ਘਰ ’ਚ ਪਤੀ ਵਿਵੇਕ ਨਾਲ ਗਾਰਡਨਿੰਗ ਕਰਦੀ ਦਿਸੀ ਦਿਵਿਅੰਕਾ, ਦੇਖੋ ਤਸਵੀਰਾਂ
5/20/2020 4:16:30 PM

ਮੁੰਬਈ(ਬਿਊਰੋ)- ਲਾਕਡਾਊਨ ਦੌਰਾਨ ਦਿਵਿਅੰਕਾ ਤ੍ਰਿਪਾਠੀ ਆਪਣੇ ਪਤੀ ਵਿਵੇਕ ਨਾਲ ਸਮਾਂ ਬਿਤਾ ਰਹੀ ਹੈ। ਅਦਾਕਾਰਾ ਕਦੇ ਪਤੀ ਲਈ ਖਾਣਾ ਬਣਾਉਂਦੀਆਂ ਹੈ ਤਾਂ ਕਦੇ ਘਰ ਦੇ ਕੰਮ ਕਰਦੇ ਹੋਏ ਵੀਡੀਓ ਸ਼ੇਅਰ ਕਰਦੀ ਹੈ। ਹੁਣ ਦਿਵਿਅੰਕਾ ਨੇ ਪਤੀ ਨਾਲ ਗਾਰਡਨਿੰਗ ਕਰਦੇ ਹੋਏ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸ ਤਸਵੀਰ ਵਿਚ ਦਿਵਿਅੰਕਾ ਅਤੇ ਵਿਵੇਕ ਦੋਵੇਂ ਆਪਣੇ ਘਰ ਦੀ ਬਾਲਕਨੀ ਵਿਚ ਗਾਰਡਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤਸਵੀਰ ਵਿਚ ਨਰਸਰੀ ਵਿਚ ਜਾ ਕੇ ਦਿਵਿਅੰਕਾ ਪੌਦੇ ਖਰੀਦਦੀ ਨਜ਼ਰ ਆ ਰਹੀ ਹੈ। ਲਾਕਡਾਊਨ ਵਿਚ ਜਿੱਥੇ ਸਿਤਾਰੇ ਘਰ ਵਿਚ ਕੈਦ ਹਨ। ਅਜਿਹੇ ਵਿਚ ਦਿਵਿਅੰਕਾ ਦੀ ਇਹ ਤਸਵੀਰ ਗਾਰਡਨਿੰਗ ਕਰਕੇ ਟਾਈਮਪਾਸ ਕਰਨ ਦਾ ਮੈਸੇਜ ਵੀ ਦਿੰਦੀ ਹੈ।
ਦਿਵਿਅੰਕਾ ਅਤੇ ਵਿਵੇਕ ਨੇ ਇਨ੍ਹਾਂ ਬੂਟਿਆਂ ਨੂੰ ਆਪਣੇ ਘਰ ਦੀ ਬਾਲਕਨੀ ਵਿਚ ਸਜਾਇਆ ਹੈ। ਸਮੇਂ- ਸਮੇਂ ’ਤੇ ਉਹ ਦੋਵੇਂ ਇਨ੍ਹਾਂ ਬੂਟਿਆਂ ਦੀ ਦੇਖਭਾਲ ਕਰਦੇ ਹਨ, ਇਨ੍ਹਾਂ ਵਿਚ ਖਾਦ, ਪਾਣੀ ਪਾਉਂਦੇ ਹਨ।
ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਵਿਵੇਕ ਨਰਸਰੀ ਤੋਂ ਇਸ ਬੂਟਿਆਂ ਨੂੰ ਖਰੀਦ ਕੇ ਲਿਆਏ ਸਨ। ਵਿਵੇਕ ਨੂੰ ਗਾਰਡਨਿੰਗ ਦਾ ਬੇਹੱਦ ਸ਼ੌਕ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਇੰਸਟਾ ਪ੍ਰੋਫਾਇਲ ਤੋਂ ਲੱਗਦਾ ਹੈ।
ਦੱਸ ਦੇਈਏ ਕਿ ਦਿਵਿਅੰਕਾ ਅਤੇ ਵਿਵੇਕ ਲਾਕਡਾਊਨ ਵਿਚਕਾਰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹਨ। ਉਹ ਅਕਸਰ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ