ਇੰਟਰਨੈੱਟ ’ਤੇ ਛਾਇਆ ਏਕਤਾ ਕਪੂਰ ਦੇ ਬੇਟੇ ਦਾ ਕਿਊਟ ਵੀਡੀਓ

5/15/2020 3:34:27 PM

ਮੁੰਬਈ(ਬਿਊਰੋ)- ਮਸ਼ਹੂਰ ਨਿਰਦੇਸ਼ਕ ਏਕਤਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਸੀਰੀਅਲਜ਼ ਦੀ ਪ੍ਰਮੋਸ਼ਨ ਤੋਂ ਲੈ ਕੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੱਕ ਏਕਤਾ ਇੰਸਟਾਗ੍ਰਾਮ 'ਤੇ ਕਾਫੀ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਏਕਤਾ ਨੇ ਆਪਣੇ ਬੇਟੇ ਦੀ ਇਕ ਪਿਆਰੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਰਵੀ ਦੇ ਵਾਲਾਂ ਪ੍ਰਤੀ ਆਪਣੀ ਚਿੰਤਾ ਜ਼ਾਹਰ ਕਰਦੀ ਦਿਖਾਈ ਦੇ ਰਹੀ ਹੈ ਪਰ ਇਕ ਮਜ਼ਾਕੀਆ ਅੰਦਾਜ਼ ਵਿਚ। ਹਾਲਾਂਕਿ ਇਸ ਵੀਡੀਓ ਵਿਚ ਸਿਰਫ ਰਵੀ ਅਤੇ ਉਸ ਦੀ ਆਯਾ ਹੀ ਦਿਖਾਈ ਦੇ ਰਹੀ ਹੈ ਅਤੇ ਏਕਤਾ ਕਪੂਰ ਦੀ ਸਿਰਫ ਆਵਾਜ਼ ਹੀ ਸੁਣਾਈ ਦਿੰਦੀ ਹੈ। ਇਸ ਵੀਡੀਓ ਵਿਚ ਰਵੀ ਦੇ ਵਾਲ ਬਹੁਤ ਵੱਡੇ ਦਿਖਾਈ ਦੇ ਰਹੇ ਹਨ, ਇਸ ਕਾਰਨ ਏਕਤਾ ਨੇ ਬੇਟੇ ਦੇ ਵਾਲਾਂ ਦੀ ਤੁਲਨਾ ਸਲਮਾਨ ਖਾਨ ਦੀ ਫਿਲਮ 'ਰਾਧੇ' ਵਾਲੇ ਲੁੱਕ ਨਾਲ ਕੀਤੀ ਹੈ।

 
 
 
 
 
 
 
 
 
 
 
 
 
 

Lockdown hair...is long ! Mummy sings so bad !!!!!#wattodowiththismother

A post shared by Erk❤️rek (@ektarkapoor) on May 14, 2020 at 4:14am PDT


ਵੀਡੀਓ 'ਚ ਏਕਤਾ ਇਸੇ ਫਿਲਮ ਦਾ ਗੀਤ 'ਤੇਰੇ ਨਾਮ ਹਮ ਨੇ ਕੀਆ ਹੈ ਜੀਵਨ ਅਪਣਾ ਸਾਰ ਸਨਮ' ਗਾ ਰਹੀ ਹੈ। ਇਸ ਦੇ ਨਾਲ ਹੀ ਏਕਤਾ ਨੇ ਵੀਡੀਓ ਸ਼ੇਅਰ ਕਰਦਿਆਂ ਆਪਣੇ ਗੀਤ ਨੂੰ ਬੁਰਾ ਦੱਸਿਆ ਹੈ। ਏਕਤਾ ਨੇ ਲਿਖਿਆ, Lockdown hair...is long ! Mummy sings so bad #wattodowiththismother'। ਏਕਤਾ ਦੀ ਵੀਡੀਓ 'ਤੇ ਲੋਕ ਕੁਮੈਂਟ ਕਰ ਰਹੇ ਹਨ ਅਤੇ ਰਵੀ ਨੂੰ ਬਹੁਤ ਪਿਆਰ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News