''ਕੋਰੋਨਾ ਸੰਕਟ'' ਨਾਲ ਨਜਿੱਠਣ ਲਈ ਦਿਲਜੀਤ ਦੋਸਾਂਝ ਨੇ ਵਧਾਇਆ ਹੱਥ, ਦਾਨ ਕੀਤੀ ਇੰਨੀ ਰਕਮ

4/1/2020 11:20:06 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਸੰਕਟ' ਨਾਲ ਨਜਿੱਠਣ ਲਈ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਅੱਗੇ ਆ ਰਹੇ ਹਨ ਅਤੇ ਵਧ ਚੜ੍ਹ ਕੇ ਦਾਨ ਕਰ ਰਹੇ ਹਨ। ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਦਿਲਜੀਤ ਦੋਸਾਂਝ ਨੇ 20 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। ਦਿਲਜੀਤ ਨੇ ਟਵਿੱਟਰ 'ਤੇ ਕਿਹਾ ਕਿ ਇਸ ਸਮੇਂ ਦੇਸ਼ ਦੀ ਮਦਦ ਹਰ ਕਿਸੇ ਦੀ ਪਹਿਲ ਹੈ, ਇਸ ਲਈ ਮੈਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਦਾਨ ਦੇਣ ਦਾ ਵਾਅਦਾ ਕਰ ਰਿਹਾ ਹਨ। ਦੱਸ ਦਈਏ ਕਿ ਸਰਕਾਰ ਨੇ 'ਕੋਰੋਨਾ ਵਾਇਰਸ' ਨਾਲ ਸਬੰਧਿਤ ਮਹਾਂਮਾਰੀ ਨਾਲ ਨਜਿੱਠਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸਿਵਲ ਮਦਦ ਅਤੇ ਐਮਰਜੈਂਸੀ ਸਥਿਤੀ ਫੰਡ ਜਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਸਥਾਪਤ ਕੀਤਾ ਹੈ। 

ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੀ ਇਸ ਜੰਗ ਵਿਚ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਵੀ ਦਿਲ ਖੋਲ੍ਹ ਕੇ ਡੋਨੇਟ ਕਰ ਰਹੇ ਹਨ ਤਾਂਕਿ ਇਸ ਮੁਸ਼ਕਿਲ ਘੜੀ ਨਾਲ ਨਿਪਟਿਆ ਜਾ ਸਕੇ। 'ਕੋਰੋਨਾ ਵਾਇਰਸ' ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਇਕ ਹਫਤੇ ਤੋਂ 'ਲੌਕ ਡਾਊਨ' ਦਾ ਐਲਾਨ ਕੀਤਾ ਹੋਇਆ ਹੈ ਤਾਂਕਿ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News