ਜਦੋਂ ਦਿਲਜੀਤ ਦੋਸਾਂਝ ਦੇ ਮੀਮ ''ਤੇ ਇਵਾਂਕਾ ਟਰੰਪ ਨੇ ਦਿੱਤਾ ਅਜਿਹਾ ਜਵਾਬ

3/2/2020 11:44:16 AM

ਨਵੀਂ ਦਿੱਲੀ(ਬਿਊਰੋ)- ਬੀਤੇ ਕੁੱਜ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਤੇ ਧੀ ਇਵਾਂਕਾ ਨਾਲ ਭਾਰਤੀ ਦੌਰੇ 'ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ ਤੌਰ 'ਤੇ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਆਪਣੇ ਹੀ ਮੀਮ 'ਤੇ ਇਵਾਂਕਾ ਨੇ ਅਲੱਗ ਜਿਹਾ ਰਿਐਕਟ ਕੀਤਾ। ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਮੌਰਫ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ,"ਮੈਂ ਤੇ ਇਵਾਂਕਾ। ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹੱਲ ਜਾਣਾ ਹੈ, ਤਾਜ ਮਹੱਲ ਜਾਣਾ ਹੈ। ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।"


ਇਸ ਤੋਂ ਬਾਅਦ ਹੁਣ ਇਵਾਂਕਾ ਨੇ ਵੀ ਇਸ ਟਵੀਟ ਦਾ ਜਵਾਬ ਮਜ਼ਾਕੀਆ ਅੰਦਾਜ਼ ਵਿਚ ਦਿੱਤਾ ਹੈ। ਇਵਾਂਕਾ ਨੇ ਲਿਖਿਆ,"ਮੈਨੂੰ ਸ਼ਾਨਦਾਰ ਤਾਜ ਮਹੱਲ ਲਿਜਾਉਣ ਲਈ ਧੰਨਵਾਦ, ਦਿਲਜੀਤ ਦੋਸਾਂਝ। ਇਹ ਇਕ ਅਜਿਹਾ ਤਜ਼ੁਰਬਾ ਸੀ, ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ।"


ਇਵਾਂਕਾ ਨੇ ਉਸ ਟਵੀਟ ਦਾ ਵੀ ਰਿਪਲਾਈ ਕੀਤਾ ਹੈ ਜਿਸ 'ਚ ਅਦਾਕਾਰ ਮਨੋਜ ਵਾਜਪੇਈ ਦੀ ਤਸਵੀਰ ਐਡਿਟ ਕਰਕੇ ਉਨ੍ਹਾਂ ਦੇ ਨਾਲ ਦਿਖਾਇਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News