ਸਿਧਾਰਥ ਦੇ ਹੱਕ ''ਚ ਬੋਲੀ ਡੋਲੀ ਬਿੰਦਰਾ, ਮਾਹਿਰਾ ਨੂੰ ਕਿਹਾ ''ਗੰਦਾ ਦਿਮਾਗ''

11/6/2019 1:34:34 PM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। 'ਬਿੱਗ ਬੌਸ' ਟਰਾਂਸਪੋਰਟ ਸਰਵਿਸਿਜ਼ 'ਚ ਸਿਧਾਰਥ ਸ਼ੁਕਲਾ ਨੇ ਇਕ ਵਾਰ ਫਿਰ ਤੋਂ ਐਗ੍ਰੀਸ (ਗੁੱਸਾ) ਦਿਖਾਇਆ ਹੈ, ਜਿਸ ਕਾਰਨ ਉਸ ਨੂੰ ਬਿੱਗ ਬੌਸ ਨੇ ਸ਼ੋਅ ਤੋਂ ਕੱਢਣ ਦਾ ਐਲਾਨ ਕੀਤਾ ਹੈ। ਬੁੱਧਵਾਰ ਯਾਨੀ ਅੱਜ ਦੇ ਐਪੀਸੋਡ 'ਚ ਖੁਲਾਸਾ ਹੋਵੇਗਾ ਕਿ ਸਿਧਾਰਥ ਸ਼ੁਕਲਾ ਸ਼ੋਅ ਤੋਂ ਬਾਹਰ ਹੋਣਗੇ ਜਾਂ ਫਿਰ ਨਵਾਂ ਟਵਿਸਟ ਦੇਖਣ ਨੂੰ ਮਿਲੇਗਾ।

ਸਿਧਾਰਥ ਸ਼ੁਕਲਾ ਨੇ ਕੀਤੀ ਮਾਹਿਰਾ ਨਾਲ ਬਦਸਲੂਕੀ
ਦਰਅਸਲ, ਬੀਬੀ ਟ੍ਰਾਂਸਪੋਰਟ ਸਰਵਿਸਿਜ਼ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਨੇ ਜੋਸ਼ 'ਚ ਆ ਕੇ ਮਾਹਿਰਾ ਸ਼ਰਮਾ ਨਾਲ ਖਿੱਚ-ਧੂਹ ਕੀਤੀ। ਦੋਵਾਂ 'ਚ ਬੋਰੀਆਂ ਨੂੰ ਲੈ ਕੇ ਝਪਟ ਹੋਈ। ਉਦੋਂ ਹੀ ਮਾਹਿਰਾ ਸਿਰ ਦੇ ਭਾਰ ਹੇਠਾ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਪਾਰਸ ਨੂੰ ਵੀ ਸਿਧਾਰਥ ਧੱਕਾ ਮਾਰ ਦਿੰਦਾ ਹੈ। ਇਸ ਹਾਦਸੇ ਨਾਲ ਗੁੱਸੇ 'ਚ ਆਈ ਮਾਹਿਰਾ ਬਿੱਗ ਬੌਸ ਨੂੰ ਸਿਧਾਰਥ ਨੂੰ ਸ਼ੋਅ 'ਚੋਂ ਕੱਢਣ ਨੂੰ ਆਖਦੀ ਹੈ। ਬਾਅਦ 'ਚ ਬਿੱਗ ਬੌਸ ਨੇ ਸਿਧਾਰਥ ਨੂੰ ਐਕਟਿਵ ਕਰਨ ਦੀ ਘੋਸ਼ਣਾ ਕੀਤੀ।

 

ਸਿਧਾਰਥ ਸ਼ੁਕਲਾ ਦੇ ਸਮਰਥਨ 'ਚ ਡੋਲੀ ਬਿੰਦਰਾ
ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਡੋਲੀ ਬਿੰਦਰਾ ਨੇ ਮਾਹਿਰਾ ਨਾਲ ਹੋਈ ਲੜਾਈ 'ਚ ਸਿਧਾਰਥ ਦਾ ਸਮਰਥਨ ਕੀਤਾ। ਡੋਲੀ #WeSupportSidShukla ਤੇ #westandwithsidshukla ਹੈਸ਼ਟੈਗ ਨੂੰ ਸਪੋਰਟ ਕਰ ਰਹੀ ਹੈ। ਡੋਲੀ ਨੇ ਸਿਧਾਰਥ-ਮਾਹਿਰਾ ਦੀ ਲੜਾਈ ਦਾ ਸਕ੍ਰੀਨਸ਼ਾਟ ਸ਼ੇਅਰ ਕਰਕੇ ਟਵਿਟਰ 'ਤੇ ਲਿਖਿਆ, ''ਧਿਆਨ ਨਾਲ ਦੇਖੋ, ਸ਼ੁਕਲਾ ਆਪਣੇ ਵੱਲ ਜਾਇਦਾਦ ਨੂੰ ਖਿੱਚ ਰਿਹਾ ਹੈ ਅਤੇ ਮਾਹਿਰਾ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਇਹ ਟੱਚ ਕਰਨ ਦਾ ਇਲਜ਼ਾਮ ਖੇਡ 'ਚ ਕਿੱਥੋਂ ਆਇਆ। ਜਾਣ ਬੁੱਝ ਕੇ ਦੋਸ਼ ਲਾਉਣਾ, ਲੜਕੀ ਤੁਹਾਡੀ ਇੰਟੈਂਸ਼ਨ (ਨੀਅਤ) ਗਲਤ ਹੈ, ਤੁਹਾਡਾ ਦਿਮਾਗ ਗੰਦਾ ਹੈ।''

 

ਸੋਸ਼ਲ ਮੀਡੀਆ 'ਤੇ ਟਰੈਂਡ ਹੋ ਰਿਹਾ #WeSupportSidShukla
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ #WeSupportSidShukla ਤੇ #westandwithsidshukla ਟਰੈਂਡ ਕਰ ਰਿਹਾ ਹੈ। ਸ਼ੋਅ ਤੋਂ ਪਿਛਲੇ ਹਫਤੇ ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰਜੀ ਤੇ ਸ਼ੇਫਾਲੀ ਬੱਗਾ ਐਲੀਮਿਨੇਟ ਹੋਈਆਂ ਸਨ। ਖਬਰਾਂ ਮੁਤਾਬਕ, ਰਸ਼ਮੀ ਤੇ ਦੇਵੋਲੀਨਾ ਸੀਕ੍ਰੇਟ ਰੂਮ 'ਚ ਹਨ। ਉਥੇ ਹੀ ਬਿੱਗ ਬੌਸ ਤੋਂ ਐਵੀਕਟ ਹੋ ਕੇ ਸਿਧਾਰਥ ਸ਼ੁਕਲਾ ਦੇ ਵੀ ਸੀਕ੍ਰੇਟ ਰੂਮ 'ਚ ਜਾਣ ਦੀਆਂ ਖਬਰਾਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News