'ਭਾਰਤ' 'ਚ ਕੰਮ ਕਰ ਕੇ ਉਤਸ਼ਾਹਿਤ ਹੈ ਦਿਸ਼ਾ ਪਟਾਨੀ

4/29/2019 1:35:08 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਕਹਿਣਾ ਹੈ ਕਿ ਉਹ ਫਿਲਮ 'ਭਾਰਤ' 'ਚ ਕੰਮ ਕਰ ਕੇ ਉਤਸ਼ਾਹਿਤ ਹੈ। ਫਿਲਮ 'ਭਾਰਤ' 'ਚ ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਦਿਸ਼ਾ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਫਿਲਮ 'ਚ ਦਿਸ਼ਾ ਦਾ ਰੋਲ ਕੈਟਰੀਨਾ ਤੋਂ ਘੱਟ ਹੈ। ਦਿਸ਼ਾ ਨੇ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਤੋਂ ਆਪਣੇ ਰੋਲ ਦੀ ਚੋਣ ਕਰਦੀ ਹੈ। ਉਸ ਤੋਂ ਜਦੋਂ ਪੁੱਛਿਆ ਗਿਆ ਹੈ ਕਿ ਕੀ ਤੁਸੀਂ ਫਿਲਮ 'ਚ ਕੈਟਰੀਨਾ ਦੇ ਹੋਣ ਨਾਲ ਆਪਣੇ ਰੋਲ ਨੂੰ ਛੋਟਾ ਮਹਿਸੂਸ ਕੀਤਾ? ਇਸ ਸਬੰਧੀ ਦਿਸ਼ਾ ਨੇ ਕਿਹਾ ਕਿ 'ਭਾਰਤ' ਪੂਰੀ ਤਰ੍ਹਾਂ ਨਾਲ ਇਕ ਵੱਖਰੀ ਕਹਾਣੀ ਹੈ।
PunjabKesari
ਫਿਲਮ 'ਚ ਮੇਰਾ ਰੋਲ ਕਿੰਨਾ ਛੋਟਾ ਹੈ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਸਿਰਫ ਇਸ ਗੱਲ 'ਤੇ ਵਿਸ਼ਵਾਸ ਕਰਦੀ ਹਾਂ ਕਿ ਕੁਝ ਅਜਿਹਾ ਕਰਾ, ਜਿਸ ਨਾਲ ਇਤਿਹਾਸ ਦੇ ਪੰਨਿਆ 'ਤੇ ਆਪਣਾ ਨਿਸ਼ਾਨ ਛੱਡ ਜਾਵਾਂ। ਮੈਂ ਫਿਲਮ ਕਰਨ ਦੌਰਾਨ ਖੁਦ ਨੂੰ ਕਦੇ ਕਮਜ਼ੋਰ ਨਹੀਂ ਸਮਝਿਆ, ਸਗੋਂ ਇਸ ਪ੍ਰਾਜੈਕਟ ਦਾ ਹਿੱਸਾ ਬਣਨ 'ਤੇ ਮਾਂ ਕਾਫੀ ਉਤਸ਼ਾਹਿਤ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News