ਫਰਾਹ ਖਾਨ ਅਤੇ ਰਵੀਨਾ ਟੰਡਨ ਨੇ ਕਾਰਡੀਨਲ ਓਸਵਾਲਡ ਗ੍ਰੇਸੀਅਸ ਤੋਂ ਮੰਗੀ ਮੁਆਫੀ

12/31/2019 9:08:54 AM

ਮੁੰਬਈ (ਭਾਸ਼ਾ)- ਡਾਂਸ ਡਾਇਰੈਕਟਰ ਫਰਾਹ ਖਾਨ ਅਤੇ ਅਦਾਕਾਰਾ ਰਵੀਨਾ ਟਡੰਨ ਨੇ ਰੋਮਨ ਕੈਥੋਲਿਕ ਚਰਚ ਦੇ ਭਾਰਤੀ ਕਾਰਡੀਨਲ ਓਸਵਾਲਡ ਗ੍ਰੇਸੀਅਸ ਨਾਲ ਮੁਲਾਕਾਤ ਕਰ ਕੇ ਮੁਆਫੀ ਮੰਗੀ। ਉਨ੍ਹਾਂ ਦੋਹਾਂ ਅਤੇ ਕਾਮੇਡੀ ਕਲਾਕਾਰ ਭਾਰਤੀ ਸਿੰਘ ’ਤੇ ਇਕ ਟੀ.ਵੀ. ਸ਼ੋਅ ’ਚ ਕ੍ਰਿਸ਼ਚੀਅਨ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫਰਾਹ ਨੇ ਫਲਿਪਕਾਰਟ ਵੀਡੀਓ ਓਰਿਜਨਲਸ ਦੇ ਕੁਇੱਜ਼ ਸ਼ੋਅ ‘ਬੈਕ ਬੈਂਚਰਜ਼’ ਦੀ ਪੂਰੀ ਟੀਮ ਵੱਲੋਂ ਟਵਿਟਰ ’ਤੇ ਮੁਆਫੀ ਮੰਗੀ ਸੀ।


ਉਹ ਇਸ ਸ਼ੋਅ ਦੀ ਮੇਜ਼ਬਾਨੀ ਕਰਦੀ ਹੈ। ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਗ੍ਰੇਸੀਅਸ ਨੇ ਉਨ੍ਹਾਂ ਦੀ ਮੁਆਫੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਮਾਮਲੇ ਨੂੰ ਖਤਮ ਕਰਨ ਲਈ ਉਨ੍ਹਾਂ ਨੇ ਇਕ ਬਿਆਨ ਵੀ ਜਾਰੀ ਕੀਤਾ ਹੈ।

 
 
 
 
 
 
 
 
 
 
 
 
 
 

To Err is human .. to forgive divine. ♥️YOUR EMINENCE CARDINAL OSWALD GRACIOUS.. your blessings meant the world.

A post shared by Farah Khan Kunder (@farahkhankunder) on Dec 29, 2019 at 7:13pm PST

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News