ਸ਼ਿਲਪਾ ਸੈੱਟੀ ਨੂੰ ਇਨਕਮ ਟੈਕਸ ਮਾਮਲੇ ''ਚ ਵੱਡੀ ਰਾਹਤ

7/2/2019 9:39:08 AM

ਮੁੰਬਈ (ਬਿਊਰੋ) — ਆਈ. ਟੀ. ਏ. ਟੀ. ਨੇ ਇਨਕਮ ਟੈਕਸ ਨਾਲ ਜੁੜੇ ਇਕ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਵੱਡੀ ਰਾਹਤ ਦਿੱਤੀ ਹੈ। ਟ੍ਰਿਬਿਊਨਲ ਨੇ ਆਪਣੇ ਫੈਸਲੇ 'ਚ ਅਦਾਕਾਰਾ ਦੇ ਵਿੱਤ ਸਾਲ 2010-11 ਦੀ ਆਮਦਨ 'ਚ ਵਾਧੂ 5.4 ਕਰੋੜ ਰੁਪਏ ਜੋੜਨ ਦੇ ਇਨਕਮ ਟੈਕਸ ਵਿਭਾਗ ਦੇ ਫੈਸਲੇ ਨੂੰ ਖਾਰਿਜ ਕਰ ਦਿੱਤਾ ਹੈ। ਸ਼ਿਲਪਾ ਸ਼ੈੱਟੀ ਨੇ ਵਿੱਤ ਸਾਲ 2010-11 ਦੌਰਾਨ ਆਪਣੀ ਟੈਕਸੇਬਲ ਇਨਕਮ 7.6 ਕਰੋੜ ਰੁਪਏ ਦੱਸੀ ਸੀ ਪਰ ਆਮਦਨ ਕਰ ਅਧਿਕਾਰੀਆਂ ਨੇ ਉਸ ਦੀ ਕੁਲ 13 ਕਰੋੜ ਰੁਪਏ ਦੀ ਟੈਕਸੇਬਲ ਇਨਕਮ ਦਾ ਮੁਲਾਂਕਣ ਕੀਤਾ।
ਇਨਕਮ ਟੈਕਸ ਵਿਭਾਗ ਨੇ ਆਪਣੇ ਮੁਲਾਂਕਣ ਦੇ ਬਾਅਦ ਅਦਾਕਾਰਾ ਦੀ ਆਮਦਨ 'ਚ 'ਟਰਾਂਸਫਰ ਪ੍ਰਾਈਸਿੰਗ' ਐਡਜੈਸਟਮੈਂਟ ਦੇ ਰੂਪ 'ਚ 5.4 ਕਰੋੜ ਰੁਪਏ ਦੀ ਵਾਧੂ ਰਕਮ ਜੋੜ ਦਿੱਤੀ ਸੀ। ਹੁਣ ਆਈ. ਟੀ. ਏ. ਟੀ. ਨੇ ਆਪਣੇ ਫੈਸਲੇ 'ਚ ਅਦਾਕਾਰਾ ਦੇ ਵਿਤ ਸਾਲ 2010-11 ਦੀ ਆਮਦਨ 'ਚ 5.4 ਕਰੋੜ ਰੁਪਏ ਜੋੜ ਕੇ ਆਮਦਨ ਵਿਭਾਗ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।

ਦੱਸ ਦਈਏ ਕਿ ਰਾਜਸਥਾਨ ਰਾਇਲਸ ਦਾ ਮਾਲਿਕਾਨਾ ਹੱਕ ਜੈਪੁਰ. ਆਈ. ਪੀ. ਐੱਲ. ਕ੍ਰਿਕਟ ਪ੍ਰਾਈਵੇਟ ਲਿਮਿਟੇਡ ਕੋਲ ਸੀ, ਜੋ ਇਕ ਭਾਰਤੀ ਕੰਪਨੀ ਸੀ। ਜੈਪੁਰ. ਆਈ. ਪੀ. ਐੱਲ. ਮੌਰੀਸ਼ਸ ਦੇ ਇਕ ਕੰਪਨੀ ਦੀ ਸਹਾਇਕ ਕੰਪਨੀ ਸੀ ਪਰ ਇਕ ਸ਼ੇਅਰ ਪਰਚੇਜ ਅਗ੍ਰੀਮੇਂਟ ਦੇ ਤਹਿਤ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਬਹਾਮਾਸ ਦੀ ਕੰਪਨੀ ਜ਼ਰੀਏ ਮੌਰੀਸ਼ਸ ਦੀ ਕੰਪਨੀ ਦੇ ਸ਼ੇਅਰ ਖਰੀਦੇ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News