ਹਰਿਆਣੀ ਡਾਂਸਰ ਸਪਨਾ ਚੌਧਰੀ ਨੇ ਇੰਝ ਲੁੱਟਿਆ ਆਰ. ਨੇਤ ਦਾ ਦਿਲ (ਵੀਡੀਓ)

9/17/2019 11:52:41 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਆਰ. ਨੇਤ ਦੇ ਨਵੇਂ ਗੀਤ 'ਲੁਟੇਗਾ' ਦਾ ਟੀਜ਼ਰ ਆਊਟ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਆਰ. ਨੇਤ ਦੇ ਇਸ ਗੀਤ ਦੇ ਟੀਜ਼ਰ ਨੂੰ ਜੱਸ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਹ ਛੋਟਾ ਜਿਹਾ ਵੀਡੀਓ ਬਹੁਤ ਹੀ ਸ਼ਾਨਦਾਰ ਹੈ, ਜਿਸ 'ਚ ਆਰ. ਨੇਤ ਤੋਂ ਇਲਾਵਾ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਵੀ ਨਜ਼ਰ ਆ ਰਹੀ ਹੈ। ਟੀਜ਼ਰ 'ਚ ਸਪਨਾ ਚੌਧਰੀ ਆਪਣੀ ਆਦਾਵਾਂ ਨਾਲ ਆਰ. ਨੇਤ ਦਾ ਦਿਲ ਲੁੱਟਦੀ ਹੋਈ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

Teaser https://youtu.be/O5Z77wgwaJc Releasing worldwide on YouTube & exclusive on @9xtashanofficial @pitaaratv 20/09/2019 #LOOTERA @official_rnait @priyankakhera08 @itssapnachoudhary @itsafsanakhan @jasvirpal_jassrecords @archiemuzik @impressivedesignstudio @b2getherpros @jassrecord Project By @sahejpalsinghsidhu Conceived By @Kaku_sarpanch @goldmediaa Keep supporting

A post shared by R Nait (@official_rnait) on Sep 15, 2019 at 10:53pm PDT

ਦੱਸ ਦਈਏ ਕਿ 'ਲੁਟੇਰਾ' ਗੀਤ 'ਚ ਆਰ. ਨੇਤ ਅਜਿਹੇ ਲੁਟੇਰੇ ਦਾ ਕਿਰਦਾਰ ਨਿਭਾ ਰਹੇ ਹਨ, ਜੋ ਚੀਜ਼ਾਂ ਨਹੀਂ ਸਗੋ ਲੋਕਾਂ ਦੇ ਦਿਲ ਲੁੱਟਦਾ ਹੈ। 'ਲੁਟੇਰਾ' ਗੀਤ ਦੇ ਬੋਲ ਆਰ. ਨੇਤ ਨੇ ਖੁਦ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ 'rArchiemuzik' ਨੇ ਦਿੱਤਾ ਹੈ। ਇਸ ਗੀਤ 'ਚ ਆਰ. ਨੇਤ ਤੋਂ ਇਲਾਵਾ ਅਫਸਾਨਾ ਖਾਨ ਦੀ ਵੀ ਦਮਦਾਰ ਆਵਾਜ਼ ਸੁਣਨ ਨੂੰ ਮਿਲੇਗੀ। ਇਸ ਗੀਤ ਦੀ ਵੀਡੀਓ ਬੀਟੂਗੇਦਰ ਵੱਲੋਂ ਤਿਆਰ ਕੀਤੀ ਗਈ ਹੈ, ਜੋ ਕਿ 20 ਸਤੰਬਰ ਨੂੰ ਦੇਖਣ ਨੂੰ ਮਿਲੇਗੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News