ਸੁਰਭੀ ਜਯੋਤੀ ਕਰੇਗੀ ਜੱਸੀ ਗਿੱਲ ਨਾਲ ਬੇਵਫਾਈ

10/17/2019 1:22:45 PM

ਮੁੰਬਈ (ਬਿਊਰੋ) — ਟੀ. ਵੀ. ਤੇ ਪੰਜਾਬੀ ਅਦਾਕਾਰਾ ਸੁਰਭੀ ਜਯੋਤੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਸੁਰਭੀ ਜਲਦ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ। ਸੁਰਭੀ ਜਯੋਤੀ ਬਾਲੀਵੁੱਡ ਫਿਲਮ 'ਸੋਨਮ ਗੁਪਤਾ ਬੇਵਫਾ ਹੈ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਗਾਇਕ ਜੱਸੀ ਗਿੱਲ ਵੀ ਨਜ਼ਰ ਆਉਣਗੇ। ਖਬਰਾਂ ਮੁਤਾਬਕ, ਇਹ ਫਿਲਮ ਰੋਮਾਂਟਿਕ ਕਮੇਡੀ ਹੋਵੇਗੀ।

ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨਮ ਗੁਪਤਾ ਕੋਈ ਚਿਹਰਾ ਨਹੀਂ ਹੈ। ਕੁਝ ਸਾਲ ਪਹਿਲਾਂ ਇਕ ਨੋਟ 'ਤੇ ਲਿਖਿਆ ਪਾਇਆ ਗਿਆ ਸੀ ਕਿ ਸੋਨਮ ਗੁਪਤਾ ਬੇਵਫਾ ਹੈ, ਇਸ ਨੋਟ ਦੀ ਤਸਵੀਰ ਬਹੁਤ ਵਾਇਰਲ ਹੋਈ ਸੀ ਅਤੇ ਇਸ 'ਤੇ ਕੁਝ ਮੀਮ ਬਣੇ ਸਨ। ਉਸ ਸਮੇਂ ਦੌਰਾਨ ਸੋਨਮ ਗੁਪਤਾ ਕਈ ਟੀ. ਵੀ. ਚੈਨਲਾਂ ਦੀ ਹੈੱਡਲਾਈਨ ਵੀ ਬਣੀ ਸੀ।

PunjabKesari

ਹੁਣ ਇਸੇ ਅਫਵਾਹ 'ਤੇ ਫਿਲਮ ਬਣਨ ਜਾ ਰਹੀ ਹੈ। ਸੁਰਭੀ ਜਯੋਤੀ ਇਸ ਫਿਲਮ ਤੋਂ ਪਹਿਲਾ ਪੰਜਾਬੀ ਫਿਲਮ 'ਇਕ ਕੁੜੀ ਪੰਜਾਬ ਦੀ' ਤੇ 'ਮੁੰਡੇ ਪਟਿਆਲੇ ਦੇ' 'ਚ ਨਜ਼ਰ ਆ ਚੁੱਕੀ ਹੈ। ਜੱਸੀ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਜੱਸੀ 'ਹੈਪੀ ਫਿਰ ਭਾਗ ਜਾਏਗੀ' 'ਚ ਨਜ਼ਰ ਆਏ ਸਨ। ਜੱਸੀ ਦੇ ਨਾਲ ਇਸ ਫਿਲਮ 'ਚ ਜਿੰਮੀ ਸ਼ੇਰਗਿੱਲ, ਸੋਨਾਕਸ਼ੀ ਸਿਨ੍ਹਾ ਲੀਡ ਕਿਰਦਾਰ 'ਚ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News