ਦੀਵਾਲੀ ਪਾਰਟੀ ਦੌਰਾਨ ਏਕਤਾ ਕਪੂਰ ਤੇ ਰਾਜਕੁਮਾਰ ਰਾਓ ਨੇ ਕੀਤੀ ਖੂਬ ਮਸਤੀ, ਵੀਡੀਓ ਵਾਇਰਲ

10/29/2019 11:35:12 AM

ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆਂ ਨੇ ਬੀਤੇ ਐਤਵਾਰ ਨੂੰ ਦੀਵਾਲੀ ਬਹੁਤ ਹੀ ਉਤਸ਼ਾਹ ਨਾਲ ਮਨਾਈ। ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਅਦਾਕਾਰਾ ਸੋਨਮ ਕਪੂਰ ਨੇ ਇਸ ਦੀਵਾਲੀ ’ਤੇ ਆਪਣੇ ਘਰ ਪਾਰਟੀ ਰੱਖੀ। ਉਨ੍ਹਾਂ ਦੀ ਪਾਰਟੀ ਵਿਚ ਬਾਲੀਵੁੱਡ  ਦੇ ਕਈ ਸਿਤਾਰੇ ਸ਼ਾਮਲ ਹੋਏ। ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਿਚਕਾਰ ਐਕਟਰ ਰਾਜਕੁਮਾਰ ਰਾਓ ਅਤੇ ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਦਾ ਇਕ ਡਾਂਸ ਵੀਡੀਓ ਸਾਹਮਣੇ ਆਇਆ ਹੈ।

 
 
 
 
 
 
 
 
 
 
 
 
 
 

This had to be shared! I cannot dance but I guess Zumba n my partner in crime r helping! A Diwali get together ( Small one) turns into a floor burning night with my #lsd guy @rajkummar_rao ! #dancingsince2010

A post shared by Erk❤️rek (@ektaravikapoor) on Oct 27, 2019 at 12:46am PDT


ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਉਹ ਐਕਟਰ ਰਾਜਕੁਮਾਰ ਰਾਓ ਨਾਲ ਐਕਟਰ ਗੋਵਿੰਦਾ ਅਤੇ ਅਦਾਕਾਰਾ ਰਵੀਨਾ ਟੰਡਨ ਦੇ ਸੁਪਰਹਿੱਟ ਗੀਤ ‘ਅੱਖੀਓ ਸੇ ਗੋਲੀ ਮਾਰੇ’ ’ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਰਾਜਕੁਮਾਰ ਰਾਓ ਨਾਲ ਏਕਤਾ ਕਪੂਰ ਜੱਮ ਕੇ ਠੁਮਕੇ ਲਗਾ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਏਕਤਾ ਕਪੂਰ ਨੇ ਬੇਹੱਦ ਖਾਸ ਕੈਪਸ਼ਨ ਵੀ ਦਿੱਤਾ।
PunjabKesari
ਏਕਤਾ ਕਪੂਰ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰੇ ਵੀ ਕਾਫੀ ਪਸੰਦ ਕਰ ਰਹੇ ਹਨ। ਏਕਤਾ ਕਪੂਰ ਦਾ ਇਹ ਡਾਂਸ ਵੀਡੀਓ ਕਿਸ ਦੀਵਾਲੀ ਦੇ ਜਸ਼ਨ ਦਾ ਹੈ, ਇਹ ਦੱਸ ਪਾਉਣਾ ਮੁਸ਼ਕਲ ਹੈ ਪਰ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉੱਥੇ ਹੀ ਗੱਲ ਕਰੀਏ ਬਾਲੀਵੁੱਡ ਸਿਤਾਰਿਆਂ ਦੀ ਦੀਵਾਲੀ ਪਾਰਟੀ ਦੀ ਤਾਂ ਇਸ ਖਾਸ ਮੌਕੇ ’ਤੇ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਘਰ ਦੀਵਾਲੀ ਪਾਰਟੀ ਰੱਖੀ। ਉਨ੍ਹਾਂ ਦੀ ਇਸ ਪਾਰਟੀ ਵਿਚ ਸੈਫ ਅਲੀ ਖਾਨ, ਕਾਰਤਿਕ ਆਰਿਅਨ, ਕਰਿਸ਼ਮਾ ਕਪੂਰ, ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਜਾਨਹਵੀ ਕਪੂਰ, ਸ਼ਰਧਾ ਕਪੂਰ, ਏਕਤਾ ਕਪੂਰ, ਸ਼ਾਹਿਦ ਕਪੂਰ, ਸੋਹਾ ਅਲੀ ਖਾਨ, ਸਾਰਾ ਅਲੀ ਖਾਨ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।
PunjabKesari
ਇਸ ਦੇ ਨਾਲ ਹੀ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਆਪਣੇ ਘਰ ’ਚ ਦੀਵਾਲੀ ਪਾਰਟੀ ਰੱਖੀ। ਇਸ ਪਾਰਟੀ ਵਿਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ ਵਿਚ ਹੇਮਾ ਮਾਲਿਨੀ, ਸ਼ਕਤੀ ਕਪੂਰ, ਸ਼ਰਧਾ ਕਪੂਰ, ਰਾਜਕੁਮਾਰ ਹਿਰਾਨੀ, ਸੰਜੈ ਖਾਨ, ਹਿਮੇਸ਼ ਰੇਸ਼ਮੀਆ ਤੇ ਤਾਪਸੀ ਪੰਨੂ ਵਰਗੇ ਕਈ ਕਲਾਕਾਰ ਪਹੁੰਚੇ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News