ਗੱਲਾਂ-ਗੱਲਾਂ ''ਚ ਬੇਬੀ ਨੂੰ ਲੈ ਕੇ ਕਪਿਲ ਸ਼ਰਮਾ ਦੇ ਮੂੰਹ ''ਚੋਂ ਨਿਕਲਿਆ ਇਹ ਸੱਚ

11/16/2019 11:31:53 AM

ਮੁੰਬਈ (ਬਿਊਰੋ) — ਕਮੇਡੀ ਕਿੰਗ ਕਪਿਲ ਸ਼ਰਮਾ ਜਲਦ ਹੀ ਪਾਪਾ ਬਣਨ ਵਾਲੇ ਹਨ। ਇਸ ਸਭ ਦਾ ਉਨ੍ਹਾਂ ਨੇ ਗੱਲਾਂ-ਗੱਲਾਂ 'ਚ ਖੁਲਾਸਾ ਵੀ ਕਰ ਦਿੱਤਾ ਹੈ। ਦਰਅਸਲ ਅਕਸ਼ੈ ਕੁਮਾਰ ਨੇ ਵੀਰਵਾਰ ਨੂੰ ਆਪਣੀ ਫਿਲਮ 'ਗੁੱਡ ਨਿਊਜ਼' ਦਾ ਫਸਟ ਲੁੱਕ ਜ਼ਾਰੀ ਕੀਤਾ ਸੀ। ਇਹ ਫਿਲਮ ਆਈ. ਵੀ. ਐਫ. ਜ਼ਰੀਏ ਹੋਣ ਵਾਲੀ ਪ੍ਰੈਗਨੇਂਸੀ ਦੇ ਵਿਸ਼ੇ 'ਤੇ ਅਧਾਰਿਤ ਹੈ। ਫਿਲਮ ਦੇ ਪੋਸਟਰਾਂ 'ਤੇ ਕਰੀਨਾ ਕਪੂਰ ਕਪੂਰ ਤੇ ਕਿਆਰਾ ਅਡਵਾਨੀ ਨੂੰ ਗਰਭਵਤੀ ਅਵਸਥਾ 'ਚ ਦਿਖਾਇਆ ਗਿਆ ਹੈ। ਇਸ ਪੋਸਟਰ 'ਤੇ ਕੁਮੈਂਟ ਕਰਦੇ ਹੋਏ ਕਪਿਲ ਨੇ ਆਪਣਾ ਰਾਜ਼ ਵੀ ਖੋਲ੍ਹ ਦਿੱਤਾ ਹੈ।

ਕਪਿਲ ਨੇ ਲਿਖਿਆ, ''ਵਧਾਈ ਹੋਵੇ ਭਾਜੀ। ਪੋਸਟਰ ਬਹੁਤ ਵਧੀਆ ਦਿਖ ਰਿਹਾ ਹੈ ਪਰ ਮੇਰੀ 'ਗੁੱਡ ਨਿਊਜ਼' ਤੁਹਾਡੀ ਗੁੱਡ ਨਿਊਜ਼ ਤੋਂ ਪਹਿਲਾਂ ਆ ਰਹੀ ਹੈ।'' ਕਪਿਲ ਦੇ ਇਸ ਖੁਲਾਸੇ ਦਾ ਜਵਾਬ ਦਿੰਦੇ ਹੋਏ ਅਕਸ਼ੈ ਨੇ ਲਿਖਿਆ, ''ਕਮਾਲ ਕਰ ਦਿੱਤਾ ਸ਼ਰਮਾ ਜੀ। ਤੁਹਾਡੀ ਗੁੱਡ ਨਿਊਜ਼ ਲਈ ਦਿਲ ਤੋਂ ਮੁਬਾਰਕਬਾਦ।'' ਦੱਸ ਦੇਈਏ ਕਿ 'ਗੁੱਡ ਨਿਊਜ਼' ਫਿਲਮ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਜ਼ਾਹਰ ਹੈ ਕਿ ਕਪਿਲ ਦੇ ਪਾਪਾ ਬਣਨ ਵਿਚ ਹੁਣ ਬਹੁਤਾ ਸਮਾਂ ਨਹੀਂ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News