ਭਾਰਤ ''ਚ ਟਿੱਡੀ ਦਲ ਦੇ ਹਮਲੇ ਨੂੰ ਦੇਖ ਧਰਮਿੰਦਰ ਨੂੰ ਯਾਦ ਆਏ 10ਵੀਂ ਜਮਾਤ ਵਾਲੇ ਦਿਨ, ਸਕੂਲੋਂ ਭੱਜ ਕੇ ਕਰਦੇ ਸਨ ਇਹ ਕੰਮ

5/29/2020 8:51:10 AM

ਮੁੰਬਈ (ਬਿਊਰੋ) : ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਿੱਡੀਆਂ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਵੱਡੀ ਗਿਣਤੀ 'ਚ ਟਿੱਡੀਆਂ ਨਜ਼ਰ ਆ ਰਹੀਆਂ ਹਨ। ਜਦੋਂ ਕਿ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਇਸ ਦੇ ਵਿਚਕਾਰ ਹੁਣ ਇਹ ਨਵੀਂ ਸਮੱਸਿਆ ਆ ਗਈ ਹੈ। ਮਹਾਰਾਸ਼ਟਰ 'ਚ ਜੋ ਕਿ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਹੈ ਤੇ ਹੁਣ ਇੱਥੇ ਟਿੱਡੀਆਂ ਦੇ ਝੁੰਡ ਨੇ ਹੜਕੰਪ ਪੈਦਾ ਕਰ ਦਿੱਤਾ ਹੈ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹਰਿਆਣਾ ਤੋਂ ਬਾਅਦ ਹੁਣ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਮਾਰੂਥਲ ਦਾ ਟਿੱਡੀ ਦਲ ਕਿਸਾਨਾਂ ਦੀ ਫਸਲਾਂ ਨੂੰ ਨਸ਼ਟ ਕਰ ਰਿਹਾ ਹੈ।

ਧਰਮਿੰਦਰ ਨੇ ਟਿੱਡੀ ਹਮਲੇ ਦੀ ਵੀਡੀਓ ਪੋਸਟ ਕੀਤੀ ਅਤੇ ਲਿਖਿਆ, ''ਸਾਵਧਾਨ ਰਹੋ, ਅਸੀਂ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਉਸ ਸਮੇਂ ਮੈਂ 10ਵੀਂ ਜਮਾਤ 'ਚ ਪੜ੍ਹਦਾ ਸੀ। ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਨੂੰ ਮਾਰਨ ਲਈ ਬੁਲਾਇਆ ਗਿਆ ਸੀ। ਕਿਰਪਾ ਕਰਕੇ ਧਿਆਨ ਰੱਖੋ।'' ਇਸ ਤਰ੍ਹਾਂ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਟਿੱਡੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ।

ਇਸ ਦੇ ਨਾਲ ਹੀ ਟਿੱਡੀ ਦੇ ਹਮਲੇ ਦੇ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹ ਤਿੰਨ ਦਹਾਕਿਆਂ 'ਚ ਦੇਸ਼ 'ਚ ਟਿੱਡੀਆਂ ਦਾ ਸਭ ਤੋਂ ਵੱਡਾ ਹਮਲਾ ਹੈ। ਖੇਤੀਬਾੜੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਟਿੱਡੀਆਂ ਦੀ ਰੋਕਥਾਮ ਦੇ ਉਪਾਅ ਅਤੇ ਛਿੜਕਾਅ ਕਾਰਜ ਰਾਜਸਥਾਨ ਦੇ 20 ਜ਼ਿਲ੍ਹਿਆਂ, ਮੱਧ ਪ੍ਰਦੇਸ਼ ਦੇ 9, ਗੁਜਰਾਤ 'ਚ ਦੋ ਅਤੇ ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਇੱਕ-ਇੱਕ ਜ਼ਿਲ੍ਹੇ ਦੇ 47,000 ਹੈਕਟੇਅਰ 'ਚ ਫੈਲੇ 303 ਥਾਂਵਾਂ 'ਤੇ ਕੀਤੇ ਗਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News