ਜਦੋਂ ਵੀਡੀਓ ਰਿਕਾਰਡ ਕਰਨ ਲਈ ਗੁਰੂ ਰੰਧਾਵਾ ਮੰਗ ਕੇ ਲਿਆਂਦੇ ਸਨ 'ਦੋਸਤੋਂ ਤੋਂ ਫੋਨ'
4/2/2020 1:53:41 PM

ਜਲੰਧਰ (ਵੈੱਬ ਡੈਸਕ) - ਇੰਟਰਨੈਸ਼ਨਲ ਪੱਧਰ 'ਤੇ ਪ੍ਰਸਿੱਧੀ ਖੱਟਣ ਵਾਲਾ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਅੱਜ ਹਰ ਗੀਤ ਸੁਪਰ ਡੁਪਰ ਹਿੱਟ ਹੁੰਦਾ ਹੈ। ਇਥੋਂ ਤਕ ਕਿ ਬਾਲੀਵੁੱਡ ਉਨ੍ਹਾਂ ਦੇ ਗੀਤਾਂ ਦਾ ਦੀਵਾਨਾ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਨੇ ਕਾਫੀ ਸੰਘਰਸ਼ ਕਰਨਾ ਪਿਆ। ਹਾਲ ਹੀ ਵਿਚ ਗਾਇਕ ਗੁਰੂ ਰੰਧਾਵਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਸਾਥੀਆਂ ਨਾਲ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਪੋਸਟ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, ''ਇਹ ਉਹ ਸਮਾਂ ਸੀ ਜਦੋਂ ਮੈਂ ਪਰਮੀਤ ਤੇ ਰਾਕੇਸ਼ ਸਰ ਨਾਲ ਫੇਸਬੁੱਕ ਅਤੇ ਯੂਟਿਊਬ 'ਤੇ ਗਾਉਣਾ ਸ਼ੁਰੂ ਕੀਤਾ ਸੀ। ਮੈਨੂੰ ਯਾਦ ਹੈ ਕਿ ਵੀਡੀਓ ਰਿਕਾਰਡ ਕਰਨ ਲਈ ਮੇਰੇ ਕੋਲ ਚੰਗਾ ਮੋਬਾਇਲ ਫੋਨ ਵੀ ਨਹੀਂ ਸੀ। ਇਸ ਲਈ ਐਸ ਚੰਡੋਕ ਆਪਣੇ ਕਿਸੇ ਦੋਸਤ ਤੋਂ ਰਾਤ 12 ਵਜੇ ਮੋਬਾਇਲ ਮੰਗ ਕੇ ਲਿਆਂਦਾ ਸੀ। ਉਸ ਸਮੇਂ ਸਾਡੇ ਕੋਲ ਕੋਈ ਸਟੂਡੀਓ ਵੀ ਨਹੀਂ ਸੀ। ਅੱਜ ਮੈਂ ਜੋ ਵੀ ਹਾਂ ਤੁਹਾਡੇ ਕਰਕੇ'ਹਾਂ, ਜਿਨ੍ਹਾਂ ਨੇ ਮੈਨੂੰ ਭਾਰਤ ਲਈ ਗਾਉਣ ਦਾ ਮੌਕਾ ਦਿੱਤਾ।'' ਗੁਰੂ ਰੰਧਾਵਾ ਵੱਲੋਂ ਪੋਸਟ ਕੀਤੀ ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਨੂੰ ਹਰਾਉਣ ਲਈ ਪੂਰੀ ਦੁਨੀਆ ਵਿਚ ਜੰਗ ਚੱਲ ਰਹੀ ਹੈ। ਇਹ ਜੰਗ ਮਨੁੱਖਤਾ ਨੂੰ ਬਚਾਉਣ ਤੇ ਮਹਾਮਾਰੀ ਨੂੰ ਹਰਾਉਣ ਦੀ ਹੈ, ਜਿਸ ਕਰਕੇ ਭਾਰਤ ਵਿਚ 21 ਦਿਨਾਂ ਦਾ 'ਲੌਕ ਡਾਊਨ' ਕੀਤਾ ਗਿਆ ਹੈ। ਗੁਰੂ ਰੰਧਾਵਾ ਨੇ ਪਪ੍ਰਧਾਨ ਮੰਤਰੀ ਕੋਸ਼ ਵਿਚ 20 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਾਰਵਾਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ