ਧਰਮਿੰਦਰ ਨੇ ਆਪਣੇ ਨਵੇਂ ਰੈਸਟੋਰੈਂਟ ''ਹੀ ਮੈਨ'' ਦਾ ਕੀਤਾ ਉਦਘਾਟਨ

2/18/2020 11:51:29 AM

ਮੁੰਬਈ (ਬਿਊਰੋ) — ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਨਵੇਂ ਰੈਸਟੋਰੈਂਟ 'ਹੀ ਮੈਨ' ਦਾ ਉਦਘਾਟਨ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਵੀ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮੈਂ ਤੁਹਾਡੀਆਂ ਦੁਆਵਾਂ ਤੋਂ ਬਹੁਤ ਖੁਸ਼ ਹਾਂ। ਸਾਰਿਆਂ ਨੂੰ ਪਿਆਰ ਜਿਓ, 'ਹੀ ਮੈਨ'।'' ਹਾਲ ਹੀ 'ਚ ਧਰਮਿੰਦਰ ਨੇ ਗਰਮ ਧਰਮ ਢਾਬੇ ਦੀ ਸਫਲਤਾ ਤੋਂ ਬਾਅਦ ਇਕ ਨਵਾਂ ਰੈਸਟੋਰੈਂਟ ਖੋਲ੍ਹਣ ਦਾ ਐਲਾਨ ਕੀਤਾ ਸੀ।
Image result for Dharmendra He Man Restaurant Launch
ਆਪਣੇ ਟਵੀਟ 'ਚ ਉਨ੍ਹਾਂ ਨੇ ਇਸ ਰੈਸਟੋਰੈਂਟ ਦਾ ਨਾਂ 'ਹੀ ਮੈਨ' ਰੱਖਿਆ। ਇਸ ਤਰ੍ਹਾਂ ਹੁਣ ਧਰਮਿੰਦਰ ਦੇ ਫੈਨਜ਼ ਨੂੰ ਉਨ੍ਹਾਂ ਦੇ ਸ਼ਾਨਦਾਰ ਵੀਡੀਓਜ਼ ਅਤੇ ਫਿਲਮਾਂ ਤੋਂ ਇਲਾਵਾ ਸਵਾਦੀ ਭੋਜਨ ਦਾ ਭਰਪੂਰ ਆਨੰਦ ਲੈਣਗੇ। ਇੰਨਾ ਹੀ ਨਹੀਂ, ਧਰਮਿੰਦਰ ਦੇ ਇਸ ਰੈਸਟੋਰੈਂਟ ਦੀ ਖਾਸੀਅਤ ਇਹ ਹੈ ਕਿ ਖੇਤਾਂ ਤੋਂ ਸਿੱਧਾ ਖਾਣਾ ਖਾਣ ਵਾਲੇ ਦੇ ਟੇਬਲ 'ਤੇ ਆਵੇਗਾ ਅਤੇ ਇਸ ਢਾਬੇ ਦਾ ਨਾਂ 'ਹੀ ਮੈਨ' ਹੋਵੇਗਾ।

ਦੱਸ ਦਈਏ ਕਿ ਧਰਮਿੰਦਰ ਨੇ ਇਹ ਰੈਸਟੋਰੈਂਟ 14 ਫਰਵਰੀ ਯਾਨੀ ਵੈਲੇਨਟਾਈਨਜ਼ ਤੋਂ ਸ਼ੁਰੂ ਕੀਤਾ ਗਿਆ। ਹੀ ਮੈਨ ਰੈਸਟੋਰੈਂਟ ਕਰਨਾਲ ਹਾਈਵੇਅ 'ਤੇ ਹੈ। ਇਸ ਤਰ੍ਹਾਂ ਧਰਮਿੰਦਰ ਅਤੇ ਦਿਓਲ ਪਰਿਵਾਰ ਦੇ ਫੈਨਜ਼ ਲਈ ਇਕ ਨਵਾਂ ਤੋਹਫਾ ਆਇਆ ਹੈ। ਬਾਲੀਵੁੱਡ ਦੇ ਹੀਮੈਨ ਅਖਵਾਉਣ ਵਾਲੇ ਧਰਮਿੰਦਰ ਅਕਸਰ ਹੀ ਆਪਣੀ ਜ਼ਿੰਦਗੀ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News