ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
12/4/2019 5:05:30 PM
ਲੁਧਿਆਣਾ(ਨਰਿੰਦਰ ਮਹਿੰਦਰੂ)- ਕਥਿਤ ਤੌਰ ’ਤੇ ਫਾਈਰਿੰਗ ਕੇਸ ਵਿਚ ਨਾਮਜ਼ਦ ਕੀਤੇ ਗਏ ਪੰਜਾਬੀ ਸਿੰਗਰ ਹਰਕੀਰਤ ਸਿੰਘ ਮਾਂਗਟ ਉਰਫ ਗਾਇਕ ਐਲੀ ਮਾਂਗਟ ਨੂੰ ਲੁਧਿਆਣਾ ਦੀ ਜ਼ਿਲਾ ਅਦਾਲਤ ਨੇ ਇਕ ਵੱਡੀ ਰਾਹਤ ਦੇ ਦਿੱਤੀ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਗਾਇਕ ਐਲੀ ਮਾਂਗਟ ਆਪਣੇ ਦੋਸਤ ਦੀ ਜਨਮਦਿਨ ਪਾਰਟੀ 'ਚ ਹਵਾਈ ਫਾਇਰ ਕਰਨ ਕਾਰਨ ਵਿਵਾਦਾਂ 'ਚ ਘਿਰੇ ਸਨ। ਐਲੀ ਮਾਂਗਟ ਦੀ ਗੋਲੀਆਂ ਚਲਾਉਂਦੇ ਦੀ ਵੀਡੀਓ ਵਾਇਰਲ ਹੋਣ ’ਤੇ ਪੁਲਸ ਨੇ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਐਲੀ ਮਾਂਗਟ ’ਤੇ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗੀ ਸੀ।
ਦੱਸ ਦੇਈਏ ਕਿ ਪਹਿਲਾਂ ਅਦਾਲਤ ਵੱਲੋਂ 4 ਦਸੰਬਰ ਤੱਕ ਐਲੀ ਮਾਂਗਟ ਦੀ ਗਿ੍ਰਫਤਾਰੀ ’ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਹੁਣ ਅਦਾਲਤ ਨੇ ਇਸ ਮਾਮਲੇ ਵਿਚ ਐਲੀ ਮਾਂਗਟ ਦੇ ਦੋਸਤ ਭਿੰਡਰ ਵਿਰਕ ਨੂੰ ਵੀ ਜ਼ਮਾਨਤ ਮਿਲ ਗਈ ਹੈ। ਜਦਕਿ ਭਿੰਡਰ ਦੇ ਪਿਤਾ ਨੂੰ ਇਸ ਮਾਮਲੇ ਵਿਚ ਪਹਿਲਾਂ ਹੀ 27 ਨਵੰਬਰ ਨੂੰ ਹੀ ਜ਼ਮਾਨਤ ਮਿਲ ਗਈ ਸੀ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
16 hours ago
ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਪੋਸਟ ਸਾਂਝੀ ਕਰ ਦਿੱਤੀ ਨਵੇਂ ਸਾਲ ਦੀ ਵਧਾਈ, ਹੱਸਦੇ ਹੋਏ ਕਹੀ ਇਹ ਗੱਲ...
