨਾ ਜਦੋਂ 15 ਸਾਲ ਦੀ ਲਕਸ਼ਮੀ ’ਤੇ ਤੇਜ਼ਾਬ ਸੁੱਟ ਦਿੱਤਾ ਗਿਆ ਕਿਉਂਕਿ ਉਸ ਨੇ ਸਿਰਫ ਇਕ ਸਿਰਫਿਰੇ ਆਸ਼ਕ ਨਾਲ ਵਿਆਹ ਦੀ ਤਜਵੀਜ਼ ਠੁਕਰਾ ਦਿੱਤੀ। ਇਸੇ ਖੌਫਨਾਕ ਅਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਨੂੰ ਪਰਦੇ 'ਤੇ ਪੇਸ਼ ਕਰਨ ਲਈ 10 ਜਨਵਰੀ ਨੂੰ ਆ ਰਹੀ ਹੈ ਫਿਲਮ 'ਛਪਾਕ'। ਦੀਪਿਕਾ ਪਾਦੁਕੋਣ ਇਸ ਫਿਲਮ ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਦੀਪਿਕਾ ਦੇ ਨਾਲ ਇਸ ਫਿਲਮ ਵਿਚ ਉਨ੍ਹਾਂ ਦਾ ਸਾਥ ਦਿੰਦੇ ਦਿਖਾਈ ਦੇਣਗੇ ਵਿਕਰਾਂਤ ਮੈਸੀ। ਫਿਲਮ ਦਾ ਨਿਰਦੇਸ਼ਨ ਕੀਤਾ ਹੈ 'ਤਲਵਾੜ' ਅਤੇ ‘ਰਾਜ਼ੀ’ ਵਰਗੀਆਂ ਫਿਲਮਾਂ ਦੇ ਚੁੱਕੀ ਮੇਘਨਾ ਗੁਲਜ਼ਾਰ ਨੇ। ਫਿਲਮ ਨਾਲ ਦੀਪਿਕਾ ਬਤੌਰ ਪ੍ਰੋਡਿਊਸਰ ਪਹਿਲੀ ਵਾਰ ਪੇਸ਼ ਹੋ ਰਹੀ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਦੀਪਿਕਾ, ਮੇਘਨਾ ਅਤੇ ਵਿਕਰਾਂਤ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਯਾ ਟਾਈਮਜ਼ ਅਤੇ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਮੁੱਖ ਹਿੱਸੇ :

ਲਕਸ਼ਮੀ ਦੀ ਕਹਾਣੀ ਚੁਣਨ ਪਿੱਛੇ ਦੋ ਕਾਰਣ : ਮੇਘਨਾ ਗੁਲਜ਼ਾਰ
ਲਕਸ਼ਮੀ ਦੀ ਕਹਾਣੀ ਚੁਣਨ ਪਿੱਛੇ ਦੋ ਕਾਰਣ ਸਨ, ਪਹਿਲਾ ਸੀ ਉਨ੍ਹਾਂ ਦਾ ਪੂਰਾ ਕੇਸ ਅਤੇ ਦੂਜਾ ਲਕਸ਼ਮੀ ਦੀ ਖੁਦ ਦੀ ਸ਼ਖਸੀਅਤ। ਲਕਸ਼ਮੀ ਦੀ ਕਹਾਣੀ ਵਿਚ ਪਹਿਲੀ ਵਾਰ ਕਿਸੇ ਮੁਲਜ਼ਮ ਨੂੰ 10 ਸਾਲ ਦੀ ਸਜ਼ਾ ਮਿਲੀ ਸੀ। ਮੈਡੀਕਲ ਦੇ ਨਜ਼ਰੀਏ ਤੋਂ ਦੇਖੀਏ ਤਾਂ ਉਨ੍ਹਾਂ ਦਾ ਕੇਸ ਇਕ ਲੈਂਡਮਾਰਕ ਸੀ ਕਿਉਂਕਿ ਜਿਹੜੀ ਉਨ੍ਹਾਂ ਦੀ ਆਖਰੀ ਵਾਰ ਸਰਜਰੀ ਹੋਈ, ਉਹ ਪਹਿਲੀ ਵਾਰ ਕੀਤੀ ਗਈ। ਲਕਸ਼ਮੀ ਨੇ ਆਪਣੇ ਵਕੀਲ ਰਾਹੀਂ ਪਹਿਲੀ ਵਾਰ ਅਦਾਲਤ ਵਿਚ ਐਸਿਡ ਦੀ ਵਿਕਰੀ 'ਤੇ ਪਾਬੰਦੀ ਲਾਉਣ ਲਈ ਜਨਹਿਤ ਅਰਜ਼ੀ ਦਾਇਰ ਕੀਤੀ ਸੀ। ਸਮਾਜਿਕ ਪੱਧਰ 'ਤੇ ਇਹ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਕੇਸ ਨੂੰ ਬਹੁਤ ਅਹਿਮ ਬਣਾਉਂਦੀਆਂ ਹਨ। ਲਕਸ਼ਮੀ ਦੀ ਜਿਹੜੀ ਸ਼ਖਸੀਅਤ ਹੈ, ਉਹ ਬਹੁਤ ਵੱਖਰੀ ਹੈ, ਇਕ ਪਾਸੇ ਇਹ ਦਰਦਨਾਕ ਵਾਰਦਾਤ ਹੈ ਅਤੇ ਦੂਜੇ ਪਾਸੇ ਜਿੱਤ ਹੈ ਕਿ ਉਹ ਕਿਸ ਤਰ੍ਹਾਂ ਨਾਲ ਹਾਦਸਾ ਵਾਪਰਨ ਪਿੱਛੋਂ ਖੁਦ ਨੂੰ ਸਮੇਟ ਕੇ ਅਤੇ ਨਾਲ ਹੀ ਜ਼ਿਆਦਾ ਨਿੱਖਰ ਕੇ ਬਾਹਰ ਨਿਕਲੀ। ਉਸ ਦੇ ਇਸ ਫਿਲਮ ਵਿਚ ਕੰਮ ਕਰਨ ਦਾ ਤਜਰਬਾ ਬਹੁਤ ਹੀ ਨਾ ਵਿਸ਼ਵਾਸਯੋਗ ਰਿਹਾ। ਅੱਜ ਵੀ ਕਦੇ-ਕਦੇ ਮੈਨੂੰ ਜਾਪਦਾ ਹੈ ਕਿ ਇਹ ਕਿਵੇਂ ਹੋ ਗਿਆ। ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਨੂੰ ਇਸ ਕਹਾਣੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਮੇਘਨਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਮੀਦ ਹੈ ਕਿ ਇਹ ਫਿਲਮ ਇਕ ਮੁਹਿੰਮ ਨੂੰ ਜਨਮ ਦੇਵੇਗੀ।

ਤੱਥਾਂ ਨਾਲ ਨਹੀਂ ਹੋਈ ਛੇੜਛਾੜ
ਜਦੋਂ ਵੀ ਅਸੀਂ ਕਿਸੇ ਸੱਚੀ ਘਟਨਾ ’ਤੇ ਫਿਲਮ ਬਣਾਉਂਦੇ ਹਾਂ ਤਾਂ ਸਾਡਾ ਫਰਜ਼ ਹੁੰਦਾ ਹੈ ਕਿ ਤੱਥਾਂ ਨਾਲ ਬਿਲਕੁਲ ਹੀ ਛੇੜਛਾੜ ਨਾ ਕਰੀਏ। ਇਸ ਫਿਲਮ ਵਿਚ ਅਸੀਂ ਸਿਨੇਮੈਟਿਕ ਲਿਬਰਟੀ ਤਾਂ ਨਹੀਂ ਲਈ ਹੈ ਪਰ ਸਿਨੇਮੈਟਿਕ ਟੂਲਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਇਕ ਖਬਰ ਲੇਖ ਅਤੇ ਇਕ ਫਿਲਮ ਵਿਚ ਫਰਕ ਹੁੰਦਾ ਹੈ। ਇਸੇ ਫਰਕ ਨੂੰ ਅਸੀਂ ਬਰਕਰਾਰ ਰੱਖਿਆ ਹੈ ਅਤੇ ਇਸ ਤੋਂ ਇਲਾਵਾ ਇਸ ਕਹਾਣੀ ਦੇ ਤੱਥਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ।

ਸਮਾਜ ਦੇ ਲਈ ਤੇਜ਼ਾਬ ਹੈ ਛੋਟੀ ਸੋਚ
ਉਂਝ ਤਾਂ ਸਮਾਜ ਵਿਚ ਕਈ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਵੱਡੇ ਪਰਦੇ 'ਤੇ ਲਿਆਉਣਾ ਚਾਹੀਦਾ ਹੈ ਪਰ ਮੈਂ ਉਮੀਦ ਕਰਦੀ ਹਾਂ ਕਿ ਕਦੇ ਅਜਿਹੇ ਮੁੱਦੇ ਵੀ ਸਾਹਮਣੇ ਆਉਣ ਜਿਸ ਨੂੰ ਬਣਾਉਣ ਵਿਚ ਸਾਨੂੰ ਮਾਣ ਤੇ ਖੁਸ਼ੀ ਹੋਵੇ। ਮੇਰੇ ਮੁਤਾਬਕ ਮੌਜੂਦਾ ਸਮੇਂ ਵਿਚ ਛੋਟੀ ਸੋਚ ਪੂਰੇ ਸਮਾਜ ਨੂੰ ਤਬਾਹ ਕਰ ਰਹੀ ਹੈ। ਜ਼ਰੂਰੀ ਹੈ ਇਸ ਨੂੰ ਤਬਾਹ ਕੀਤਾ ਜਾਵੇ।

ਛਪਾਕ ਇਕ ਨਾ ਵਿਸ਼ਵਾਸਯੋਗ ਤਜਰਬਾ : ਵਿਕਰਾਂਤ ਮੈਸੀ

ਸਮਾਜ ਵਲੋਂ ਤੈਅ ਕੀਤੀ ਗਈ ਖੂਬਸੂਰਤੀ ਦੀ ਪਰਿਭਾਸ਼ਾ ਨੂੰ ਬਦਲਣਾ ਜ਼ਰੂਰੀ
ਸਾਡੇ ਸਮਾਜ ’ਚ ਖੂਬਸੂਰਤੀ ਦੀ ਇਕ ਪਰਿਭਾਸ਼ਾ ਤੈਅ ਕਰ ਦਿੱਤੀ ਗਈ ਹੈ। ਬਹੁਤ ਹੀ ਘੱਟ ਲੋਕ ਹਨ ਜਿਹੜੇ ਇਸ ਤੋਂ ਪਰ੍ਹੇ ਦੇਖ ਪਾਉਂਦੇ ਹਨ। ਅਜਿਹੇ ਲੋਕ ਹੋਣੇ ਚਾਹੀਦੇ ਹਨ ਸਾਡੇ ਸਮਾਜ 'ਚ ਮੈਂ ਨਹੀਂ ਜਾਣਦਾ ਕਿ ਮੈਂ ਕਿੰਨਾ ਉਨ੍ਹਾਂ ਵਾਂਗ ਹਾਂ ਪਰ ਹਾਂ, ਮੈਂ ਇਕ ਚੰਗਾ ਇਨਸਾਨ ਬਣਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹਾਂ।

ਕੰਮ ਲਈ ਸਖਤ ਹੈ ਮੇਘਨਾ
ਮੇਘਨਾ ਕੰਮ ਨੂੰ ਲੈ ਕੇ ਕਾਫੀ ਸਟ੍ਰਿਕਟ ਹੈ ਅਤੇ ਜਦੋਂ ਤੁਸੀਂ ਅਜਿਹੀ ਫਿਲਮ ਬਣਾ ਰਹੇ ਹੋਵੋ ਤਾਂ ਜ਼ਰੂਰੀ ਵੀ ਹੈ। ਉਨ੍ਹਾਂ ਦੀ ਸੋਚ ਬਿਲਕੁਲ ਸਾਫ ਰਹਿੰਦੀ ਹੈ ਕਿ ਸਾਨੂੰ ਕਿਸ ਸੀਨ ਨੂੰ ਕਿਵੇਂ ਪੇਸ਼ ਕਰਨਾ ਹੈ, ਜਿਸ ਕਾਰਣ ਗਲਤੀ ਦੀ ਘੱਟ ਗੁੰਜਾਇਸ਼ ਹੁੰਦੀ ਹੈ। ਕਿਸੇ ਵੀ ਫਿਲਮ ਦੀ ਸ਼ੂਟਿੰਗ ਕਰਨ ਤੋਂ ਪਹਿਲਾਂ ਅਦਾਕਾਰ ਨੂੰ ਤਿਆਰੀ ਲਈ ਬਹੁਤ ਸਮਾਂ ਮਿਲਿਆ ਹੁੰਦਾ ਹੈ। ਇਸ ਲਈ ਇਹ ਅਦਾਕਾਰ ਦਾ ਫਰਜ਼ ਹੈ ਕਿ ਸੈੱਟ 'ਤੇ ਜਦ ਵੀ ਸ਼ੂਟਿੰਗ ਲਈ ਆਵੇ ਤਾਂ ਆਪਣੇ ਨਿਰਦੇਸ਼ਕ ਦੀਆਂ ਉਮੀਦਾਂ 'ਤੇ ਖਰਾ ਉਤਰੇ। ਕੰਮ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ। ਮੇਰੀ ਤੇ ਮੇਘਨਾ ਦੀ ਵੀ ਕਈ ਵਾਰ ਛੋਟੀ-ਮੋਟੀ ਨੋਕਝੋਕ ਹੋਈ ਪਰ ਉਹ ਫਿਲਮ ਲਈ ਸਿਹਤਮੰਦ ਸੀ ਅਤੇ ਉਨ੍ਹਾਂ ਵਿਚ ਇਕ-ਦੂਜੇ ਲਈ ਸਤਿਕਾਰ ਬਰਕਰਾਰ ਰਿਹਾ।

ਕਾਫੀ ਨੇੜਿਓਂ ਦੇਖੀ ਲਕਸ਼ਮੀ ਦੀ ਜ਼ਿੰਦਗੀ : ਦੀਪਿਕਾ ਪਾਦੁਕੋਣ
ਉਂਝ ਤਾਂ ਲਕਸ਼ਮੀ ਬਾਰੇ ਹਰ ਕੋਈ ਜਾਣਦਾ ਹੈ ਪਰ ਇਸ ਫਿਲਮ ਜ਼ਰੀਏ ਮੈਨੂੰ ਉਨ੍ਹਾਂ ਨੂੰ ਅਤੇ ਉੇਨ੍ਹਾਂ ਦੇ ਪੂਰੇ ਸਫਰ ਨੂੰ ਕਾਫੀ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਜਿਸ ਵੀ ਹਾਲਾਤ ਵਿਚੋਂ ਉਹ ਲੰਘੀ, ਉਸ ਨੂੰ ਮੈਂ ਬਾਰੀਕੀ ਨਾਲ ਸਮਝ ਸਕੀ। ਉਸ ਹਾਲਾਤ ਦਾ ਅਤੇ ਉਨ੍ਹਾਂ ਦੀ ਬਾਡੀ ਲੈਂਗੁਏਜ ਨੂੰ ਸਮਝਣ ਨਾਲ ਮੈਨੂੰ ਆਪਣੇ ਕਿਰਦਾਰ ਨੂੰ ਹੋਰ ਵੀ ਸਹਿਜਤਾ ਨਾਲ ਕਰਨ ਵਿਚ ਮਦਦ ਮਿਲੀ।

ਲਕਸ਼ਮੀ ਦੀ ਪ੍ਰਵਾਨਗੀ ਸਭ ਤੋਂ ਵੱਧ ਜ਼ਰੂਰੀ
ਇਸ ਫਿਲਮ ਦੀ ਸਫਲਤਾ ਮੇਰੇ ਲਈ 3 ਹਿੱਸਿਆਂ ’ਚ ਵੰਡੀ ਹੋਈ ਹੈ। ਸਭ ਤੋਂ ਪਹਿਲਾਂ ਅਤੇ ਸਭ ਤੋਂ ਅਹਿਮ ਸੀ ਲਕਸ਼ਮੀ ਦੀ ਪ੍ਰਵਾਨਗੀ ਮਿਲਣਾ। ਜਿਹੜੀ ਮੈਨੂੰ ਮਿਲੀ ਵੀ ਤਾਂ ਪਹਿਲੇ ਪੜਾਅ ਵਿਚ ਮੈਂ ਖੁਦ ਨੂੰ ਸਫਲ ਮੰਨਦੀ ਹਾਂ। ਦੂਜਾ ਸੀ ਮੇਘਨਾ ਦੀਆਂ ਉਮੀਦਾਂ 'ਤੇ ਖਰਾ ਉਤਰਨਾ, ਜਿਸ ਵਿਚ ਮੇਘਨਾ ਨੇ ਮੈਨੂੰ ਪਾਸ ਕੀਤਾ। ਹੁਣ ਤੀਜਾ ਪੜਾਅ ਬਾਕੀ ਹੈ ਉਹ ਹੈ ਦਰਸ਼ਕਾਂ ਦਾ, ਜਿਸ ਦਾ ਨਤੀਜਾ 10 ਜਨਵਰੀ ਨੂੰ ਆਵੇਗਾ।

ਟੀਮ ਦੇ ਜਜ਼ਬੇ ਨੇ ਬਣਾਇਆ ਛਪਾਕ ਨੂੰ ਮੁਮਕਿਨ
ਇਕ ਪ੍ਰੋਡਿਊਸਰ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਫਿਲਮ ਦੀ ਸ਼ੂਟਿੰਗ ਦਾ ਹਰ ਲਮਹਾ ਯਾਦਾਂ ਦੇ ਰੂਪ ਵਿਚ ਸਿਮਟਦਾ ਜਾਂਦਾ ਹੈ। ਚਾਹੇ ਉਹ ਸੀਨ ਤਿੱਖੇ ਹੋਣ ਜਾਂ ਹਲਕੇ-ਫੁਲਕੇ, ਉਨ੍ਹਾਂ ਵਿਚ ਓਨੀ ਹੀ ਊਰਜਾ ਲੱਗਦੀ ਹੈ। ਕਈ ਦਿਨ ਸਾਡੇ ਲਈ ਬਹੁਤ ਹੀ ਵੰਗਾਰਾਂ ਭਰੇ ਸਨ। ਜਦੋਂ ਸ਼ੂਟਿੰਗ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਸੀ ਪਰ ਇਹ ਟੀਮ ਦਾ ਜਜ਼ਬਾ ਸੀ, ਜਿਸ ਨੇ ਛਪਾਕ ਨੂੰ ਮੁਮਕਿਨ ਬਣਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News