''ਸੂਰਆਵੰਸ਼ੀ'' ਫਿਲਮ ''ਚ ਖੁਦ ਐਕਸ਼ਨ ਕਰਦੇ ਦਿਸੇ ਅਕਸ਼ੈ ਕੁਮਾਰ

7/2/2019 9:17:39 AM

ਮੁੰਬਈ(ਬਿਊਰੋ)— 'ਸਿੰਘਮ' ਸੀਰੀਜ਼ ਤੇ 'ਸਿੰਬਾ' ਮਗਰੋਂ ਹੁਣ ਰੋਹਿਤ ਸ਼ੈਟੀ 'ਸੂਰਆਵੰਸ਼ੀ' ਫਿਲਮ ਲੈ ਕੇ ਆ ਰਹੇ ਹਨ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਸ 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਲਗਾਤਾਰ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਫਿਰ ਅਕਸ਼ੈ ਸਮੇਤ ਮੇਕਰਸ ਨੇ ਫਿਲਮ ਦੀ ਮੇਕਿੰਗ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਕਸ਼ੈ ਖਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Casually hanging, off a helicopter...just another day on the sets of #Sooryavanshi 😎 P.S. Do NOT try this on your own, all stunts are performed under expert supervision 🙏🏻

A post shared by Akshay Kumar (@akshaykumar) on Jun 5, 2019 at 3:21am PDT


ਵੀਡੀਓ 'ਚ ਅਕਸ਼ੈ ਹੈਲੀਕਾਪਟਰ, ਕਾਰ ਤੇ ਬਾਈਕ 'ਤੇ ਖਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਸ਼ੈਟੀ ਦੀ ਫਿਲਮ 'ਚ ਕਾਰ ਦਾ ਸਟੰਟ ਵੀ ਅਜਿਹਾ ਹੁੰਦਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਵੀਡੀਓ 'ਚ ਠੀਕ ਅਜਿਹਾ ਸਟੰਟ ਹੀ ਦੇਖਣ ਨੂੰ ਮਿਲੇਗਾ।

 
 
 
 
 
 
 
 
 
 
 
 
 
 

Just another day at work!!!#sooryavanshi

A post shared by Rohit Shetty (@itsrohitshetty) on Jun 1, 2019 at 7:57pm PDT

ਕੁਝ ਸਮਾਂ ਪਹਿਲਾਂ ਅਕਸ਼ੈ ਨੇ ਆਪਣੇ ਬਾਈਕ ਸਟੰਟ ਨੂੰ ਲੈ ਕੇ ਕਾਫੀ ਇਮੋਸ਼ਨਲ ਬਿਆਨ ਦਿੱਤਾ ਸੀ। ਇਸ ਦੀ ਸ਼ੂਟਿੰਗ ਬਾਅਦ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਪਣਾ ਸਟੰਟ ਖੁਦ ਕਰਨਾ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਸੀ ਕਿ ਬੈਂਕਾਕ ਦੀਆਂ ਸੜਕਾਂ 'ਤੇ ਸਟੰਟ ਕਰਨਾ ਉਨ੍ਹਾਂ ਲਈ ਬੇਹੱਦ ਖਾਸ ਰਿਹਾ। ਕੁਝ ਸਮਾਂ ਪਹਿਲਾਂ ਉਹ ਖਾਣਾ ਡਿਲੀਵਰ ਕਰਨ ਲਈ ਬਾਈਕ ਚਲਾਉਂਦੇ ਸੀ ਤੇ ਹੁਣ ਫਿਰ ਆਪਣੇ ਗੁਜ਼ਾਰੇ ਲਈ ਉਹੀ ਕਰ ਰਹੇ ਹਨ।

 
 
 
 
 
 
 
 
 
 
 
 
 
 

Rule every terrain and every task with ease! Kyonki Baaki Sab Sirf Tractor Hai – #YehMasseyHai. @masseyfergusonindia @TAFECorporate

A post shared by Akshay Kumar (@akshaykumar) on May 21, 2019 at 11:50pm PDT

ਇਸ ਫਿਲਮ 'ਚ ਅਕਸ਼ੈ ਨਾਲ ਕੈਟਰੀਨਾ ਕੈਫ ਹੋਏਗੀ। ਰੋਹਿਤ ਸ਼ੈੱਟੀ ਨੇ ਅਕਸ਼ੈ ਨਾਲ ਇਸ ਫਿਲਮ ਦਾ ਸੰਕੇਤ ਆਪਣੀ ਪਿਛਲੀ ਫਿਲਮ ਦੀ ਰਿਲੀਜ਼ 'ਸਿੰਬਾ' 'ਚ ਹੀ ਦੇ ਦਿੱਤਾ ਸੀ। ਕੁਝ ਸਮਾਂ ਪਹਿਲਾਂ ਇਸ ਦਾ ਫਰਸਟ ਲੁੱਕ ਵੀ ਰਿਲੀਜ਼ ਕੀਤਾ ਗਿਆ ਸੀ। ਪੋਸਟਰ 'ਚ ਅਕਸ਼ੈ ਪੁਲਸ ਦੀ ਲੁੱਕ 'ਚ ਨਜ਼ਰ ਆਏ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਫਿਲਮ 27 ਮਾਰਚ, 2020 ਨੂੰ ਰਿਲੀਜ਼ ਹੋਏਗੀ।

 

 
 
 
 
 
 
 
 
 
 
 
 
 
 

It takes real fathers to transform their boys into heroes. Started doing stunts at the age of 16, still going strong at 45 And I know one man who will always be proud of me in Heaven My Guru, My Father - Veeru Devgan Two most important lessons he taught me: 1. Be honest with your work and work will be honest with you. 2. Before performing any stunt the most important thing is - SAFETY FIRST. (On Location...Bangkok... Stunt Rehearsals before Akshay performs the actual shot...#sooryavanshi) PS: Please do not try this stunt. All the drivers in the cars are stunt Professionals and the stunts are performed in a controlled environment.

A post shared by Rohit Shetty (@itsrohitshetty) on May 30, 2019 at 7:08pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News