ਜਿੱਤ ਕੇ ਸੰਨੀ ਦਿਓਲ ਦੇਖੋ ਕਿੱਥੇ ਲੈ ਰਹੇ ਨੇ ਮਜ਼ੇ (ਵੀਡੀਓ)

6/1/2019 8:38:38 PM

ਗੁਰਦਾਸਪੁਰ/ਜਲੰਧਰ (ਬਿਊਰੋ) — ਲੋਕ ਸਭਾ ਚੋਣਾਂ ਖਤਮ ਹੋ ਗਈਆਂ ਹਨ ਅਤੇ ਲੋਕਾਂ ਨੂੰ ਆਪਣੇ ਐੱਮ. ਪੀ. ਮਿਲ ਚੁੱਕੇ ਹਨ। ਹੁਣ ਇੰਤਜ਼ਾਰ ਹੈ ਤਾਂ ਉਨ੍ਹਾਂ ਐੱਮ. ਪੀਜ਼ ਦੇ ਕੰਮ ਦੀ ਸ਼ੁਰੂਆਤ ਕਰਨ ਦੀ। ਖਾਸ ਤੌਰ 'ਤੇ ਪੰਜਾਬ ਦੇ ਗੁਰਦਾਸਪੁਰ ਦੇ ਐੱਮ. ਪੀ. ਯਾਨੀ ਕਿ ਸੰਨੀ ਦਿਓਲ ਦੇ ਕੰਮਾਂ ਨੂੰ ਦੇਖਣ ਲਈ ਹਰ ਕੋਈ ਬੇਤਾਬ ਹੈ ਪਰ ਲੱਗਦਾ ਹੈ ਕਿ ਸੰਨੀ ਦਿਓਲ ਨੂੰ ਪੰਜਾਬ ਦੀ ਗਰਮੀ ਤੋਂ ਡਰ ਲੱਗਦਾ ਹੈ ਤਾਂ ਹੀ ਤਾਂ ਜਨਾਬ ਹਿਮਾਚਲ ਦੀਆਂ ਵਾਦੀਆਂ 'ਚ ਘੁੰਮ ਰਹੇ ਹਨ।
ਦਰਅਸਲ ਹਾਲ ਹੀ 'ਚ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤ ਹਿਮਾਚਲ ਦੀਆਂ ਵਾਦੀਆਂ 'ਚ ਘੁੰਮਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਸੰਨੀ ਦਿਓਲ ਦੇ ਫੈਨਜ਼ ਵੱਖ-ਵੱਖ ਕੁਮੈਂਟਸ ਕਰ ਰਹੇ ਹਨ, ਜਿਸ ਲੋਕ ਸੰਨੀ ਦਿਓਲ ਨੂੰ ਗੁਰਦਾਸਪੁਰ 'ਚ ਵਾਪਸ ਆਉਣ ਦੀ ਸਲਾਹ ਦੇ ਰਹੇ ਹਨ।

ਇਸ ਵੀਡੀਓ 'ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ 'ਆਜਾ ਪੰਜਾਬ ਹੁਣ ਤਾਂ ਭੱਜ ਹੀ ਗਿਆ'। ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ 'ਭਰਾਵਾ ਆਜਾ ਹੁਣ ਪੰਜਾਬ, ਕਿੰਨੀ ਠੰਡ ਖਾਏਗਾ, ਤੈਨੂੰ ਜਿਤਾਇਆ ਗੁਰਦਾਸਪੁਰ ਦੀ ਸੇਵਾ ਕਰਨ ਲਈ ਨਾ ਕਿ ਜਿੱਤਣ ਤੋਂ ਬਾਅਦ ਤੂੰ ਚਲਾ ਜਾਏ ਘੁੰਮਣ'। ਇਸ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਲਿਖਿਆ 'ਸਰ ਪਲੀਜ਼ ਕਮ ਬੈਕ ਟੂ ਗੁਰਦਾਸਪੁਰ, ਬਿਕਾਊਜ਼ ਐਵਰੀਵਨ ਮਿਸਿੰਗ ਯੂਅਰ ਪ੍ਰੈਜੈਂਸ ਹੇਅਰ...'। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਗੁਰਦਾਸਪੁਰ ਨੂੰ ਛੱਡ ਹਿਮਾਚਲ ਦੀਆਂ ਵਾਦੀਆਂ 'ਚ ਸੰਨੀ ਦਿਓਲ ਦਾ ਘੁੰਮਣਾ ਪਸੰਦ ਨਹੀਂ ਆ ਰਿਹਾ ਹੈ। ਲੋਕ ਹੁਣ ਸੰਨੀ ਦਿਓਲ ਨੂੰ ਗੁਰਦਾਸਪੁਰ 'ਚ ਦੇਖਣਾ ਚਾਹੁੰਦੇ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News