ਜੋਰਡਨ ਸੰਧੂ ਤੇ ਬੰਟੀ ਬੈਂਸ ਕਹਿਣਗੇ ''ਡੂ ਯੂ ਰਿਮੈਂਬਰ''

4/3/2019 4:24:13 PM

ਜਲੰਧਰ (ਬਿਊਰੋ) — ਹਿੱਟ ਗਾਇਕਾਂ ਦੀ ਲਿਸਟ 'ਚ ਸ਼ੁਮਾਰ ਹੋਏ ਜੋਰਡਨ ਸੰਧੂ ਆਪਣੇ ਆਉਣ ਵਾਲੇ ਨਵੇਂ ਗੀਤ ਨੂੰ ਲੈ ਕੇ ਚਰਚਾ 'ਚ ਹਨ। 'ਡੂ ਯੂ ਰਿਮੈਂਬਰ' ਨਾਮ ਦਾ ਇਹ ਗੀਤ ਬੰਟੀ ਬੈਂਸ ਨੇ ਲਿਖਿਆ ਹੈ। ਜੋਰਡਨ ਸੰਧੂ ਦੇ ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਪੋਸਟਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗੀਤ ਦੀ ਵੀਡੀਓ ਵੱਡੇ ਪੱਧਰ 'ਤੇ ਤਿਆਰ ਕੀਤੀ ਗਈ ਹੈ। ਗੀਤ ਦੀ ਵੀਡੀਓ ਸਟਾਲਿਨਵੀਰ ਵਲੋਂ ਬਣਾਈ ਗਈ ਹੈ, ਜਿਸ ਦੀ ਵੀਡੀਓ ਸਿਨੇਮਾਟੋਗ੍ਰਾਫੀ ਪੰਜਾਬੀ ਫਿਲਮਾਂ ਦੇ ਕੈਮਰਾਮੈਨ ਅੰਸ਼ੁਲ ਚੌਬੇ ਨੇ ਕੀਤੀ ਹੈ।

PunjabKesari
ਇਸ ਗੀਤ 'ਚ ਜੋਰਡਨ ਸੰਧੂ, ਬੰਟੀ ਬੈਂਸ ਤੇ ਨਿੱਕੀ ਕੌਰ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ। 6 ਅਪ੍ਰੈਲ ਨੂੰ ਇਹ ਗੀਤ ਬੰਟੀ ਬੈਂਸ ਦੇ ਮਿਊਜ਼ਿਕ ਲੇਬਲ ਬ੍ਰੈਂਡ ਬੀ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News