ਜਦੋਂ 20 ਸਾਲ ਪਹਿਲਾਂ ਦੀਪਿਕਾ ਦੇ ਘਰ ਲੰਚ ’ਤੇ ਪਹੁੰਚੇ ਸੀ ਆਮਿਰ ਖਾਨ, ਜਾਣੋ ਮਜ਼ੇਦਾਰ ਕਿੱਸਾ
5/17/2020 1:31:25 PM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਮਿਰ ਖਾਨ ਨਾਲ ਆਪਣੀ 20 ਸਾਲ ਪੁਰਾਣੀ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ। ਜਿਸ ਦੇ ਨਾਲ ਲਿਖੇ ਕੈਪਸ਼ਨ ਵਿਚ ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਮੈਂ ਸਿਰਫ 13 ਸਾਲ ਦੀ ਸੀ ਅਤੇ ਕਾਫ਼ੀ ਬੇਢੰਗੀ ਸੀ। ਇਸ ਤਸਵੀਰ ਵਿਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਪ੍ਰਕਾਸ਼, ਮਾਂ ਅਤੇ ਭੈਣ ਤਨੀਸ਼ਾ ਵੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਲਿਖਿਆ, ‘‘ਜ਼ਬਰਦਸਤ ਯਾਦ 1 ਜਨਵਰੀ 2000 ਦੀ। ਮੈਂ ਉਸ ਸਮੇਂ 13 ਸਾਲ ਦੀ ਸੀ ਅਤੇ ਕਾਫੀ ਅਜੀਬ ਸੀ। ਮੈਂ ਹੁਣ ਵੀ ਉਂਝ ਹੀ ਹਾਂ। ਉਹ ਸਾਰੇ ਲੰਚ ਕਰ ਰਹੇ ਸਨ ਅਤੇ ਸਿਰਫ ਦਹੀ- ਚਾਵਲ ਖਾ ਰਹੇ ਸਨ। ਮੈਂ ਵੀ ਭੁੱਖੀ ਸੀ, ਜਿਵੇਂ ਕਿ ਮੈਂ ਹਮੇਸ਼ਾ ਰਹਿੰਦੀ ਹਾਂ ਪਰ ਉਨ੍ਹਾਂ ਨੇ ਮੈਨੂੰ ਆਫਰ ਤੱਕ ਨਹੀਂ ਕੀਤਾ ਅਤੇ ਮੈਂ ਵੀ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ...।’’ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਤਸਵੀਰ ਕਿਉਂ ਅਤੇ ਕਿੱਥੋਂ ਲਈ ਗਈ ਸੀ ।
ਕਈ ਥ੍ਰੋਬੈਕ ਤਸਵੀਰਾਂ ਸ਼ੇਅਰ ਕਰ ਚੁਕੀ ਹੈ ਦੀਪਿਕਾ
ਲਾਕਡਾਊਨ ਦੌਰਾਨ ਦੀਪਿਕਾ ਹੁਣ ਤੱਕ ਕਈ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਚੁਕੀ ਹੈ। ਹਾਲ ਹੀ ਵਿਚ ਮਦਰਸ ਡੇ ’ਤੇ ਉਨ੍ਹਾਂ ਨੇ ਆਪਣੀ ਮਾਂ ਨਾਲ ਆਪਣੇ ਸਕੂਲ ਟਾਈਮ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ।
ਇਹ ਵੀ ਪੜ੍ਹੋ: ਜਦੋਂ ਕਰੀਨਾ ਕਪੂਰ ਨੂੰ ਏਅਰਪੋਰਟ ’ਤੇ ਹੀ ਹੋਣਾ ਪਿਆ ਸੀ ਤਿਆਰ, ਦੇਖੋ ਥ੍ਰੋਬੈਕ ਵੀਡੀਓ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ