ਬਹੁਤ ਜਲਦ ਰਿਲੀਜ਼ ਹੋਵੇਗਾ ਨਿਸ਼ਾ ਬਾਨੋ ਦਾ ਗੀਤ ''ਦਿਲ ਅਰਮਾਨੀ''

9/17/2019 11:50:15 AM

ਜਲੰਧਰ (ਬਿਊਰੋ) — ਵੱਖ-ਵੱਖ ਫਿਲਮਾਂ 'ਚ ਨਜ਼ਰ ਆਉਣ ਵਾਲੀ ਨਿਸ਼ਾ ਬਾਨੋ ਜਲਦ ਹੀ ਆਪਣੇ ਨਵੇਂ ਗੀਤ 'ਦਿਲ ਅਰਮਾਨੀ' ਨਾਲ ਸਰੋਤਿਆਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। 'ਦਿਲ ਅਰਮਾਨੀ' ਗੀਤ ਨੂੰ ਨਿਸ਼ਾ ਬਾਨੋ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆਂ ਹੈ। ਉਨ੍ਹਾਂ ਦੇ ਇਸ ਗੀਤ ਦੇ ਬੋਲ ਗੁਰਬਿੰਦਰ ਮਾਨ ਨੇ ਲਿਖੇ ਹਨ, ਜਿਸ ਨੂੰ ਸਾਊਲ ਰੌਕਰਸ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਨਗੇ। ਨਿਸ਼ਾ ਬਾਨੋ ਦੇ ਇਸ ਗੀਤ ਨੂੰ 'ਵੰਨਿਆ ਰਿਕਾਰਡਜ਼' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਨਿਸ਼ਾ ਬਾਨੋ ਨੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਹ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

 
 
 
 
 
 
 
 
 
 
 
 
 
 

Coming Soon 🤗🤗 Song - Dil Armani Singer - @nishabano Music - @soulrockersmusic Lyrics - @gurbinderm Dop - @svishal143 Postproduction- CrystalFilms Director - @directorankur Makeup&Hair- @mannukaur_ / Asfia khan Coustume Desinger- @mann30preet Poster - @roopkamalsingh Producer - Rohit Garg and Gavvy cheeka Online Promotion- @gk.digital YouTube Promotion - @vkmediapunjaab Label - @vanyarecords

A post shared by Nisha Bano (@nishabano) on Sep 16, 2019 at 8:38pm PDT


ਦੱਸ ਦਈਏ ਕਿ ਨਿਸ਼ਾ ਬਾਨੋ ਗੀਤਾਂ ਦੇ ਨਾਲ–ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਕਾਫੀ ਸਰਗਰਮ ਹਨ ਅਤੇ ਹੁਣ ਉਹ 'ਨਿੱਕਾ ਜ਼ੈਲਦਾਰ 3' 'ਚ ਨਜ਼ਰ ਆਉਣਗੇ। ਆਪਣੀ ਅਦਾਕਾਰੀ ਦੀ ਬਦੌਲਤ ਨਿਸ਼ਾ ਬਾਨੋ ਨੇ ਪਾਲੀਵੁੱਡ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News