ਰੋਹਿਤ ਸ਼ੈੱਟੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਜਾਣ ਉੱਡਣਗੇ ਹੋਸ਼
11/9/2019 9:22:05 AM
ਮੁੰਬਈ (ਬਿਊਰੋ) — ਫਿਲਮਕਾਰ ਰੋਹਿਤ ਸ਼ੈੱਟੀ ਦਾ ਕਾਰਾਂ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਦੇ ਗੈਰੇਜ਼ 'ਚ ਕਈ ਮਹਿੰਗੀਆਂ ਕਾਰਾਂ ਹਨ ਪਰ ਹੁਣ ਉਨ੍ਹਾਂ ਦੇ ਕਲੈਕਸ਼ਨ 'ਚ ਇਕ ਹੋਰ ਮਹਿੰਗੀ ਕਾਰ ਸ਼ਾਮਲ ਹੋ ਗਈ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ। ਰੋਹਿਤ ਸ਼ੈਟੀ ਨੇ Lamborghini ”rus ਖਰੀਦੀ ਹੈ। ਇਸ ਲਗਜ਼ਰੀ ਐੱਸ. ਯੂ. ਵੀ. ਦੀ ਐਕਸ ਸ਼ੋਅ ਰੂਮ ਕੀਮਤ ਹੀ ਇੰਨੀ ਹੈ ਕਿ ਛੋਟੇ ਸ਼ਹਿਰਾਂ 'ਚ ਤਾਂ ਬੰਗਲਾ ਬਣ ਜਾਵੇਗਾ। ਰੋਹਿਤ ਦੀ ਇਹ ਕਾਰ ਤਿੰਨ ਕਰੋੜ ਰੁਪਏ ਦੀ ਹੈ। ਟੈਕਸ ਦੇ ਕੇ ਜਦੋਂ ਇਹ ਸੜਕ 'ਤੇ ਦੌੜੇਗੀ ਉਦੋਂ ਤੱਕ ਇਸ ਦੀ ਕੀਮਤ ਕਰੀਬ 3.50 ਕਰੋੜ ਰੁਪਏ ਪਹੁੰਚ ਜਾਵੇਗੀ। ਰੋਹਿਤ ਸ਼ੈੱਟੀ ਨੇ ਆਪਣੀ ਇਸ ਖਰੀਦੀ ਹੋਈ ਕਾਰ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਜਿਸ ਡੀਲਰ ਤੋਂ ਉਨ੍ਹਾਂ ਨੇ ਇਸ ਗੱਡੀ ਨੂੰ ਖਰੀਦਿਆ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਿਤ ਦਾ ਇਕ ਤਸਵੀਰ ਸਾਂਝੀ ਕੀਤੀ ਹੈ।

ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ ਹੈ, ''Extraordinary ਇਨਸਾਨ ਲਈ Extraordinary ਕਾਰ। Lamborghini Urus ਨੇ ਭਾਰਤ ਦੇ ਸਭ ਤੋਂ ਸਫਲ ਫਿਲਮਕਾਰ ਨੂੰ ਡਿਲੀਵਰ ਕੀਤੀ ਹੈ। ਯੂ. ਆਰ. ਯੂ. ਐੱਸ. ਆਈ. ਇਹ ਕਾਰ ਉਨ੍ਹਾਂ ਦੇ ਅੰਦਾਜ਼ 'ਚ ਚਾਰ ਚੰਦ ਲਾਵੇਗੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
‘ਮਿਰਜ਼ਾਪੁਰ’ ਦੀ ਦੁਨੀਆ ਨਹੀਂ ਰੁਕੇਗੀ, ਪ੍ਰਸ਼ੰਸਕਾਂ ਨੂੰ ਅੱਗੇ ਵੀ ਮਿਲੇਗਾ ਸਰਪ੍ਰਾਈਜ਼ : ਗੁਰਮੀਤ ਸਿੰਘ
