Eid 2020: ਸੈਫ-ਕਰੀਨਾ ਨੇ ਮਨਾਇਆ ਈਦ ਦਾ ਜਸ਼ਨ, ਲਾਕਡਾਊਨ ''ਚ ਦਿੱਤੀ ਮਟਨ ਬਿਰਿਆਨੀ ਦੀ ਦਾਵਤ

5/25/2020 9:56:33 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਵੀ ਈਦ ਦੇ ਜਸ਼ਨ 'ਚ ਡੁੱਬੇ ਦਿਖਾਈ ਦਿੱਤੇ। ਈਦ 2020 ਨੂੰ ਖਾਸ ਬਣਾਉਣ ਲਈ ਸੈਫ ਅਲੀ ਖਾਨ ਨੇ ਪਤਨੀ ਕਰੀਨਾ ਕਪੂਰ ਅਤੇ ਉਸ ਦੀ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਇਕ ਖਾਸ ਮਟਨ ਬਿਰਿਆਨੀ ਦੀ ਦਾਵਤ ਦਿੱਤੀ। ਕਰਿਸ਼ਮਾ ਨੇ ਈਦ ਦੇ ਮੌਕੇ 'ਤੇ ਸੈਫ ਦੁਆਰਾ ਬਣਾਈ ਗਈ ਬਿਰਿਆਨੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕੀਤੀ ਸੀ। ਕਰਿਸ਼ਮਾ ਨੇ ਤਸਵੀਰ 'ਤੇ ਲਿਖਿਆ, “ਸ਼ੈੱਫ ਸੈਫੂ ਦੀ ਸਰਬੋਤਮ ਮਟਨ ਬਿਰੀਆਨੀ।''
Eid 2020: ਸੈਫ-ਕਰੀਨਾ ਨੇ ਮਨਾਇਆ ਈਦ ਦਾ ਜਸ਼ਨ, ਲੌਕਡਾਊਨ ‘ਚ ਦਿੱਤੀ ਮਟਨ ਬਿਰਿਆਨੀ ਦੀ ਦਾਵਤ
ਤਸਵੀਰ 'ਤੇ ਈਦ ਮੁਬਾਰਕ ਅਤੇ ਯਮ ਦੇ ਸਟਿੱਕਰ ਵੀ ਲਗਾਏ ਗਏ। ਇਸ ਦੇ ਨਾਲ ਹੀ ਕਰੀਨਾ ਨੇ ਕਰਿਸ਼ਮਾ ਦੀ ਇਸ ਤਸਵੀਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀ ਦੁਹਰਾਇਆ ਹੈ।
ਬੀ-ਟਾਊਨ ਦੀ ਭੈਣਾਂ ਦੀ ਜੋੜੀ ਨੇ ਸ਼ਨੀਵਾਰ ਨੂੰ ਆਪਣੇ ਪੁੱਤਰਾਂ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਤਾਲਾਬੰਦੀ ਦੌਰਾਨ ਸਟਾਰ ਕਿੱਡਜ਼ ਦੀ ਝਲਕ ਦੇਖਣ ਨੂੰ ਮਿਲੀ।
Eid 2020: ਸੈਫ-ਕਰੀਨਾ ਨੇ ਮਨਾਇਆ ਈਦ ਦਾ ਜਸ਼ਨ, ਲੌਕਡਾਊਨ ‘ਚ ਦਿੱਤੀ ਮਟਨ ਬਿਰਿਆਨੀ ਦੀ ਦਾਵਤ
ਕੁਝ ਦਿਨ ਪਹਿਲਾਂ ਕਰੀਨਾ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਸ ਦੇ ਪਤੀ ਸੈਫ ਅਲੀ ਖਾਨ ਚਿੱਟੇ ਕੱਪੜੇ ਦੇ ਇੱਕ ਵੱਡੇ ਟੁਕੜੇ ਨੂੰ ਫੜ੍ਹੇ ਹੋਏ ਦਿਖਾਈ ਦਿੱਤੇ। ਇਸ 'ਤੇ ਕਰੀਨਾ ਸੈਫ ਦੇ ਨਾਲ ਤੈਮੂਰ ਦੀ ਹਥੇਲੀ ਦੇ ਨਿਸ਼ਾਨ ਵੀ ਸਨ।
Eid 2020: ਸੈਫ-ਕਰੀਨਾ ਨੇ ਮਨਾਇਆ ਈਦ ਦਾ ਜਸ਼ਨ, ਲੌਕਡਾਊਨ ‘ਚ ਦਿੱਤੀ ਮਟਨ ਬਿਰਿਆਨੀ ਦੀ ਦਾਵਤ
ਦੱਸ ਦਈਏ ਕਿ ਤਾਲਾਬੰਦੀ ਕਾਰਨ ਸੈਫ ਅਤੇ ਕਰੀਨਾ ਇਨ੍ਹੀਂ ਦਿਨੀਂ ਬੇਟੇ ਤੈਮੂਰ ਦੇ ਨਾਲ ਘਰ 'ਚ ਕੁਆਲਟੀ ਟਾਈਮ ਬਿਤਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News