ਦਿਲਪ੍ਰੀਤ ਢਿੱਲੋਂ ਤੇ ਅੰਬਰ ਦੇ ਵਿਵਾਦ 'ਤੇ ਬੋਲਣ ਵਾਲਿਆਂ 'ਤੇ ਭੜਕਿਆਂ ਵੱਡਾ ਗਰੇਵਾਲ (ਵੀਡੀਓ)

6/3/2020 4:46:21 PM

ਜਲੰਧਰ (ਬਿਊਰੋ) — ਫਿਲਮ ਉਦਯੋਗ ਤੇ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਦਿਲਪ੍ਰੀਤ ਢਿੱਲੋਂ ਤੇ ਉਨ੍ਹਾਂ ਦੀ ਪਤਨੀ ਅੰਬਰ ਧਾਲੀਵਾਲ ਦੇ ਰਿਸ਼ਤੇ ਵਿਚਾਲੇ ਆਈ ਤਰੇੜ ਜਗ ਜ਼ਾਹਿਰ ਹੋ ਗਈ ਹੈ। ਇਸ ਵਿਵਾਦ 'ਤੇ ਜਿਥੇ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ-ਆਪਣੀ ਰਾਏ ਰੱਖ ਚੁੱਕੇ ਹਨ, ਉਥੇ ਪੰਜਾਬੀ ਗਾਇਕ ਵੀ ਦੋਵਾਂ ਨੂੰ ਇਕੱਠਿਆਂ ਦੇਖਣ ਤੇ ਮਸਲਾ ਹੱਲ ਹੋਣ ਦੀ ਦੁਆ ਕਰ ਰਹੇ ਹਨ।

ਹਾਲ ਹੀ 'ਚ ਅਦਾਕਾਰ ਵੱਡਾ ਗਰੇਵਾਲ ਨੇ ਦਿਲਪ੍ਰੀਤ ਤੇ ਅੰਬਰ ਧਾਲੀਵਾਲ ਦੇ ਵਿਵਾਦ 'ਤੇ ਬੋਲਣ ਵਾਲਿਆਂ 'ਤੇ ਭੜਕਦਿਆਂ ਕਿਹਾ, 'ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਹੁੰਦਾ ਹੈ, ਇਸ ਕਰਕੇ ਅਸੀਂ ਕਿਸੇ ਨੂੰ ਕੁਝ ਮਾੜਾ ਨਹੀਂ ਬੋਲ ਸਕਦੇ। ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕਿਸੇ ਦੇ ਘਰੇਲੂ ਮਾਮਲੇ 'ਚ ਬੋਲੀਏ। ਮੈਂ ਨਾ ਤਾਂ ਅੰਬਰ ਭਾਬੀ ਨੂੰ ਮਾੜਾ ਕਹਿ ਸਕਦਾ ਹਾਂ ਅਤੇ ਨਾ ਹੀ ਦਿਲਪ੍ਰੀਤ ਵੀਰੇ ਨੂੰ। ਮੈਂ ਕਿਸੇ ਦੇ ਹੱਕ 'ਚ ਨਹੀਂ ਬੋਲ ਰਿਹਾ ਹਾਂ। ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ। ਕਸੂਰ ਦਿਲਪ੍ਰੀਤ ਢਿੱਲੋਂ ਦਾ ਵੀ ਹੋ ਸਕਦਾ ਹੈ ਅਤੇ ਅੰਬਰ ਧਾਲੀਵਾਲ ਦਾ ਵੀ। ਸਾਰੇ ਉਨ੍ਹਾਂ ਦਾ ਰਿਸ਼ਤਾ ਤੜਵਾਉਣਾ ਚਾਹੁੰਦੇ ਹਨ। ਕੀ ਅਸੀਂ ਇਹ ਕੋਸ਼ਿਸ਼ ਨਹੀਂ ਕਰ ਸਕਦੇ ਕਿ ਇਨ੍ਹਾਂ ਦੋਵਾਂ ਦਾ ਰਿਸ਼ਤਾ ਮੁੜ ਜੁੜ ਜਾਵੇ। ਇਸ ਲਈ ਤੁਸੀਂ ਸਾਰੇ ਪ੍ਰਮਾਤਮਾ ਅੱਗੇ ਦੁਆਵਾਂ ਕਰੋ ਕਿ ਇਨ੍ਹਾਂ 'ਚ ਸਭ ਕੁਝ ਠੀਕ ਹੋ ਜਾਵੇ।''

ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਇਸ ਮਾਮਲੇ 'ਤੇ ਬੀਤੇ ਦਿਨੀਂ ਆਪਣੀ ਰਾਏ ਰੱਖੀ, ਜਿਸ 'ਚ ਉਨ੍ਹਾਂ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ। ਮੇਰੇ ਲਈ ਇਸ ਮਾਮਲੇ 'ਤੇ ਬੋਲਣਾ ਬੇਹੱਦ ਜ਼ਰੂਰੀ ਹੈ। ਮੈਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ। ਮੈਂ ਇੱਜ਼ਤ ਕਰਦਾ ਹਾਂ ਅੰਬਰ ਭੈਣ ਦੀ ਤੇ ਜੋ ਕੁਝ ਵੀ ਉਸ ਨਾਲ ਹੋਇਆ ਉਹ ਗਲਤ ਹੈ। ਮੈਂ ਚਾਹੁੰਦਾ ਹਾਂ ਕਿ ਜੇ ਅੰਬਰ ਤੇ ਦਿਲਪ੍ਰੀਤ ਇਕੱਠੇ ਖੁਸ਼ ਹਨ ਤਾਂ ਸਾਨੂੰ ਉਨ੍ਹਾਂ ਦੇ ਨਾਲ ਖੜ੍ਹਣਾ ਚਾਹੀਦਾ ਹੈ। ਮੁਆਫੀ ਜੇ ਕਿਸੇ ਨੂੰ ਮੇਰੀ ਇਸ ਪੋਸਟ ਕਾਰਨ ਦੁੱਖ ਪਹੁੰਚਿਆ ਹੋਵੇ ਪਰ ਮੈਂ ਹਿੰਸਾ ਨੂੰ ਸੁਪੋਰਟ ਨਹੀਂ ਕਰਦਾ। ਮੈਂ ਹਮੇਸ਼ਾ ਔਰਤਾਂ ਦੀ ਇੱਜ਼ਤ ਕਰਦਾ ਹਾਂ। ਸਿਰਫ ਇਹੀ ਨਹੀਂ ਐਮੀ ਨੇ ਇਸ ਸਬੰਧੀ ਟਵੀਟ ਵੀ ਕੀਤੇ ਹਨ, ਜਿਨ੍ਹਾਂ 'ਚ ਉਹ ਲਿਖਦੇ ਹਨ, 'ਮੈਂ ਚਾਹੁੰਦਾ ਹਾਂ ਕਿ ਜਿਹੜਾ ਗੁਨਾਹਗਾਰ ਹੈ, ਉਸ ਨੂੰ ਸਜ਼ਾ ਮਿਲੇ ਤੇ ਮਸਲਾ ਹੱਲ ਹੋਵੇ, ਪਰਿਵਾਰ ਨਾ ਜ਼ਲੀਲ ਹੋਣ, ਉਨ੍ਹਾਂ ਦਾ ਨਹੀਂ ਕਸੂਰ, ਹਾਂ ਤੇ ਤੁਸੀਂ ਅਜੇ ਵੀ ਮੈਨੂੰ ਨਿੰਦਣਾ ਜਾਂ ਸੋਚਣਾ ਵੀ ਐਮੀ ਗਲਤ ਆ ਅਜੇ ਵੀ ਤੁਸੀਂ ਜੀਅ ਸੱਦ ਕੇ ਸੋਚੋ। ਵਾਹਿਗੁਰੂ ਜੀ ਆਪੇ ਵੇਖਦੇ ਆ ਸਭ।'ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News