ਬ੍ਰੇਅਕੱਪ ਦੀਆਂ ਖਬਰਾਂ ਤੋਂ ਬਾਅਦ ਸੁਸ਼ਮਿਤਾ ਨੇ ਇੰਝ ਕੀਤਾ ਪਿਆਰ ਦਾ ਇਜ਼ਹਾਰ

7/2/2019 9:48:46 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਬੀਤੇ ਕੁਝ ਮਹੀਨਿਆਂ ਤੋਂ ਆਪਣੇ ਬੁਆਏਫਰੈਂਡ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਹੈ। ਹਾਲ ਹੀ 'ਚ ਖਬਰਾਂ ਸਾਹਮਣੇ ਆਈਆਂ ਸਨ ਕਿ ਇਹ ਦੋਵੇਂ ਰੋਮਾਂਟਿਕ ਕਪਲ ਜਲ‍ਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਉੱਥੇ ਹੀ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਹੈ ਕਿ ਰੋਹਮਨ ਸ਼ਾਲ ਅਤੇ ਸੁਸ਼ਮਿਤਾ ਸੇਨ ਦੇ ਰਿਸ਼‍ਤੇ 'ਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇੰਨਾ ਹੀ ਨਹੀਂ ਰੋਹਮਨ ਸ਼ਾਲ ਨੇ ਵੀ ਆਪਣੀ ਇੰਸਟਾ ਸਟੋਰੀ ਉੱਤੇ ਬ੍ਰੇਕਅੱਪ ਪੋਸਟ ਵੀ ਲਿਖੀ ਸੀ।

 
 
 
 
 
 
 
 
 
 
 
 
 
 

He’s lean...she’s mean 😉😄I love you @rohmanshawl 💋💃🏻❤️ #backtobasics #gym #home #dubai #wegotthis 💪 I love you guys!!!😍

A post shared by Sushmita Sen (@sushmitasen47) on Jun 30, 2019 at 12:41pm PDT


ਜਿਸ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਹੁਣ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਸੁਸ਼ਮਿਤਾ ਸੇਨ ਦੀ ਹਾਲ ਹੀ 'ਚ ਪੋਸਟ ਨੇ ਇਨ੍ਹਾਂ ਸਭ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ। ਹਾਲ ਹੀ 'ਚ ਸੁਸ਼ਮਿਤਾ ਸੇਨ ਨੇ ਆਪਣੇ ਬੁਆਏਫਰੈਂਡ ਰੋਹਮਨ ਰੋਮਾਂਟਿਕ ਪੋਸ‍ਟ ਸ਼ੇਅਰ ਕੀਤੀ ਹੈ। ਇਸ ਤਸ‍ਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਸੁਸ਼ਮਿਤਾ ਜਿਮ 'ਚ ਆਪਣੇ ਬੁਆਏਫਰੈਂਡ ਨਾਲ ਪੋਜ ਦਿੰਦੀ ਹੋਈ ਦਿਖਾਈ ਦੇ ਰਹੀ ਹੈ। 
PunjabKesari
ਇੰਨਾ ਹੀ ਨਹੀਂ, ਸੁਸ਼ਮਿਤਾ ਨੇ ਰੋਹਮਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਰੋਹਮਨ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਸੁਸ਼ਮਿਤਾ ਨੇ ਆਪਣੀ ਤਸਵੀਰ ਨੂੰ ਕੈਪਸ਼ਨ ਦਿੱਤਾ, 'ਉਹ ਦੁਬਲਾ ਹੈ ਉਸ ਦਾ ਮਤਲਬ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ ਰੋਹਮਨ ਸ਼ਾਲ।'
PunjabKesari
ਸੁਸ਼ਮਿਤਾ ਸੇਨ ਦੀ ਇਸ ਪੋਸ‍ਟ ਨੇ ਬੁਆਏਫਰੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਦੀਆਂ ਖਬਰਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੁਸ਼ਮਿਤਾ ਅਤੇ ਰੋਹਮਨ ਨੂੰ ਰਾਜੀਵ ਸੇਨ ਅਤੇ ਚਾਰੂ ਅਸੋਪਾ ਦੇ ਵਿਆਹ 'ਚ ਇਕੱਠੇ ਦੇਖਿਆ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News