ਮੁੜ ਗਰਮਾਇਆ ਸ਼੍ਰੀਦੇਵੀ ਦੀ ਮੌਤ ਦਾ ਕਿੱਸਾ, ਡੀ. ਜੀ. ਪੀ. ਨੇ ਕੀਤਾ ਹੈਰਾਨੀਜਨਕ ਦਾਅਵਾ

7/13/2019 11:11:48 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੀ ਮੌਤ ਤੋਂ ਡੇਢ ਸਾਲ ਬਾਅਦ ਕੇਰਲ ਜੇਲ ਡੀ. ਜੀ. ਪੀ. ਰਿਸ਼ੀਰਾਜ ਸਿੰਘ ਨੇ ਵੀ ਹੈਰਾਨੀਜਨਕ ਦਾਅਵਾ ਕੀਤਾ ਹੈ। ਰਿਸ਼ੀਰਾਜ ਮੁਤਾਬਕ, ਸ਼੍ਰੀਦੇਵੀ ਦੀ ਮੌਤ ਹਾਦਸਾ ਨਹੀਂ ਸਗੋਂ ਮਰਡਰ (ਕਤਲ) ਸੀ। ਉਨ੍ਹਾਂ ਨੇ ਇਹ ਦਾਅਵਾ ਫੋਰੇਸਿਕ ਐਕਸਪਰਟ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਡਾਕਟਰ ਉਮਾਦਥਨ ਦੇ ਹਵਾਲੇ ਤੋਂ ਕੀਤਾ ਹੈ। ਡੀ. ਜੀ. ਪੀ. ਦੇ ਇਸ ਬਿਆਨ 'ਤੇ ਸ਼੍ਰੀਦੇਵੀ ਦੇ ਪਤੀ ਤੇ ਫਿਲਮ ਪ੍ਰੋਡਿਊਸਰ ਬੋਨੀ ਕਪੂਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ। 

ਡੀ. ਜੀ. ਪੀ. ਦੇ ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਦਿੱਤੇ ਬਿਆਨ 'ਤੇ ਬੋਨੀ ਕਪੂਰ ਨੇ ਕਿਹਾ, ''ਮੈਂ ਅਜਿਹੀ ਬੇਵਕੂਫੀ ਭਰੀਆਂ ਕਹਾਣੀਆਂ 'ਤੇ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦਾ। ਮੈਨੂੰ ਨਹੀਂ ਲੱਗਦਾ ਕਿ ਅਜਿਹੀਆਂ ਚੀਜਾਂ 'ਤੇ ਪ੍ਰਤੀਕਿਰਿਆ ਦੇਣ ਦੀ ਲੋੜ ਹੈ, ਕਿਉਂਕਿ ਅਜਿਹੀ ਮੂਰਖਤਾਪੂਰਨ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੇਖਿਆ ਜਾਵੇ ਤਾਂ ਅਜਿਹੀਆਂ ਗੱਲਾਂ ਕਿਸੇ ਦੀ ਕਲਪਨਾ ਹੈ।

PunjabKesari

ਦੋਸਤ ਦੇ ਹਵਾਲੇ ਨਾਲ ਡੀ. ਜੀ. ਪੀ. ਨੇ ਕੀਤਾ ਸ਼੍ਰੀਦੇਵੀ ਦੀ ਹੱਤਿਆ ਦਾ ਦਾਅਵਾ
ਉਮਾਦਥਨ ਦਾ ਬੁੱਧਵਾਰ ਨੂੰ 73 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਕੇਰਲ 'ਚ ਮਰਡਰ ਮਿਸਟਰੀ ਕੇਸ ਸੁਲਝਾਉਣ ਲਈ ਜਾਣਿਆ ਜਾਂਦਾ ਸੀ। ਦੋਸਤ ਦੇ ਦਿਹਾਂਤ 'ਤੇ ਡੀ. ਜੀ. ਪੀ. ਨੇ ਇਕ ਲੋਕਲ ਅਖਬਾਰ ਲਈ ਨੋਟ ਲਿਖਿਆ। ਇਸ ਨੋਟ 'ਚ ਉਨ੍ਹਾਂ ਨੇ ਉਮਾਦਥਨ ਨਾਲ ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਹੋਈ ਚਰਚਾ ਦਾ ਜ਼ਿਕਰ ਕੀਤਾ। ਸਿੰਘ ਨੇ ਦੱਸਿਆ, ''ਮੈਂ ਜਗਿਆਸਾਪੂਰਵਕ (ਜਾਂਚ-ਪੜਤਾਲ) ਉਮਾਦਥਨ ਨਾਲ ਸ਼੍ਰੀਦੇਵੀ ਦੇ ਕੇਸ ਬਾਰੇ ਗੱਲ ਕੀਤੀ। ਉਨ੍ਹਾਂ ਦੇ ਜਵਾਬ ਨੇ ਮੈਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ 'ਉਹ ਪੂਰੇ ਮਾਮਲੇ ਨੂੰ ਕਰੀਬੀ ਨਾਲ ਦੇਖ ਰਹੇ ਸਨ। ਰਿਸਰਚ ਦੌਰਾਨ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਸੰਭਾਵਨਾ ਨਜ਼ਰ ਆਈ ਕਿ ਸ਼੍ਰੀਦੇਵੀ ਦੀ ਮੌਤ ਹਾਦਸਾ ਨਹੀਂ ਸਗੋਂ ਹੱਤਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਕਈ ਸਬੂਤ ਮਿਲੇ, ਜਿਸ ਨਾਲ ਇਹ ਸੰਭਵਾਨਾ ਬਣਦੀ ਹੈ ਕਿ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ।' 

ਅੱਗੇ ਉਹ ਲਿਖਦੇ ਹਨ, ''ਮੇਰੇ ਦੋਸਤ ਨੇ ਦੱਸਿਆ ਕਿ ਕੋਈ ਵੀ ਨਸ਼ੇ 'ਚ ਟਲੀ ਵਿਅਕਤੀ ਕਿਸੇ ਵੀ ਸਥਿਤੀ 'ਚ ਇਕ ਫੁੱਟ ਗਹਿਰੇ ਬਾਥਟਬ 'ਚ ਨਹੀਂ ਡੁੱਬ ਸਕਦਾ। ਮੇਰੇ ਦੋਸਤ ਨੇ ਦਾਅਵਾ ਕੀਤਾ ਸੀ ਕਿ ਕਿਸੇ ਨੇ ਅਦਾਕਾਰਾ ਦੇ ਪੈਰਾਂ ਨੂੰ ਫੜ੍ਹਿਆ ਹੋਵੇਗਾ ਅਤੇ ਸਿਰ ਨੂੰ ਪਾਣੀ 'ਚ ਡੁਬਾਇਆ ਹੋਵੇਗਾ।''

PunjabKesari

ਦੁਬਈ ਪੁਲਸ ਨੇ ਕੀਤੀ ਸੀ ਮੌਤ ਦੀ ਲੰਬੀ ਪੜਤਾਲ
ਪਿਛਲੇ ਸਾਲ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ, ਨਸ਼ੇ 'ਚ ਟਲੀ ਅਦਾਕਾਰਾ ਦੀ ਬਾਥਟਬ 'ਚ ਡੁੱਬਣ ਨਾਲ ਮੌਤ ਹੋਈ ਗਈ। ਦੁਬਈ ਪੁਲਸ ਨੇ ਲੰਬੀ ਪੜਤਾਲ ਵੀ ਕੀਤੀ ਪਰ ਉਨ੍ਹਾਂ ਨੂੰ ਮਰਡਰ ਹੋਣ ਦਾ ਕੋਈ ਸਬੂਤ ਨਾ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੂੰ ਹਾਦਸਾ ਮੰਨਿਆ ਗਿਆ।

PunjabKesari

ਲੀਬੀਆ ਸਰਕਾਰ ਦੇ ਮੈਡੀਕੋ-ਲੀਗਲ ਕੰਸਲਟੈਂਟ ਸਨ ਉਮਾਦਥਨ
ਡਾਕਟਰ ਉਮਾਦਥਨ ਦੀ ਗੱਲ ਕਰੀਏ ਤਾਂ ਸੂਬੇ ਦੇ ਤਿਰੂਵਨੰਤਪੁਰਮ, ਅਲਪਾਪੁਜ਼ਾ, ਕੋਟਯਮ, ਥ੍ਰਿਸ਼ੂਰ ਦੇ ਮੈਡੀਕਲ ਕਾਲਜਾਂ 'ਚ ਬਤੌਰ ਫੋਰੈਂਸਿਕ ਮੈਡੀਕਲ ਪ੍ਰੋਫੇਸਰ ਕੰਮ ਕੀਤਾ ਸੀ। ਉਨ੍ਹਾਂ ਨੇ ਲੀਬੀਆ ਸਰਕਾਰ ਨੇ ਆਪਣਾ ਮੈਡਿਕੋ-ਲੀਗਲ ਕੰਸਲਟੈਂਟ ਵੀ ਚੁਣਿਆ ਸੀ। ਕੇਰਲ ਪੁਲਸ ਨੇ ਕਈ ਮਰਡਰ ਕੇਸ ਸੁਲਝਾਉਣ 'ਚ ਉਨ੍ਹਾਂ ਦੀ ਮਦਦ ਲਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News