26/11 ਹਮਲਾ : ਇਨ੍ਹਾਂ ਫਿਲਮਾਂ ''ਚ ਦਿਸਿਆ ਦਰਦ ਤੇ ਦਹਿਸ਼ਤ ਦਾ ਮੰਜ਼ਰ

11/26/2019 3:36:36 PM

ਮੁੰਬਈ (ਬਿਊਰੋ) — ਮੁੰਬਈ 'ਚ 26 ਨਵੰਬਰ 2008 ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ ਦੀ ਅੱਜ 11ਵੀਂ ਬਰਸੀ ਹੈ। ਇਸ ਅੱਤਵਾਦੀ ਹਮਲੇ 'ਚ ਕਈ ਮਾਸੂਮ ਲੋਕਾਂ ਨੇ ਆਪਣੀ ਜਾਨ ਗੁਆਈ ਸੀ, ਜਿਸ ਦੇ ਜ਼ਖਮ ਅੱਜ ਵੀ ਤਾਜ਼ਾ ਹਨ। ਲੋਕ ਪੂਰੀ ਤਰ੍ਹਾਂ ਡਰ ਗਏ ਸਨ, ਟੀ. ਵੀ. 'ਤੇ ਹੈਲੀਕਾਪਟਰ ਤੋਂ ਉਤਰਦੇ ਸੁਰੱਖਿਆ ਬਲ ਦੇ ਨੌਜਵਾਨ ਨਜ਼ਰ ਆ ਰਹੇ ਸਨ। ਮੁੰਬਈ ਜੋ ਦੇਸ਼ ਦੀ ਆਰਥਿਕ ਰਾਜਧਾਨੀ ਹੈ, ਉਸ 'ਤੇ ਵੱਡਾ ਹਮਲਾ ਹੋਇਆ ਸੀ। ਇਸ ਹਮਲੇ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ। ਦਰਦ ਤੇ ਦਹਿਸ਼ਤ ਦੇ ਉਸ ਮੰਜਰ ਨੂੰ ਕਈ ਫਿਲਮਕਾਰਾਂ ਨੇ ਪਰਦੇ 'ਤੇ ਉਤਾਰਿਆ ਹੈ। ਅਜਿਹੀਆਂ ਹੀ ਫਿਲਮਾਂ ਦਾ ਜ਼ਿਕਰ 26/11 ਦੀ 11ਵੀਂ ਬਰਸੀ ਹੈ....

Image result for hotel mumbai Poster"

ਹੋਟਲ ਮੁੰਬਈ : 29 ਨਵੰਬਰ ਨੂੰ ਰਿਲੀਜ਼ ਹੋ ਰਹੀ ਅਨੁਪਮ ਖੇਰ ਦੀ ਇਹ ਫਿਲਮ 26/11 ਦੇ ਅੱਤਵਾਦੀ ਹਮਲੇ 'ਤੇ ਆਧਾਰਿਤ ਹੈ। ਹੋਟਲ ਮੁੰਬਈ ਦੇ ਨਿਰਦੇਸ਼ਕ ਐਂਥੋਨੀ ਮਰਾਸ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਡਾਇਲਾਗ 26/11 ਹਮਲੇ ਦੌਰਾਨ ਹੋਏ ਓਰੀਜ਼ਨਲ ਫੋਨ ਕਾਲ ਦੀ ਟ੍ਰਾਂਸਕ੍ਰਿਪਟ 'ਤੇ ਆਧਾਰਿਤ ਹੈ। ਉਥੇ ਹੀ ਇਸ ਫਿਲਮ 'ਚ ਦੇਵ ਪਟੇਲ ਵੀ ਅਹਿਮ ਭੂਮਿਕਾ 'ਚ ਹੈ। ਇਸ ਫਿਲਮ 'ਚ ਇਕ ਸ਼ੈੱਫ ਦੀ ਕਹਾਣੀ ਹੈ, ਜਿਹੜਾ ਆਪਣੇ ਹੋਟਲ 'ਚ ਰੁਕੇ ਮਹਿਮਾਨਾਂ ਨੂੰ ਬਚਾਉਂਦਾ ਹੈ।

Image result for The Attacks of 26/11 Poster"

ਦਿ ਅਟੈਕ ਆਫ 26/11 : ਮੁੰਬਈ ਹਮਲਿਆਂ 'ਤੇ ਸਭ ਪਹਿਲੀ ਫਿਲਮ ਰਾਮ ਗੋਪਾਲ ਵਰਮਾ ਨੇ ਬਣਾਈ ਸੀ। ਹਾਲਾਂਕਿ ਇਹ ਫਿਲਮ ਇਸ ਹਮਲੇ ਦੇ ਮੁਖ ਅਦੋਸ਼ੀ ਅਜਮਲ ਕਸਾਬ ਦੇ ਟ੍ਰਾਈਲ 'ਤੇ ਆਧਾਰਿਤ ਸੀ, ਜਿਸ ਨੂੰ ਪੁਲਸ ਨੇ ਜ਼ਿੰਦਾ ਫੜ੍ਹਿਆ ਸੀ। ਇਹ ਫਿਲਮ ਸਾਲ 2013 'ਚ ਆਈ ਸੀ। ਇਸ ਫਿਲਮ 'ਚ ਨਾਨਾ ਪਾਟੇਕਰ ਲੀਡ ਰੋਲ 'ਚ ਸਨ। ਉਨ੍ਹਾਂ ਦਾ ਕਿਰਦਾਰ ਤਤਕਾਲੀਨ ਪੁਲਸ ਕਮਿਸ਼ਨਰ ਰਾਕੇਸ਼ ਮਾਰਿਆ ਤੋਂ ਪ੍ਰੇਰਿਤ ਸੀ, ਜਿਨ੍ਹਾਂ ਨੇ ਸ਼ੁਰੂ ਤੋਂ ਅੰਤ ਤੱਕ ਇਸ ਕੇਸ ਨੂੰ ਸੰਭਾਲਿਆ ਸੀ।

Image result for taj mahal movie 2015"

ਤਾਜ ਮਹਿਲ : ਇਸ ਹਮਲੇ 'ਚ ਕਈ ਵਿਦੇਸ਼ੀ ਨਾਗਰਿਕ ਵੀ ਫਸੇ ਹੋਏ ਸਨ। ਅਜਿਹੀਆਂ ਹੀ ਕੁਝ ਜੋੜੀਆਂ ਦੀ ਕਹਾਣੀ ਨੂੰ ਲੈ ਕੇ ਸਪੈਨਿਸ਼ ਫਿਲਮ 'ਤਾਜ ਮਹਿਲ' ਬਣਾਈ ਗਈ ਸੀ। ਸਾਲ 2005 'ਚ ਆਈ ਇਸ ਫਿਲਮ ਨੂੰ ਨਿਕੋਲਸ ਸਾਦ ਨੇ ਡਾਇਰੈਕਟ ਕੀਤਾ ਸੀ। ਇਸ 'ਚ ਵਿਦੇਸ਼ੀ ਟੂਰੀਸਟਸ ਦੇ ਹੋਟਲ 'ਚ ਫਸਣ ਤੇ ਉਸ ਤੋਂ ਬਾਅਦ ਡਰ ਦੇ ਮਾਹੌਲ ਦੀ ਕਹਾਣੀ ਦਿਖਾਈ ਗਈ ਹੈ। ਇਹ ਫਿਲਮ ਵੈਨਿਸ ਫਿਲਮ ਫੈਸਟੀਵਲ ਦੇ 72ਵੇਂ ਐਡੀਸ਼ਨ 'ਚ ਵੀ ਦਿਖਾਈ ਗਈ ਸੀ।

Image result for bombay diaries movie"

ਬੰਬੇ ਡਾਇਰੀਜ਼ : ਫਿਲਮਾਂ ਤੋਂ ਇਲਾਵਾ ਡਿਜੀਟਲ ਦੇ ਇਸ ਦੌਰ 'ਚ ਇਸ ਦਹਿਲਾਉਣ ਵਾਲੇ ਹਮਲੇ 'ਤੇ ਇਕ ਵੈੱਬ ਸੀਰੀਜ਼ ਵੀ ਨਿਰਮਣਧੀਨ ਹੈ। ਇਸ ਨੂੰ 'ਬਾਟਲਾ ਹਾਊਸ' ਦੇ ਡਾਇਰੈਕਟਰ ਨਿਖਿਲ ਆਡਵਾਣੀ ਬਣਾ ਰਹੇ ਹਨ। ਸੀਰੀਜ਼ 'ਚ ਕਾਮਾ ਹਸਪਤਾਲ 'ਤੇ ਹੋਏ ਹਮਲਿਆਂ ਨੂੰ ਦਿਖਾਇਆ ਜਾਵੇਗਾ। ਇਸ ਵੈੱਬ ਸੀਰੀਜ਼ ਸ਼ੋਅ ਦਾ ਸ਼ੀਰਸ਼ਕ 'ਬੰਬੇ ਡਾਇਰੀਜ਼' ਰੱਖਿਆ ਗਿਆ ਹੈ। ਹਾਲਾਂਕਿ ਇਸ ਦੀ ਰਿਲੀਜ਼ਿੰਗ ਡੇਟ ਹਾਲੇ ਤੱਕ ਫਾਈਨਲ ਨਹੀਂ ਕੀਤੀ ਗਈ।

Image result for 2611 Mumbai Attack"

ਦੱਸਣਯੋਗ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਤਾਜ ਅਤੇ ਟ੍ਰਾਈਡੇਂਟ ਹੋਟਲ ਦੇ ਨਾਲ-ਨਾਲ ਛਤਰਪਤੀ ਸ਼ਿਵਾਜੀ ਟਰਮੀਨਸ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ 166 ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਸਨ ਅਤੇ 300 ਤੋਂ ਵਧੇਰੇ ਜ਼ਖਮੀ ਹੋਏ। ਮੁੰਬਈ 'ਚ ਹੋਏ ਇਸ ਹਮਲੇ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਕਿਹਾ ਜਾਂਦਾ ਹੈ। ਹਮਲੇ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਤੋਂ ਆਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦਾ ਸਾਡੇ ਬਹਾਦਰ ਪੁਲਸ ਕਰਮਚਾਰੀਆਂ ਅਤੇ ਐੱਨ. ਐੱਸ. ਜੀ. ਦੇ ਜਵਾਨਾਂ ਨੇ ਡਟ ਕੇ ਸਾਹਮਣਾ ਕੀਤਾ ਅਤੇ ਕਈ ਲੋਕਾਂ ਦੀ ਜਾਨ ਬਚਾਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News