ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਦਿਹਾਂਤ

1/14/2020 11:47:46 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸਦਾਬਹਾਰ ਹੀਰੋ ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਅੱਜ ਦਿਹਾਂਤ ਹੋ ਗਿਆ। ਦੱਸ ਦਈਏ ਕਿ ਰਿਤੂ ਨੰਦਾ ਰਿਸ਼ੀ ਕਪੂਰ ਦੀ ਭੈਣ ਤੇ ਮਹਾਨਾਇਕ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਦੀ ਸੱਸ ਹੈ। ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਨੇ ਆਪਣੀ ਭੂਆ ਦੇ ਦਿਹਾਂਤ ਦੀ ਖਬਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਉਮਰ 71 ਸਾਲ ਸੀ।

 
 
 
 
 
 
 
 
 
 
 
 
 
 

To the kindest most gentle person I‘ve ever met - They don’t make them like you anymore - RIP bua #missyoualways❤️🙏🏻

A post shared by Riddhima Kapoor Sahni (RKS) (@riddhimakapoorsahniofficial) on Jan 13, 2020 at 8:06pm PST

ਰਿਧੀਮਾ ਕਪੂਰ ਨੇ ਭੂਆ ਦੇ ਦਿਹਾਂਤ ਦੀ ਖਬਰ ਨੂੰ ਸ਼ੇਅਰ ਕਰਦਿਆਂ ਲਿਖਿਆ, ''ਸਭ ਤੋਂ ਦਿਆਲੂ ਤੇ ਸੱਜਣ ਲੋਕ ਜਿਨ੍ਹਾਂ ਨੂੰ ਮੈਂ ਮਿਲੀ ਹਾਂ, ਉਹ ਤੁਹਾਨੂੰ ਉਵੇਂ ਦਾ ਦੁਬਾਰਾ ਮਹਿਸੂਸ ਨਹੀਂ ਕਰਾਉਂਦੇ ਜਿਵੇਂ ਤੁਸੀਂ ਪਹਿਲਾਂ ਕਰਦੇ ਸਨ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ।''

ਦੱਸਣਯੋਗ ਹੈ ਕਿ ਰਿਤੂ ਦਾ ਜਨਮ 1984 'ਚ ਹੋਇਆ ਸੀ ਤੇ ਉਹ ਲਾਈਫ ਇੰਸ਼ੋਰੈਂਸ ਬਿਜ਼ਨੈੱਸ 'ਚ ਇਕ ਏਜੰਟ ਦੇ ਤੌਰ 'ਤੇ ਕੰਮ ਕਰ ਚੁੱਕੇ ਸਨ। ਉਨ੍ਹਾਂ ਦਾ ਵਿਆਹ ਮਸ਼ਹੂਰ ਉਦਯੋਗਪਤੀ ਰਾਜਨ ਨੰਦਾ ਨਾਲ ਹੋਇਆ ਸੀ। ਉਨ੍ਹਾਂ ਦੇ ਬੇਟੇ ਨਿਖਿਲ ਨੰਦਾ ਦਾ ਵਿਆਹ ਅਮਿਤਾਭ ਦੀ ਧੀ ਸ਼ਵੇਤਾ ਨੰਦਾ ਨਾਲ ਹੋਇਆ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News