ਮੈਡੀਕਲ ਕਰਨ ਵਾਲੇ ਡਾਕਟਰਾਂ 'ਤੇ ਐਲੀ ਮਾਂਗਟ ਦੇ ਗੰਭੀਰ ਦੋਸ਼, ਕੀਤੀ ਕਾਰਵਾਈ ਦੀ ਮੰਗ

10/17/2019 12:31:38 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਐਲੀ ਮਾਂਗਟ 'ਤੇ ਪੁਲਸ ਹਿਰਾਸਤ ਦੌਰਾਨ ਹੋਏ ਤਸ਼ਦੱਦ ਤੋਂ ਬਾਅਦ ਕੀਤੇ ਗਏ ਮੈਡੀਕਲ ਨੂੰ ਲੈ ਕੇ ਐਲੀ ਮਾਂਗਟ ਤੇ ਉਨ੍ਹਾਂ ਦੇ ਵਕੀਲ ਨੇ ਡਾਕਟਰਸ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ। ਐਲੀ ਮਾਂਗਟ ਅਨੁਸਾਰ ਜੇਕਰ ਉਨ੍ਹਾਂ 'ਤੇ ਕੀਤੇ ਗਏ ਤਸ਼ਦੱਦ ਬਾਰੇ ਸਾਫ ਤੌਰ 'ਤੇ ਪਤਾ ਲੱਗ ਰਿਹਾ ਸੀ ਤਾਂ ਡਾਕਟਰਾਂ ਨੇ ਮੈਡੀਕਲ ਰਿਪੋਰਟ 'ਚ ਇਹ ਕਿਉਂ ਨਹੀਂ ਲਿਖਿਆ। ਐਲੀ ਮਾਂਗਟ ਨੇ ਮੈਡੀਕਲ ਕਰਨ ਵਾਲੇ ਡਾਕਟਰਸ ਦੇ ਪੈਨਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮੈਡੀਕਲ ਸੁਪਰਡੈਂਟ ਤੇ ਸਿਵਲ ਸਰਜਨ ਮੋਹਾਲੀ ਨੂੰ ਬੀਤੇ ਦਿਨੀਂ ਸ਼ਿਕਾਇਤ ਦਰਜ ਕਰਵਾਉਣ ਗਏ ਐਲੀ ਮਾਂਗਟ ਨੇ ਗਲਤ ਮੈਡੀਕਲ ਰਿਪੋਰਟ ਬਣਾਏ ਜਾਣ ਅਤੇ ਡਾਕਟਰਾਂ ਦੁਆਰਾ ਵਰਤੀ ਗਈ ਅਣਗਹਿਲੀ 'ਤੇ ਕਾਰਵਾਈ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਐਲੀ ਮਾਂਗਟ ਦਾ ਕਹਿਣਾ ਹੈ ਕਿ 12, 13 ਤੇ 14 ਸਤੰਬਰ ਨੂੰ ਮੇਰਾ ਮੈਡੀਕਲ ਕੀਤਾ ਗਿਆ ਸੀ, ਜਿਸ ਦੀ ਰਿਪੋਰਟ 'ਚ ਕੋਈ ਵੀ ਸੱਟ ਨਹੀਂ ਦਿਖਾਈ ਗਈ ਸੀ ਪਰ 15 ਨੂੰ ਹੋਰਨਾਂ ਡਾਕਟਰਾਂ ਦੇ ਪੈਨਲ ਵਲੋਂ ਕੀਤੇ ਮੈਡੀਕਲ 'ਚ 6 ਤੋਂ 7 ਸੱਟਾਂ ਦੀ ਪੁਸ਼ਟੀ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਮੈਂ ਡਾਕਟਰਾਂ ਨੂੰ ਕੁਝ ਦੱਸਣਾ ਚਾਹੁੰਦਾ ਸੀ ਪਰ ਮੇਰੇ ਨਾਲ ਕਾਫੀ ਪੁਲਸ ਵਾਲੇ ਸਨ ਤੇ ਮੈਨੂੰ ਬੋਲਣ ਵੀ ਨਹੀਂ ਦਿੱਤਾ ਗਿਆ। ਮੈਨੂੰ ਪਹਿਲਾਂ ਹੀ ਬਹੁਤ ਕੁੱਟ ਪਈ ਸੀ ਅਤੇ ਮੈਂ ਡਾਕਟਰਾਂ ਤੇ ਪੱਤਰਕਾਰਾਂ ਨੂੰ ਕੁਝ ਦੱਸ ਕੇ ਹੋਰ ਕੁੱਟ ਨਹੀਂ ਖਾਣਾ ਚਾਹੁੰਦਾ ਸੀ। ਮੈਂ ਆਪਣੇ ਨਾਲ ਹੋਏ ਧੱਕੇ ਲਈ ਆਵਾਜ਼ ਉਠਾ ਰਿਹਾ ਹਾਂ ਤਾਂ ਕਿ ਕਿਸੇ ਹੋਰ ਨਾਲ ਅਜਿਹਾ ਨਾ ਹੋ ਸਕੇ। ਮੈਨੂੰ ਉਮੀਦ ਹੈ ਕਿ ਪੁਲਸ ਪ੍ਰਸ਼ਾਸਨ ਤੋਂ ਮੈਨੂੰ ਇਨਸਾਫ ਜ਼ਰੂਰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News