ਅਖੀਰ ਕਿਉਂ ''ਕੋਰੋਨਾ ਪਾਜ਼ੀਟਿਵ'' ਬੋਲ ਕੇ ਰਾਮਗੋਪਾਲ ਵਰਮਾ ਨੇ ਮੰਗੀ ਮੁਆਫੀ, ਜਾਣੋਂ ਪੂਰਾ ਮਾਮਲਾ

4/2/2020 12:54:11 PM

ਜਲੰਧਰ (ਵੈੱਬ ਡੈਸਕ) - ਫਿਲਮਕਾਰ ਰਾਮਗੋਪਾਲ ਵਰਮਾ ਦੇ ਇਕ ਟਵੀਟ ਨੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ। ਦਰਅਸਲ, ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਲਿਖਿਆ, ''ਮੈਨੂੰ ਡਾਕਟਰ ਨੇ ਦੱਸਿਆ ਕਿ ਮੈਂ 'ਕੋਰੋਨਾ ਪਾਜ਼ੀਟਿਵ' ਹਾਂ। ਇਸ ਟਵੀਟ ਤੋਂ ਬਾਅਦ ਸਾਰੇ ਫੈਨਜ਼ ਵੀ ਹੈਰਾਨ ਰਹਿ ਗਏ ਸਨ। ਰਾਮਗੋਪਾਲ ਦੇ ਇਸ ਟਵੀਟ 'ਤੇ ਕਾਫੀ ਕੁਮੈਂਟਸ ਆਏ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਰੀ ਕਹਿੰਦੇ ਹੋਏ 'ਕੋਰੋਨਾ ਪਾਜ਼ੀਟਿਵ' ਨਾ ਹੋਣ ਦੀ ਗੱਲ ਆਖੀ।

ਕੀ ਸੀ ਪੂਰਾ ਮਾਮਲਾ  
ਫਿਲਮਕਾਰ ਰਾਮਗੋਪਾਲ ਵਰਮਾ ਨੇ 'ਕੋਰੋਨਾ ਪਾਜ਼ੀਟਿਵ' ਹੋਣ ਦੀ ਗੱਲ ਆਖ ਕੇ ਸਾਰਿਆਂ ਨੂੰ ਅਪ੍ਰੈਲਫੂਲ ਬਣਾਇਆ ਸੀ। ਰਾਮਗੋਪਾਲ ਨੇ ਪਹਿਲਾ 'ਕੋਰੋਨਾ ਪਾਜ਼ੀਟਿਵ' ਦੀ ਗੱਲ ਆਖੀ ਅਤੇ ਫਿਰ ਕੁਝ ਸਮੇਂ ਬਾਅਦ 'ਕੋਰੋਨਾ ਪਾਜ਼ੀਟਿਵ' ਨਾ ਹੋਣ ਨੂੰ ਲੈ ਕੇ ਟਵੀਟ ਕੀਤਾ, ਜਿਸਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਸੋਰੀ ਵੀ ਬੋਲਿਆ। ਉਨ੍ਹਾਂ ਨੇ ਟਵੀਟ ਕੀਤਾ ਕੀ, ''ਡਾਕਟਰ ਨੇ ਮੈਨੂੰ ਕਿਹਾ ਕਿ ਇਹ ਅਪ੍ਰੈਲਫੂਲ ਯੋਕ ਸੀ। ਇਹ ਡਾਕਟਰ ਦੀ ਗ਼ਲਤੀ ਹੈ ਮੇਰੀ ਨਹੀਂ।''

ਟਵੀਟ ਕਰਕੇ ਮੰਗੀ ਮੁਆਫੀ 
ਇਸ ਤੋਂ ਬਾਅਦ ਰਾਮਗੋਪਾਲ ਵਰਮਾ ਨੂੰ ਲੋਕਾਂ ਨੇ ਕਾਫੀ ਟ੍ਰੋਲ ਕੀਤਾ। 'ਕੋਰੋਨਾ' ਦਾ ਮਜ਼ਾਕ ਉਡਾਉਣ 'ਤੇ ਯੂਜ਼ਰਸ ਨੇ ਉਨ੍ਹਾਂ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਮੁਆਫੀ ਮੰਗੀ। ਉਨ੍ਹਾਂ ਏ ਟਵੀਟ ਵਿਚ ਲਿਖਿਆ, ''ਮੈਂ ਬਸ ਮਾਹੌਲ ਨੂੰ ਥੋੜ੍ਹਾ ਹਲਕਾ ਕਰਨਾ ਚਾਹੁੰਦਾ ਸੀ ਪਰ ਇਹ ਮਜ਼ਾਕ ਮੇਰੇ 'ਤੇ ਸੀ। ਜੇਕਰ ਮੈਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ ਤਾਂ ਮੈਂ ਉਸਤੋਂ ਮੁਆਫੀ ਮੰਗਦਾ ਹਾਂ।''    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News