ਗੁਆਂਢੀ ਨੇ ਇਸ ਅਦਾਕਾਰ ਦੇ ਘਰ ਜਾ ਕੇ ਛਿੱਕਿਆ ਤਾਂ ਹੋਈ ਹੱਥੋਪਾਈਂ (ਵੀਡੀਓ)

5/26/2020 11:58:53 AM

ਮੁੰਬਈ (ਬਿਊਰੋ) — ਬੀਤੇ ਦਿਨੀਂ ਕਮੇਡੀਅਨ ਤੇ ਅਦਾਕਾਰ ਵੀਰ ਦਾਸ ਨਾਲ ਅਜੀਬੋ ਗਰੀਬ ਘਟਨਾ ਵਾਪਰੀ। ਉਨ੍ਹਾਂ ਦੇ 73 ਸਾਲ ਦੇ ਗੁਆਂਢੀ ਨੇ ਉਨ੍ਹਾਂ ਨੂੰ ਥੱਪੜ ਮਾਰਨ ਦੀ ਧਮਕੀ ਦਿੱਤੀ ਅਤੇ ਇਸ ਦੇ ਨਾਲ ਹੀ ਉਸ ਨੇ ਅਦਾਕਾਰ ਦੇ ਉਪਰ ਛਿੱਕਿਆ ਵੀ। ਗੁਆਂਢੀ ਵੀਰਦਾਸ ਨਾਲ ਇਸ ਲਈ ਨਰਾਜ਼ ਸਨ ਕਿਉਂਕਿ ਉਸ ਨੇ ਮਾਸਕ ਨਹੀਂ ਪਾਇਆ ਸੀ। ਵੀਰ ਦਾਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਪੂਰੀ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਵੀ ਦਿੱਤੀ ਹੈ।

ਵੀਡੀਓ 'ਚ ਗੁਆਂਢੀ ਵੀਰਦਾਸ ਨੂੰ ਵਾਰ-ਵਾਰ ਧਮਕਾਉਂਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਉਸ ਨੂੰ ਮਾਸਕ ਪਾਉਣ ਲਈ ਕਹਿ ਰਿਹਾ ਹੈ ਪਰ ਦਰਵਾਜ਼ੇ 'ਤੇ ਖੜ੍ਹੇ ਵੀਰ ਦਾਸ ਉਸ ਨੂੰ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਉਸ ਤੋਂ 6 ਫੁੱਟ ਦੂਰ ਖੜ੍ਹੇ ਹੋਣ। ਇਸ ਸਭ ਦੇ ਚੱਲਦਿਆਂ ਗੁਆਂਢੀ ਨੇ ਉਸ ਨੂੰ ਥੱਪੜ ਮਾਰਨ ਅਤੇ ਪੁਲਸ ਬੁਲਾਉਣ ਦੀ ਧਮਕੀ ਵੀ ਦਿੱਤੀ।

ਗੁਆਂਢੀ ਨੇ ਵੀਰ ਦਾਸ ਕੋਲ ਆ ਕੇ ਛਿੱਕਣ ਦੀ ਕੋਸ਼ਿਸ਼ ਵੀ ਕੀਤੀ। ਵੀਰ ਦਾਸ ਨੇ ਕਿਹਾ ਕਿ ਉਹ ਆਪਣੇ ਘਰ 'ਚ ਖੜ੍ਹੇ ਹਨ। ਵੀਰ ਦਾਸ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਇਹ ਸਭ ਬਹੁਤ ਹੀ ਬੇਹੁਦਾ (ਘਟੀਆ) ਸੀ। ਹੁਣ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਵੀਰ ਦਾਸ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਗੁਆਂਢੀ ਦੀ ਵੀਡੀਓ ਇਸ ਲਈ ਸਾਂਝੀ ਕੀਤੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਹ ਸ਼ਖਸ ਮੀਡੀਆ 'ਚ ਜਾ ਕੇ ਕੋਈ ਗਲਤ ਜਾਣਕਾਰੀ ਦੇਵੇ, ਇਸ ਕਰਕੇ ਉਸ ਨੇ ਸਾਵਧਾਨੀ ਨਾਲ ਸਭ ਕੁਝ ਰਿਕਾਰਡ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News