ਮੈਂ ਆਪਣੇ ਪਿੰਡ ਸਾਹਨੇਵਾਲ ਨੂੰ ਕਦੇ ਵੀ ਭੁਲਾ ਨਹੀਂ ਸਕਦੀ : ਦਿਵਿਆ ਦੱਤਾ

9/17/2019 8:25:48 AM

ਸਾਹਨੇਵਾਲ (ਹਨੀ ਚਾਠਲੀ) - ਪੰਜਾਬ ਦੀ ਧਰਤੀ ਨੇ ਬਹੁਤ ਵਡਮੁੱਲੇ ਹੀਰੇ ਪੈਦਾ ਕੀਤੇ ਹਨ। ਇਸੇ ਤਰ੍ਹਾਂ ਪੰਜਾਬ ਦੇ ਲੁਧਿਆਣਾ ਜ਼ਿਲੇ ਦੀ ਬੁੱਕਲ 'ਚ ਵਸੇ ਕਸਬਾ ਸਾਹਨੇਵਾਲ 'ਚ ਜਨਮੀ ਫਿਲਮੀ ਅਦਾਕਾਰਾ ਦਿਵਿਆ ਦੱਤਾ ਦੀ ਅੱਜ ਸਾਹਨੇਵਾਲ ਵਿਖੇ ਪੁੱਜਣ 'ਤੇ ਜਿੱਥੇ ਇਲਾਕਾ ਨਿਵਾਸੀਆਂ ਨੇ ਆਓ-ਭਗਤ ਕੀਤੀ, ਉਥੇ ਹੀ ਸਾਹਨੇਵਾਲ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪੂਨਮ ਗੋਇਲ ਨੇ ਦਿਵਿਆ ਦੱਤਾ ਦਾ ਸਾਹਨੇਵਾਲ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਦਿਵਿਆ ਦੱਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ''ਮੈਂ ਅੱਜ ਵੀ ਆਪਣੇ ਜੱਦੀ ਪਿੰਡ ਸਾਹਨੇਵਾਲ ਨੂੰ ਕਦੇ ਭੁਲਾ ਨਹੀਂ ਸਕਦੀ ਕਿਉਂਕਿ ਮੇਰੀ ਮਾਤਾ ਨਲਨੀ ਦੱਤਾ ਨੇ ਵੀ ਇਸੇ ਸਰਕਾਰੀ ਹਸਪਤਾਲ 'ਚ ਸੀਨੀਅਰ ਮੈਡੀਕਲ ਅਫਸਰ ਬਣ ਕੇ ਇਸ ਇਲਾਕੇ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਭਾਵੇਂ ਅੱਜ ਫਿਲਮ ਇੰਡਸਟਰੀ 'ਚ ਕੰਮ ਕਰ ਰਹੀ ਹਾਂ ਪਰ ਮੈਂ ਆਪਣੇ ਪੰਜਾਬ ਦੀ ਧਰਤੀ ਅਤੇ ਸਾਹਨੇਵਾਲ ਜਨਮ ਭੂਮੀ ਨੂੰ ਕਦੇ ਵੀ ਨਹੀਂ ਭੁੱਲ ਸਕਦੀ। ਮੈਂ ਜਦੋਂ ਵੀ ਪੰਜਾਬ ਆਉਂਦੀ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਜੱਦੀ ਪਿੰਡ ਸਾਹਨੇਵਾਲ 'ਚ ਜ਼ਰੂਰ ਆਉਂਦੀ ਹਾਂ, ਉਸ ਤੋਂ ਬਾਅਦ ਮੈਂ ਕਿਤੇ ਹੋਰ ਜਾਂਦੀ ਹਾਂ। ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ਅਨੁਸਾਰ ਥੋੜ੍ਹਾ-ਬਹੁਤ ਸਮਝੌਤਾ ਕਰ ਸਕਦੀ ਹਾਂ ਪਰ ਮੈਂ ਆਪਣੇ ਪਿੰਡ ਸਾਹਨੇਵਾਲ ਨੂੰ ਆਪਣੇ ਦਿਲ 'ਚੋਂ ਕਦੇ ਵੀ ਭੁਲਾ ਨਹੀਂ ਸਕਦੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਸਾਹਨੇਵਾਲ ਦੇ ਗਲੀਆਂ-ਮੁਹੱਲਿਆਂ ਨੂੰ ਦੇਖ ਕੇ ਆਪਣਾ ਬਚਪਨ ਯਾਦ ਕਰ ਲੈਂਦੀ ਹਾਂ ਅਤੇ ਸੋਚਦੀ ਹਾਂ ਕਿ ਮੈਂ ਇਸੇ ਹੀ ਗਲੀਆਂ-ਮਹੁੱਲਿਆਂ 'ਚ ਖੇਡ ਕੇ ਵੱਡੀ ਹੋਈ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸ਼ਮਸ਼ੇਰ ਕੈਲੇ, ਡਾ. ਸ਼ਿਵ ਕੁਮਾਰ ਗੋਇਲ, ਹੈਪੀ ਮੈਨੀ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News