ਫਲਿੱਪ ਕਰਦੇ ਹੋਏ ਦਿਸ਼ਾ ਪਟਾਨੀ ਹੋਈ ਜ਼ਖਮੀ, ਵੀਡੀਓ ਵਾਇਰਲ

1/14/2020 11:33:43 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਦਿਸ਼ਾ ਪਾਟਨੀ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਦਿਸ਼ਾ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਫਲਿੱਪ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦਿਸ਼ਾ ਨੇ ਖੁੱਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦਿਸ਼ਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ, “ਇਸ ਤਰ੍ਹਾਂ ਫਰੰਟ ਫਲਿੱਪ ਨਾ ਕਰੋ, ਹੁਣ ਟੁੱਟੇ ਹੋਏ ਗੋਡੇ ਨਾਲ ‘ਮਲੰਗ’ ਦੇ ਡਾਂਸਿੰਗ ਸੌਂਗ ਦੀ ਰਿਹਰਸਲ ਕਰ ਰਹੀ ਹਾਂ”। ਦਿਸ਼ਾ ਦੇ ਜ਼ਖਮੀ ਹੋਣ ’ਤੇ ਉਨ੍ਹਾਂ ਦੇ ਫੈਨਜ਼ ਕੁਮੈਂਟ ਕਰਕੇ ਉਸ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ।
PunjabKesari
ਵੀਡੀਓ ‘ਚ ਤੁਸੀਂ ਦੇਖ ਸਕਦੈ ਹੋ ਕਿ ਦਿਸ਼ਾ ਫਰੰਟ ਫਲਿੱਪ ਕਰ ਰਹੀ ਹੈ ਪਰ ਜਿਵੇਂ ਹੀ ਉਹ ਫਲਿੱਪ ਪੂਰਾ ਕਰਦੀ ਹੈ ਤਾਂ ਬੈਲੇਂਸ ਨਾ ਬਣਨ ਕਰਕੇ ਉਹ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਉਸ ਦਾ ਟ੍ਰੇਨਰ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕਰਦਾ ਹੈ।

 

 
 
 
 
 
 
 
 
 
 
 
 
 
 

This is how not to do a front flip🙈💀 #donttrythisathomefolks and ofcourse rehearsing for a dance song in malang with a broken knee 😫😫😭👻

A post shared by disha patani (paatni) (@dishapatani) on Jan 11, 2020 at 6:48am PST

ਦੱਸ ਦਈਏ ਕਿ ਦਿਸ਼ਾ ਪਾਟਨੀ ਦੀ ਫਿਲਮ ‘ਮੰਲਗ’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ‘ਚ ਉਹ ਬੇਹੱਦ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ। ਫਿਲਮ ਲਈ ਦਿਸ਼ਾ ਨੇ ਅੰਡਰਵਾਟਰ ਐਕਸ਼ਨ ਵੀ ਸਿੱਖਿਆ ਤੇ ਆਪਣੇ ਸਟੰਟ ਆਪ ਕੀਤੇ ਹਨ। ਫਿਲਮ ‘ਮਲੰਗ’ 7 ਫਰਵਰੀ, 2020 ਨੂੰ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News