ਗਾਇਕ ਸਿੰਗਾ ਦਾ ਭਰਾ ਬਣਿਆ ਸੰਸਾਰ ਸੰਧੂ, ਇਸ ਫਿਲਮ ਆਉਣਗੇ ਇਕੱਠੇ ਨਜ਼ਰ

11/9/2019 9:07:04 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜਿੰਨ੍ਹਾਂ ਦਾ ਫਿਲਮੀ ਪਰਦੇ 'ਤੇ ਆਉਣਾ ਹੁਣ ਆਮ ਜਿਹੀ ਗੱਲ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਬਹੁਤ ਸਾਰੇ ਗਾਇਕਾਂ ਨੂੰ ਫਿਲਮਾਂ 'ਚ ਮਕਬੂਲ ਕੀਤਾ ਗਿਆ ਹੈ। ਹੁਣ ਇਕ ਵਾਰ ਫਿਰ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਗਾਇਕ ਸਿੰਗਾ ਅਤੇ ਸੰਸਾਰ ਸੰਧੂ ਨਵੀਂ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਕਿ ਇਸ ਫਿਲਮ ਦਾ ਨਾਂ 'ਧਾਰਾ 420/302' ਹੈ, ਜਿਸ 'ਚ ਗਾਇਕ ਸਿੰਗਾ ਅਤੇ ਗਾਇਕ ਸੰਸਾਰ ਸੰਧੂ ਨਜ਼ਰ ਆਉਣਗੇ।

ਦੱਸ ਦਈਏ ਕਿ ਇਸ ਫਿਲਮ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ, ਜਿਸ 'ਚ ਦੋਵੇਂ ਨਾਇਕਾਂ ਦੇ ਹੱਥ 'ਚ ਹਥਿਆਰ ਨਜ਼ਰ ਆ ਰਹੇ ਹਨ। ਸੰਸਾਰ ਸੰਧੂ ਅਤੇ ਸਿੰਗਾ ਇਸ ਫਿਲਮ 'ਚ ਭਰਾਵਾਂ ਦੇ ਕਿਰਦਾਰ 'ਚ ਨਜ਼ਰ ਆਉਣਗੇ। ਸੁਖਬੀਰ ਸਿੰਘ ਸਹੋਤਾ ਫਿਲਮ ਦਾ ਨਿਰਦੇਸ਼ਨ ਕਰਨ ਵਾਲੇ ਹਨ। ਕਾਬਲ ਗਿੱਲ ਦੀ ਕਹਾਣੀ ਹੈ ਅਤੇ ਡਾਇਰੈਕਟਰ ਸੁਖਬੀਰ ਸਿੰਘ ਸਹੋਤਾ ਦੇ ਡਾਇਲਾਗ ਹਨ। ਡਾਂਗ ਪ੍ਰੋਡਕਸ਼ਨ ਅਤੇ ਫੋਕ ਰਕਾਟ ਦੀ ਪੇਸ਼ਕਸ਼ ਇਸ ਫਿਲਮ 'ਚ ਸਿੰਗਾ ਅਤੇ ਸੰਸਾਰ ਸੰਧੂ ਤੋਂ ਇਲਾਵਾ ਯੋਗਰਾਜ ਸਿੰਘ, ਸ਼ਰਨ ਕੌਰ, ਨੀਨਾ ਭੂੰਦੇਲ, ਨੀਤੂ ਪੰਧੇਰ ਵਰਗੇ ਹੋਰ ਵੀ ਕਈ ਨਾਮੀ ਚਿਹਰੇ ਨਜ਼ਰ ਆਉਣਗੇ।

PunjabKesari

ਦੱਸਣਯੋਗ ਹੈ ਕਿ ਗਾਇਕ ਸਿੰਗਾ ਇਸ ਤੋਂ ਪਹਿਲਾਂ ਫਿਲਮ 'ਜ਼ੋਰਾ ਦਸ ਨੰਬਰੀਆ' ਦੇ ਦੂਜੇ ਅਧਿਆਏ 'ਚ ਕੰਮ ਕਰ ਚੁੱਕੇ ਹਨ, ਜਿਹੜੀ ਕਿ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਗਾਇਕ ਸੰਸਾਰ ਵੱਲੋਂ ਫਿਲਮ 'ਜੱਦੀ ਸਰਦਾਰ' 'ਚ ਨਿਭਾਏ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। 'ਧਾਰਾ 420/302' ਫਿਲਮ ਅਗਲੇ ਸਾਲ 31 ਜੁਲਾਈ ਨੂੰ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News