ਸਟਰਲਿੰਗ ਬਾਇਓਟੈੱਕ ਮਾਮਲਾ , ਦੀਨੋ ਮੌਰੀਆ ਅਤੇ ਡੀ. ਜੇ. ਅਕੀਲ ਨੂੰ ਸੰਮਨ ਜਾਰੀ

7/2/2019 9:27:11 AM

ਨਵੀਂ ਦਿੱਲੀ (ਭਾਸ਼ਾ) – ਈ. ਡੀ. ਨੇ ਸਟਰਲਿੰਗ ਬਾਇਓਟੈੱਕ ਦੇ ਕਥਿਤ ਬੈਂਕ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਤਹਿਤ ਪੁੱਛਗਿੱਛ ਲਈ ਬਾਲੀਵੁੱਡ ਅਭਿਨੇਤਾ ਦੀਨੋ ਮੌਰੀਆ ਅਤੇ ਡੀ. ਜੇ. ਅਕੀਲ ਨੂੰ ਸੰਮਨ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਅਭਿਨੇਤਾ ਦੀਨੋ ਅਤੇ ਲੋਕਪ੍ਰਿਯ ਡੀ. ਜੇ. ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਬਿਆਨ ਦੇਣ ਲਈ ਕਿਹਾ ਿਗਆ ਹੈ ਕਿਉਂਕਿ ਉਸ ਨੂੰ ਸਬੂਤ ਮਿਲੇ ਹਨ ਕਿ ਗੁਜਰਾਤ ਦੀ ਕੰਪਨੀ ਨੇ ਦੋਵਾਂ ਨੂੰ ਕੁਝ ਧਨ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਇਸ ਭੁਗਤਾਨ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾਏਗੀ ਅਤੇ ਉਨ੍ਹਾਂ ਦੇ ਬਿਆਨ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਦਰਜ ਕੀਤੇ ਜਾਣਗੇ। ਦੀਨੋ ਮੌਰੀਆ ਇਕ ਮਾਡਲ ਅਤੇ ਕਈ ਹਿੰਦੀ ਫਿਲਮਾਂ ਵਿਚ ਅਭਿਨੈ ਕਰ ਚੁੱਕੇ ਹਨ। ਓਧਰ ਅਕੀਲ ਇਕ ਲੋਕਪ੍ਰਿਯ ਡੀ. ਜੇ. ਹਨ। ਇਸ ਸਬੰਧ ਵਿਚ ਪ੍ਰਤੀਕਰਿਆ ਲਈ ਦੋਵਾਂ ਨਾਲ ਸੰਪਰਕ ਨਹੀਂ ਹੋ ਸਕਿਆ।

PunjabKesari

ਦੱਸ ਦਈਏ ਕਿ ਡਿਨੋ ਮੌਰੀਆ ਨੇ ਸਾਲ 1999 'ਚ ਆਈ ਫਿਲਮ 'ਪਿਆਰ ਮੇਂ ਕਭੀ-ਕਭੀ' ਨਾਲ ਡੈਬਿਊ ਕੀਤਾ ਸੀ ਪਰ ਉਨ੍ਹਾਂ ਦੀ ਵੱਡੀ ਹਿੱਟ ਸੀ ਬਿਪਾਸ਼ਾ ਬਾਸੁ ਦੇ ਨਾਲ ਸਾਲ 2002 'ਚ ਰਿਲੀਜ਼ ਹੋਈ ਫਿਲਮ 'ਰਾਜ਼'। ਇਸ ਤੋਂ ਬਾਅਦ ਡਿਨੋ ਮੌਰੀਆ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਫਲਾਪ ਹੀ ਰਹੀਆਂ। ਇਸ ਤੋਂ ਬਾਅਦ ਡਿਨੋ ਮੌਰੀਆ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਉਨ੍ਹਾਂ ਦੀ ਆਖਰੀ ਫਿਲਮ 'ਅਲੋਨ' (2015) ਸੀ, ਜਿਸ 'ਚ ਉਹ ਕੈਮਿਓ ਕਿਰਦਾਰ 'ਚ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News