ਬਾਲੀਵੁੱਡ ''ਚ ਛਾਇਆ ਦਿਲਜੀਤ ਦਾ ਫੈਸ਼ਨ, ਕਰਨ ਜੌਹਰ ਨੂੰ ਸਤਾਉਣ ਲੱਗਾ ਅਜਿਹਾ ਡਰ

6/1/2019 1:01:51 PM

ਜਲੰਧਰ (ਬਿਊਰੋ) : ਬੀ-ਟਾਊਨ ਹਸਤੀਆਂ ਨੂੰ ਫੈਸ਼ਨ ਦੇ ਮਾਮਲੇ 'ਚ ਮਾਤ ਦੇਣੀ ਬਹੁਤ ਔਖੀ ਹੈ ਪਰ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਸੰਭਵ ਕਰ ਦਿਖਾਇਆ ਹੈ। ਦਰਅਸਲ ਦਿਲਜੀਤ ਨੂੰ 'ਵੋਗ ਇੰਡੀਆ ਮੈਗਜ਼ੀਨ' ਨੇ ਆਪਣੇ ਕਵਰ ਪੇਜ 'ਤੇ ਜਗ੍ਹਾ ਦਿੱਤੀ ਹੈ। ਦਰਅਸਲ ਦਿਲਦੀਜ ਦੋਸਾਂਝ ਨੇ ਇਸ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨਾਲ ਕਰੀਨਾ ਕਪੂਰ, ਨਿਤਾਸ਼ਾ ਪੂਨਾਵਾਲਾ ਅਤੇ ਨਿਰਮਾਤਾ ਨਿਰਦੇਸ਼ਕ ਕਰਨ ਜ਼ੌਹਰ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਭਾਵੇਂ ਦਿਲਜੀਤ ਦੇ ਕੱਪੜੇ ਅਜੀਬ ਲੱਗ ਰਹੇ ਹਨ ਪਰ ਫੈਸ਼ਨ ਦੇ ਮਾਮਲੇ 'ਚ ਉਹ ਕਰਨ ਜ਼ੌਹਰ ਸਮੇਤ ਹਰ ਇਕ ਨੂੰ ਟੱਕਰ ਦਿੰਦੇ ਹਨ।

PunjabKesari
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਕਰਨ ਜ਼ੌਹਰ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ 'ਦਿਲਜੀਤ ਉਹ ਬੰਦਾ ਹੈ, ਜਿਹੜਾ ਕੱਪੜਿਆਂ ਦੇ ਮਾਮਲੇ 'ਚ ਮੈਨੂੰ ਟੱਕਰ ਦਿੰਦਾ ਹੈ ਤੇ ਮੈਨੂੰ ਹਮੇਸ਼ਾ ਇਹ ਡਰ ਲੱਗਾ ਰਹਿੰਦਾ ਹੈ ਕਿ ਜੋ ਕੱਪੜੇ ਉਸ ਨੇ ਕਿਸੇ ਪਾਰਟੀ ਲਈ ਖਰੀਦੇ ਹਨ, ਮੇਰੇ ਪਾਉਣ ਤੋਂ ਪਹਿਲਾਂ ਕਿਤੇ ਦਿਲਜੀਤ ਨਾ ਪਾ ਲਵੇ।'

 

 
 
 
 
 
 
 
 
 
 
 
 
 
 

@karanjohar Sir Bery Naughty Hain..🙈😜 & @badboyshah Bhaji v Sawaad Ley Rahe aa..😂🤣 @starworldindia #koffeewithkaran 🤗🥰 P.S - @kyliejenner 😍 Tera Hee Zikar Meri Har Gal Baat Ch.. KALOLAN HEE AN 😜

A post shared by Diljit Dosanjh (@diljitdosanjh) on Dec 9, 2018 at 8:05am PST

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਛੜਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਹੈ। ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਏ ਫਿਲਮ ਦੇ ਗੀਤਾਂ ਤੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਛੜਾ' 'ਚ ਦਿਲਜੀਤ ਤੇ ਨੀਰੂ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕ੍ਰੀਨ ਪਲੇਅ ਜਗਦੀਪ ਸਿੱਧੂ ਦੀ ਹੀ ਰਚਨਾ ਹੈ। 'ਛੜਾ' ਫਿਲਮ 21 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News