'ਫਿਲਹਾਲ' ਦੇ 100 ਮਿਲੀਅਨ ਵਿਊਜ਼ ਹੋਣ 'ਤੇ ਅਕਸ਼ੈ ਨਾਲ ਇੰਝ ਖੁਸ਼ੀ ਮਨਾ ਰਹੇ ਨੇ ਬੀ ਪਰਾਕ ਤੇ ਜਾਨੀ

11/16/2019 10:33:38 AM

ਜਲੰਧਰ (ਬਿਊਰੋ) — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ 'ਫਿਲਹਾਲ' ਨੂੰ ਦੁਨੀਆ ਭਰ 'ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗੀਤ ਯੂਟਿਊਬ 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਖੁਸ਼ੀ 'ਤੇ ਅਕਸ਼ੈ ਕੁਮਾਰ ਬੀ ਪਰਾਕ, ਜਾਨੀ ਅਤੇ ਗੀਤ 'ਚ ਫੀਮੇਲ ਲੀਡ ਨਿਭਾਉਣ ਵਾਲੀ ਅਦਾਕਾਰ ਨੂਪੁਰ ਸੈਨਨ ਨੇ ਇਕ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ, ਜਿਸ 'ਚ ਇਹ ਸਿਤਾਰੇ 100 ਮਿਲੀਅਨ ਦੀ ਖੁਸ਼ੀ ਨਹੀਂ ਸੰਭਾਲ ਪਾ ਰਹੇ ਹਨ।

ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਮੈਂ ਇਹ ਗੀਤ ਸੁਣਿਆ ਸੀ ਤਾਂ ਇਹ ਤਾਂ ਪਤਾ ਸੀ ਕਿ ਇਹ ਗੀਤ ਵੱਡਾ ਹੋਣ ਵਾਲਾ ਹੈ ਪਰ ਇਹ ਨਹੀਂ ਸੀ ਪਤਾ ਕਿ ਇਨ੍ਹਾਂ ਪਿਆਰ ਮਿਲੇਗਾ। ਇਸ ਤੋਂ ਬਾਅਦ ਅਕਸ਼ੈ ਕੁਮਾਰ ਨੇ ਬੀ ਪਰਾਕ ਜਾਨੀ ਅਤੇ ਨੂਪੁਰ ਸੈਨਨ ਤੇ ਅਰਵਿੰਦਰ ਖਹਿਰਾ ਦੇ ਨਾਲ-ਨਾਲ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 

#FILHALL toh yun hai ki 100 MILLION views ka celebration ho raha hai🎉‬ ‪When I’d heard this song I knew it was extraordinary but never did I expect such a great response. A big THANK YOU to‬ @bpraak ‪@nupursanon @jaani777 @arvindrkhaira @azeemdayani and most importantly YOU all 🙏🏻♥️

A post shared by Akshay Kumar (@akshaykumar) on Nov 15, 2019 at 2:49am PST


ਦੱਸ ਦਈਏ 'ਫਿਲਹਾਲ' ਗੀਤ ਨੂੰ ਬੀ ਪਰਾਕ ਨੇ ਅਵਾਜ਼ ਦਿੱਤੀ ਅਤੇ ਜਾਨੀ ਨੇ ਗੀਤ ਦੇ ਬੋਲ ਲਿਖੇ ਹਨ। ਉੱਥੇ ਹੀ ਅਰਵਿੰਦਰ ਖਹਿਰਾ ਨੇ ਇਸ ਗੀਤ ਦਾ ਨਿਰਦੇਸ਼ਨ ਕੀਤਾ ਹੈ। ਫਿਲਹਾਲ ਗੀਤ 'ਚ ਅਕਸ਼ੈ ਤੇ ਨੂਪੁਰ ਤੋਂ ਇਲਾਵਾ ਐਮੀ ਵਿਰਕ ਨੇ ਵੀ ਫੀਚਰ ਕੀਤਾ ਹੈ। ਅਕਸ਼ੈ ਕੁਮਾਰ ਦਾ ਤਾਂ ਇਹ ਪਹਿਲਾ ਮਿਊਜ਼ਿਕ ਵੀਡੀਓ ਤਾਂ ਸੀ ਨਾਲ ਹੀ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ, ਜਿਸ 'ਚ ਐਨੀ ਵੱਡੀ ਸਟਾਰਕਾਸਟ ਨੇ ਹਿੱਸਾ ਲਿਆ ਹੋਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News