ਧਰਮਿੰਦਰ ਨੇ ਖੋਲ੍ਹਿਆ ਰਾਜ਼, ਦੱਸਿਆ ਪ੍ਰਕਾਸ਼ ਤੇ ਹੇਮਾ ਤੋਂ ਪਹਿਲਾਂ ਕੌਣ ਸੀ ਜ਼ਿੰਦਗੀ ''ਚ

3/9/2020 4:06:01 PM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਅੱਜ ਵੀ ਉਨ੍ਹਾਂ ਦੀ ਪਹਿਲੀ ਮੁਹੱਬਤ ਯਾਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੇ ਪਿਆਰ ਦਾ ਅਹਿਸਾਸ ਉਨ੍ਹਾਂ ਨੂੰ ਅੱਜ ਵੀ ਭਾਵੁਕ ਕਰ ਦਿੰਦਾ ਹੈ ਅਤੇ ਪੁਰਾਣੀਆਂ ਯਾਦਾਂ ਦੀ ਬਰਾਤ ਸੱਜ ਜਾਂਦੀ ਹੈ। ਧਰਮਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਹਿਲੇ ਪਿਆਰ ਹਮੀਦਾ ਦੀ ਛਾਪ ਅੱਜ ਵੀ ਉਨ੍ਹਾਂ ਦੇ ਦਿਲ 'ਤੇ ਹੈ। ਦੱਸ ਦਈਏ ਕਿ ਹਮੀਦਾ ਪਾਕਿਸਤਾਨ ਵੰਡ ਸਮੇਂ ਪਾਕਿਸਤਾਨ ਚਲੇ ਗਈ ਤੇ ਧਰਮਿੰਦਰ ਦਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ। ਬਾਅਦ ਵਿਚ ਉਨ੍ਹਾਂ ਦੀ ਜ਼ਿੰਦਗੀ 'ਚ ਹੇਮਾ ਮਾਲਿਨੀ ਆਈ।
Image result for Dharmendra
ਹਮੀਦਾ, ਧਰਮਿੰਦਰ ਦੇ ਸਕੂਲ ਦੇ ਜ਼ਮਾਨੇ ਦੀ ਮੁਹੱਬਤ ਹੈ। ਇਸ ਗੱਲ ਦਾ ਖੁਲਾਸਾ ਬੀਤੇ ਦਿਨੀਂ ਧਰਮਿੰਦਰ ਨੇ ਲੁਧਿਆਣਾ ਦੇ ਨਹਿਰੂ ਸਿਧਾਂਤ ਕੇਂਦਰ ਟਰੱਸਟ 'ਚ ਹੋਏ ਪ੍ਰੋਗਰਾਮ ਨਜ਼ਮ 'ਅਨੋਖੀ ਕੋਸ਼ਿਸ਼' 'ਚ ਕੀਤਾ ਸੀ। ਇਸ ਸਮਾਗਮ ਦੇ ਮੰਚ 'ਤੇ ਧਰਮਿੰਦਰ ਨੂੰ 'ਨੂਰ-ਏ-ਸਾਹਿਰ ਐਵਾਰਡ' ਨਾਲ ਨਵਾਜ਼ਿਆ ਗਿਆ। ਇੱਥੇ ਉਨ੍ਹਾਂ ਨੇ ਆਪਣੇ ਸਕੂਲ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਿਹਾ, ''ਮੈਂ ਦਿਲ ਦੀਆਂ ਗੱਲਾਂ ਲਿਖਦਾ ਹਾਂ, ਕਦੇ ਦਿਮਾਗ ਦੀਆਂ ਨਹੀਂ। ਮਸੂਮ ਜਿਹੀ ਉਮਰ ਸੀ, ਉਹ ਕੀ ਸੀ ਪਤਾ ਨਹੀਂ ਪਰ ਉਸ ਕੋਲ ਜਾਣ ਨੂੰ, ਕੋਲ ਬੈਠਣ ਨੂੰ ਜੀ ਕਰਦਾ ਸੀ। ਉਹ ਅੱਠਵੀਂ ਤੇ ਮੈਂ ਛੇਵੀਂ 'ਚ ਸੀ ਤੇ ਉਹ ਸਾਡੇ ਹੀ ਸਕੂਲ ਦੀ ਟੀਚਰ ਦੀ ਧੀ ਸੀ, ਜਿਸ ਦਾ ਨਾਂ ਹਮੀਦਾ ਸੀ। ਉਹ ਹੱਸਦੀ ਤਾਂ ਮੈਂ ਕੋਲ ਚਲਾ ਜਾਂਦਾ ਸੀ।''
Image result for Dharmendra

ਧਰਮਿੰਦਰ ਨੇ ਅੱਗੇ ਕਿਹਾ, ''ਪਾਕਿਸਤਾਨ ਬਣ ਗਿਆ ਹੈ, ਹਮੀਦਾ ਚਲੀ ਗਈ ਹੈ ਤੇ ਮੈਂ ਆਪਣੇ ਪ੍ਰਸ਼ਨ ਦਾ ਅਰਥ ਸਮਝਦਾ ਹਾਂ। ਹੁਣ ਵੀ ਮੈਂ ਉਸ ਨੂੰ ਯਾਦ ਕਰਦਾ ਹਾਂ, ਇਕ ਮਿੱਠੀ ਚੁੱਭੀ ਜਗਾਉਂਦਾ ਹਾਂ। ਮੈਂ ਆਪਣੇ ਆਪ 'ਤੇ ਹੱਸਦਾ ਹਾਂ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ, ਲੁਧਿਆਣਾ ਦੀ ਮਿੱਟੀ ਮੇਰੇ ਹਰ ਇੱਕ ਕਣ 'ਚ ਸਮਾਈ ਹੈ। ਇਸੇ ਸ਼ਹਿਰ 'ਚ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਦਿਲੀਪ ਕੁਮਾਰ ਦੀ 'ਸ਼ਹੀਦ' ਮਿਨੀਰਵਾ ਸਿਨੇਮਾਘਰ 'ਚ ਦੇਖੀ ਸੀ। ਮੈਂ ਉਥੋਂ ਪ੍ਰੇਰਿਤ ਹੋਇਆ ਸੀ, ਇਸ ਲਈ ਮੈਂ ਆਪਣੇ 'ਚ ਇਕ ਐਕਟਰ ਦੀ ਭਾਲ ਸ਼ੁਰੂ ਕੀਤੀ। ਮੈਂ ਸੋਚਦਾ ਸੀ ਕਿ ਮੈਂ ਉਨ੍ਹਾਂ ਵਰਗਾ ਹਾਂ। ਮੈਨੂੰ ਵੀ ਫਿਲਮੀ ਦੁਨੀਆਂ 'ਚ ਜਾਣਾ ਚਾਹੀਦਾ ਹੈ ਤੇ ਉਸ ਨੇ ਅੱਜ ਮੈਨੂੰ ਧਰਮਿੰਦਰ ਬਣਾਇਆ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News