B''Day Spl : 38 ਸਾਲ ਦੀ ਹੋਈ ਦੀਆ ਮਿਰਜ਼ਾ, ਦੇਖੋ ਕੁਝ ਅਣਦੇਖੀਆਂ ਤਸਵੀਰਾਂ

12/9/2019 11:10:18 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਦੀਆ ਮਿਰਜ਼ਾ ਦਾ ਜਨਮ 9 ਦਸੰਬਰ 1981 ਨੂੰ ਹੈਦਰਾਬਾਦ, ਤੇਲੰਗਾਨਾ 'ਚ ਹੋਇਆ। ਦੀਆ ਨੇ ਸਾਲ 2000 'ਚ ਮਿਸ ਏਸ਼ੀਆ ਪੈਸੇਫਿਕ (ਇੰਟਰਨੈਸ਼ਨਲ) ਦਾ ਖਿਤਾਬ ਜਿੱਤਿਆ ਸੀ।
PunjabKesari
ਜ਼ਿਕਰਯੋਗ ਹੈ ਕਿ ਸਾਲ 2000 'ਚ ਦੀਆ ਪਹਿਲੀ ਵਾਰ ਵੀਡੀਓ ਗੀਤ 'ਖੋਇਆ ਖੋਇਆ ਚਾਂਦ' 'ਚ ਐਕਟਿੰਗ ਕਰਦੀ ਨਜ਼ਰ ਆਈ ਸੀ। ਬਾਲੀਵੁੱਡ 'ਚ ਡੈਬਿਊ ਉਸ ਨੇ ਸਾਲ 2001 'ਚ ਅਭਿਨੇਤਾ ਆਰ. ਮਾਧਵਨ ਨਾਲ ਫਿਲਮ 'ਰਹਿਣਾ ਹੈ ਤੇਰੇ ਦਿਲ ਮੇਂ' ਨਾਲ ਕੀਤਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈ ਅਤੇ ਇਸ ਦੀ ਐਕਟਿੰਗ ਦੀ ਖੂਬ ਸ਼ਲਾਘਾ ਕੀਤੀ ਗਈ।
PunjabKesari
ਦੀਆ ਮਿਰਜ਼ਾ ਨੇ ਪਿਛਲੇ ਸਾਲ 18 ਅਕਤਬੂਰ ਨੂੰ ਆਪਣੇ ਲੰਬੇ ਸਮੇਂ ਤੱਕ ਬੁਆਏਫ੍ਰੈਂਡ ਰਹੇ ਸਾਹਿਲ ਸਾਂਘਾ ਨਾਲ ਵਿਆਹ ਕੀਤਾ ਸੀ। ਸਾਹਿਲ ਸਾਂਘਾ ਬਾਲੀਵੁੱਡ 'ਚ ਡਾਇਰੈਕਟਰ ਅਤੇ ਕੋ-ਪ੍ਰੋਡਿਊਸਰ ਦੇ ਤੌਰ 'ਤੇ ਜਾਣੇ ਜਾਂਦੇ ਹਨ। ਬਤੌਰ ਡਾਇਰੈਕਟਰ ਦੇ ਤੌਰ 'ਤੇ ਉਨ੍ਹਾਂ ਨੇ 'ਲਵ ਬ੍ਰੇਕਅਪ ਜ਼ਿੰਦਗੀ' ਬਣਾਈ। ਉਥੇ ਹੀ ਉਹ ਫਿਲਮ 'ਸਲਾਮੇ-ਏ-ਇਸ਼ਕ' ਦੇ ਅਸਿਸਟੈਂਟ ਵੀ ਰਹਿ ਚੁੱਕੇ ਹਨ।
PunjabKesari
ਦੱਸ ਦਈਏ ਦੀਆ ਮਿਰਜ਼ਾ ਨੇ ਹੁਣ ਤੱਕ 'ਦੀਵਾਨਾਪਨ', 'ਤੁਮਕੋ ਨਾ ਭੂਲ ਪਾਏਗੇ', 'ਦਮ', 'ਪਰਿਣੀਤਾ', 'ਫਿਰ ਹੇਰਾ ਫੇਰੀ', 'ਲਗੇ ਰਹੋ ਮੁੰਨਾਭਾਈ' ਅਤੇ 'ਕਿਸਾਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੀਆ ਮਿਰਜ਼ਾ ਅਭਿਨੇਤਰੀ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਵੀ ਹੈ। ਉਸ ਦੇ ਪ੍ਰੋਡਕਸ਼ਨ 'ਚ ਬਣੀ ਫਿਲਮ 'ਬੌਬੀ ਜਾਸੂਸ' ਪਿਛਲੇ ਸਾਲ ਰਿਲੀਜ਼ ਹੋਈ, ਜਿਸ 'ਚ ਵਿਦਿਆ ਬਾਲਨ ਨੇ ਲੀਡ ਰੋਲ ਕੀਤਾ।
PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News