ਸ਼ਹਿਨਾਜ਼ ਬਣੀ ਵਿਸ਼ਾਲ ਦੀ ''ਪਾਰੋ'', ਰੋਮਾਂਸ ਦੇਖ ਘਰ ਵਾਲੇ ਹੋਏ ਹੈਰਾਨ (ਵੀਡੀਓ)

12/14/2019 10:45:55 AM

ਨਵੀਂ ਦਿੱਲੀ (ਬਿਊਰੋ) — ਬਿੱਗ ਬੌਸ 13 'ਚ ਲੜਾਈ—ਝਗੜਿਆਂ ਵਿਚਕਾਰ ਸ਼ਹਿਨਾਜ਼ ਕੌਰ ਗਿੱਲ ਦਰਸ਼ਕਾਂ ਨੂੰ ਐਂਟਰਟੇਨਮੈਂਟ ਦਾ ਡੋਜ਼ ਦਿੰਦੀ ਰਹਿੰਦੀ ਹੈ। ਬੀਤੇ ਐਪੀਸੋਡ 'ਚ ਜੇਲ 'ਚ ਬੰਦ ਵਿਸ਼ਾਲ ਆਦਿਤਿਆ ਸਿੰਘ ਨਾਲ ਸ਼ਹਿਨਾਜ਼ ਗਿੱਲ ਦੀ ਕਿਊਟ ਫਲਰਟਿੰਗ ਦੇਖਣ ਨੂੰ ਮਿਲੀ। ਸ਼ਹਿਨਾਜ਼ ਤੇ ਵਿਸ਼ਾਲ ਆਈਕੌਨਿਕ ਕੈਰੇਕਟਰ ਦੇਵ ਤੇ ਪਾਰੋ ਨੂੰ ਘਰ 'ਚ ਦਹਰਾਉਂਦੇ ਹਨ।

 

ਦੇਵ-ਪਾਰੋ ਬਣੇ ਵਿਸ਼ਾਲ-ਸ਼ਹਿਨਾਜ਼
ਜੇਲ 'ਚ ਕੈਦ ਵਿਸ਼ਾਲ ਤੋਂ ਸ਼ਹਿਨਾਜ਼ ਗਿੱਲ ਪੁੱਛਦੀ ਹੈ, ''ਦੇ ਕੀ ਮੈਂ ਤੇਰੇ ਨਾਲ ਪਿਆਰ ਕਰ ਸਕਦੀ ਹਾਂ। ਇਹ ਤੂੰ ਕੀ ਹਾਲਤ ਬਣਾ ਲਈ ਹੈ ਦੇਵ। ਉਦੋਂ ਹੀ ਮਾਹਿਰਾ ਆਖਦੀ ਹੈ ਕਿ ਉਹ ਇਹ ਕਲੋਜ ਸਿਧਾਰਥ ਸ਼ੁਕਲਾ ਨੂੰ ਦਿਖਾਏਗੀ। ਵਿਸ਼ਾਲ ਪਾਰੋ ਬਣੀ ਸ਼ਹਿਨਾਜ਼ ਨੂੰ ਆਖਦਾ ਹੈ ਕਿ ਮੈਂ ਤੇਰੇ ਚੱਕਰ 'ਚ ਸਿਧਾਰਥ ਦੀ ਪਿੱਠ 'ਚ ਛੁਰਾ ਮਾਰਿਆ ਹੈ। ਵਿਸ਼ਾਲ ਤੇ ਸ਼ਹਿਨਾਜ਼ ਦੇ ਇਸ ਮਸਤੀ ਭਰੇ ਰੋਮਾਂਸ 'ਤੇ ਸਾਰੇ ਘਰਵਾਲੇ ਹੱਸਣ ਲੱਗ ਜਾਂਦੇ ਹਨ।
ਸਿਧਾਰਥ ਸ਼ੁਕਲਾ ਦੇ ਸੀਕ੍ਰੇਟ ਰੂਮ 'ਚ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਬੁੱਝੀ-ਬੁੱਝੀ ਜਿਹੀ ਰਹਿਣ ਲੱਗਦੀ ਹੈ। ਕਈ ਦਿਨਾਂ ਬਾਅਦ ਦਰਸ਼ਕਾਂ ਨੂੰ ਸ਼ਹਿਨਾਜ਼ ਦਾ ਐਂਟਰਟੇਨਿੰਗ ਮੂਡ ਦੇਖਣ ਨੂੰ ਮਿਲਿਆ। ਦੱਸ ਦਈਅ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਸਿਹਤ ਵਿਗੜਨ ਤੋਂ ਬਾਅਦ ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਹਾਊਸ ਤੋਂ ਬਾਹਰ ਭੇਜਿਆ ਗਿਆ। ਸਿਧਾਰਥ ਨੂੰ ਸੀਕ੍ਰੇਟ ਰੂਮ 'ਚ ਰੱਖਿਆ ਗਿਆ। ਹਾਲਾਂਕਿ ਹਾਲੇ ਵੀ ਉਹ ਹਸਪਤਾਲ 'ਚ ਹੀ ਹੈ।

ਰਸ਼ਮੀ ਦੇਸਾਈ ਨਾਲ ਵਿਸ਼ਾਲ ਦਾ ਜ਼ਬਰਦਸਤ ਝਗੜਾ
ਬਿੱਗ ਬੌਸ 13 ਮੁਕਾਬਲੇਬਾਜ਼ ਵਿਸ਼ਾਲ ਆਦਿਤਿਆ ਸਿੰਘ ਇਨ੍ਹੀਂ ਦਿਨੀਂ ਘਰਵਾਲਿਆਂ ਦਾ ਟਾਰਗੇਟ ਬਣੇ ਹੋਏ ਹਨ। ਪਾਰਸ ਛਾਬੜਾ ਤੇ ਰਸ਼ਮੀ ਦੇਸਾਈ ਦੀ ਵਿਸ਼ਾਲ ਨਾਲ ਲੜਾਈ ਚਰਚਾ 'ਚ ਬਣੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News