ਸਲਮਾਨ ਦੀ ਰਾਹ ''ਤੇ ਨਿਕਲੇ ਭੋਜਪੁਰੀ ਸਿਨੇਮਾ ਦੇ ਦਬੰਗ ਖਾਨ, ਕਰਨਗੇ ਗਰੀਬਾਂ ਦੀ ਮਦਦ

4/29/2019 1:48:48 PM

ਮੁੰਬਈ (ਬਿਊਰੋ) — ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਜਦੋਂ ਵੀ ਵੱਡੇ ਪਰਦੇ 'ਤੇ ਆਉਂਦੇ ਹਨ ਤਾਂ ਆਪਣੇ ਗੀਤਾਂ ਤੇ ਫਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਲੈਂਦੇ ਹਨ। ਖੇਸਾਰੀ ਦੇ ਹਰ ਗੀਤ ਤੇ ਫਿਲਮ ਨੂੰ ਫੈਨਜ਼ ਦਾ ਖੂਬ ਪਿਆਰ ਮਿਲਦਾ ਹੈ। ਖੇਸਾਰੀ ਦੀ ਫੈਨਜ਼ ਫੈਨ ਫਾਲੋਇੰਗ ਲੱਖਾਂ 'ਚ ਹੈ। ਖਬਰਾਂ ਹਨ ਕਿ ਖੇਸਾਰੀ ਲਾਲ ਯਾਦਵ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਰਾਹ 'ਤੇ ਨਿਕਲ ਪਏ ਹਨ। ਜੀ ਹਾਂ, ਖੇਸਾਰੀ ਕੁਝ ਅਜਿਹਾ ਕਰਨ ਜਾ ਰਹੇ ਹਨ, ਜਿਸ ਨੂੰ ਜਾਣ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ।

ਖਬਰਾਂ ਮੁਤਾਬਕ, ਖੇਸਾਰੀ ਹੁਣ ਗਰੀਬਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਖੇਸਾਰੀ, ਸਲਮਾਨ ਖਾਨ ਵਾਂਗ ਹੀ ਇਕ ਐੱਨ. ਜੀ. ਓ. ਸੰਸਥਾ ਰਜਿਸਟਰ ਕਰਨ ਜਾ ਰਹੇ ਹਨ, ਜਿਸ ਦੇ ਜ਼ਰੀਏ ਉਹ ਗਰੀਬਾਂ ਦੀ ਮਦਦ ਕਰਨਗੇ। ਹਾਲ ਹੀ 'ਚ ਖੇਸਾਰੀ ਲਾਲ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ। ਇਸ ਦੌਰਾਨ ਖੇਸਾਰੀ ਲਾਲ ਯਾਦਵ ਨੇ ਦੱਸਿਆ ਸੀ ਕਿ ਉਹ ਬਾਲੀਵੁੱਡ 'ਚ ਸਲਮਾਨ ਖਾਨ ਦੀ ਬਾਡੀ ਦਾ ਫੈਨ ਹੈ। ਖੇਸਾਰੀ ਦਾ ਕਹਿਣਾ ਹੈ ਕਿ ਉਹ ਸਲਮਾਨ ਖਾਨ ਵਾਂਗ ਬਾਡੀ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਬਾਡੀ ਦਾ ਤਾਂ ਪਤਾ ਨਹੀਂ ਪਰ ਖੇਸਾਰੀ ਹੁਣ ਸਲਮਾਨ ਖਾਨ ਵਾਂਗ ਕਮਜ਼ੋਰ ਲੋਕਾਂ ਦੀ ਮਦਦ ਜ਼ਰੂਰ ਕਰੇਗਾ।

ਦੱਸਿਆ ਜਾ ਰਿਹਾ ਹੈ ਕਿ ਭੋਜਪੁਰੀ ਸਿਨੇਮਾ ਦੇ ਦਬੰਗ ਸਟਾਰ ਖੇਸਾਰੀ ਲਾਲ ਯਾਦਵ ਦੇ ਇਸ ਐੱਨ. ਜੀ. ਓ. ਦਾ ਦਫਤਰ ਮੁੰਬਈ 'ਚ ਵੀ ਹੋਵੇਗਾ। ਇਹ ਸੰਸਥਾ ਅਜਿਹੇ ਲੋਕਾਂ ਦੀ ਮਦਦ ਕਰੇਗੀ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਨਹੀਂ ਕਰਵਾ ਸਕਦੇ ਅਤੇ ਨਾਲ ਹੀ ਖੇਸਾਰੀ ਦੀ ਇਹ ਸੰਸਥਾ ਫਿੱਟਨੈੱਸ ਲਈ ਵੀ ਲੋਕਾਂ ਨੂੰ ਮੋਟੀਵੇਟ ਕਰੇਗੀ। ਇਸ ਲਈ ਖੇਸਾਰੀ ਲਾਲ ਯਾਦਵ ਨੇ ਇਕ ਵੱਖਰੀ ਟੀਮ ਵੀ ਬਣਾ ਲਈ ਹੈ। ਹਾਲਾਂਕਿ ਖੁਦ ਖੇਸਾਰੀ ਨੇ ਹਾਲੇ ਤੱਕ ਇਸ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਹੈ ਅਤੇ ਨਾ ਹੀ ਸੰਸਥਾ ਦਾ ਨਾਂ ਸਾਹਮਣੇ ਆਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News