ਪ੍ਰਿਆ ਪ੍ਰਕਾਸ਼ ਤੋਂ ਬਾਅਦ ਦੀਪਿਕਾ ਪਾਦੂਕੋਣ ਦੀ ਅੱਖ ਦੇ ਦੀਵਾਨੇ ਹੋਏ ਫੈਨਜ਼, ਵੀਡੀਓ
12/31/2019 9:43:10 AM
ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜਕਲ ਆਪਣੀ ਫਿਲਮ ‘ਛਪਾਕ’ ਦੀ ਪ੍ਰਮੋਸ਼ਨ ਕਰ ਰਹੀ ਹੈ। ਪ੍ਰਮੋਸ਼ਨ ਦੌਰਾਨ ਦੀਪਿਕਾ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਆ ਜਾਵੇਗੀ। ਇਨਾਂ ਹੀ ਨਹੀਂ ਇਸ ਵੀਡੀਓ ਵਿਚ ਦੀਪਿਕਾ ਸਿੱਧੇ-ਸਿੱਧੇ ਇੰਟਰਨੈੱਟ ਸੈਂਸੇਸ਼ਨ ਪ੍ਰਿਆ ਪ੍ਰਕਾਸ਼ ਨੂੰ ਚੈਂਲੇਜ ਦੇ ਰਹੀ ਹੈ। ਇਹ ਵੀਡੀਓ ਵੀ ‘ਛਪਾਕ’ ਦੀ ਸ਼ੂਟਿੰਗ ਦੌਰਾਨ ਦਾ ਹੀ ਹੈ, ਜਿਸ ਵਿਚ ਦੀਪਿਕਾ, ਫਿਲਮ ਦੇ ਡਾਇਰੈਕਟਰ ਮੇਘਨਾ ਗੁਲਜ਼ਾਰ ਨਾਲ ਗੱਲ ਕਰ ਰਹੀ ਹੁੰਦੀ ਹੈ, ਉਦੋਂ ਕੈਮਰਾ ਉਸ ਵੱਲ ਹੁੰਦਾ ਹੈ। ਕੈਮਰੇ ਨੂੰ ਦੇਖ ਕੇ ਉਸ ਨੂੰ ਸ਼ੈਤਾਨੀ ਯਾਦ ਆਉਂਦੀ ਹੈ ਅਤੇ ਉਹ ਕੈਮਰੇ ਵਿਚ ਦੇਖ ਕੇ ਅੱਖ ਮਾਰਦੀ ਹੈ। ਵੀਡੀਓ ਖਤਮ ਹੋਣ ਤੋਂ ਬਾਅਦ ਦੀਪਿਕਾ ਨੇ ਪ੍ਰਿਆ ਨੂੰ ਚੈਂਲੇਜ ਦਿੱਤਾ ਹੈ। ਅਦਾਕਾਰਾ ਦੇ ਇਸ ਵੀਡੀਓ 'ਤੇ ਪ੍ਰਿਆ ਨੇ ਵੀ ਫਨੀ ਰਿਐਕਸ਼ਨ ਦਿੱਤਾ ਹੈ। ਫੈਨਜ਼ ਵੱਲੋਂ ਦੀਪਿਕਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Episode 3 of #dpisms !!!😉 @priya.p.varrier #chhapaak #10thjanuary
A post shared by Deepika Padukone (@deepikapadukone) on Dec 29, 2019 at 3:06am PST
ਜ਼ਿਕਰਯੋਗ ਹੈ ਕਿ ਦੀਪਿਕਾ ਦੀ ਇਹ ਫਿਲਮ ‘ਛਪਾਕ’ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਨਾਲ ਵਿਕ੍ਰਾਂਤ ਮੇਸੀ ਲੀਡ ਰੋਲ ਵਿਚ ਹੈ। ਇਹ ਫਿਲਮ ਐਸਿਡ ਸਵਾਈਵਰ ਲੱਛਮੀ ਅੱਗਰਵਾਲ ਦੀ ਅਸਲ ਜ਼ਿੰਦਗੀ ਦੀ ਕਹਾਣੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਮਸ਼ਹੂਰ ਪੰਜਾਬੀ ਗਾਇਕ ''ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਮਹਿਲਾ ਕਮਿਸ਼ਨ ਨੇ ਦੇ ''ਤਾ ਆਖਰੀ ਅਲਟੀਮੇਟਮ !
