ਚੜ੍ਹਦੇ ਸਾਲ ਸਿਨੇਮਾਘਰਾਂ ’ਚ ਦਸਤਕ ਦੇਣਗੀਆਂ ਇਹ 5 ਵੱਡੀਆਂ ਫਿਲਮਾਂ

12/27/2019 12:22:04 PM

ਮੁੰਬਈ(ਬਿਊਰੋ)- 2019 ਵਿਚ ਬਾਕਸ ਆਫਿਸ ’ਤੇ ਕੰਟੈਂਟ ਬੇਸਡ ਫਿਲਮਾਂ ਦਾ ਬੋਲਬਾਲਾ ਰਿਹਾ। ਹੁਣ ਨਵੇਂ ਸਾਲ ਦੇ ਪਹਿਲੇ ਮਹੀਨੇ ਵਿਚ ਹੀ ਮੂਵੀ ਲਵਰਸ ਨੂੰ ਵੱਡੀ ਸੁਗਾਤ ਮਿਲਣ ਵਾਲੀ ਹੈ। ਸਿਨੇਮਾਘਰਾਂ ਵਿਚ ਜਨਵਰੀ ਵਿਚ ਵੱਖ-ਵੱਖ ਜੋਨਰ ਦੀਆਂ 5 ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ। ਇਹ ਸਾਰੀਆਂ ਫਿਲਮਾਂ ਵੱਡੇ ਸਟਾਰਸ ਦੀਆਂ ਹਨ।  ਬਾਓਪਿਕ ਅਤੇ ਐਕਸ਼ਨ ਥ੍ਰਿਲਰ ਤੋਂ ਲੈ ਕੇ ਪੀਰੀਅਡ ਡਰਾਮਾ ਕੈਟੇਗਰੀ ਦੀਆਂ ਫਿਲਮਾਂ ਦਰਸ਼ਕਾਂ ਨੂੰ ਐਂਟਰਟੇਨ ਕਰਨਗੀਆ। ਆਓ ਜਾਣਦੇ ਹਾਂ ਨਵੇਂ ਸਾਲ ’ਤੇ ਕਿਹੜੀਆਂ-ਕਿਹੜੀਆਂ 5 ਫਿਲਮਾਂ ਰਿਲੀਜ਼ ਹੋਣਗੀਆਂ।

‘ਛਪਾਕ’ (10 ਜਨਵਰੀ)

ਐਸਿਡ ਅਟੈਕ ਸਰਵਾਈਵਰ ਲਕਸ਼‍ਮੀ ਅੱਗਰਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ‘ਛਪਾਕ’ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਲੀਡ ਰੋਲ ਵਿਚ ਦੀਪੀਕਾ ਪਾਦੁਕੋਣ ਅਤੇ ਵਿਕ੍ਰਾਂਤ ਮੈਸੀ ਹਨ। ‘ਛਪਾਕ’ ਵਿਚ ਦੀਪਿਕਾ ਲਕਸ਼ਮੀ ਅੱਗਰਵਾਲ ਦਾ ਕਿਰਦਾਰ ਨਿਭਾਏਗੀ। ਇਸ ਫਿਲਮ ਵਿਚ ਦੀਪਿਕਾ ਦਾ ਨਾਮ ਮਾਲਤੀ ਹੈ। ਫਿਲਮ ਵਿਚ ਐਸਿਡ ਅਟੈਕ ਤੋਂ ਬਾਅਦ ਲਕਸ਼ਮੀ ਦੇ ਸੰਘਰਸ਼ ਅਤੇ ਬੁਲੰਦ ਹੌਂਸਲੇ ਦੀ ਦਾਸਤਾਂ ਦੱਸੀ ਗਈ ਹੈ।

PunjabKesari

‘ਤਾਨਾਜੀ ਦਿ ਅਨਸੰਗ ਵਾਰਿਅਰ’ (10 ਜਨਵਰੀ)

ਪੀਰੀਅਡ ਫਿਲਮ ‘ਤਾਨਾਜੀ ਦਿ ਅਨਸੰਗ ਵਾਰਿਅਰ’ ਵਿਚ ਅਜੈ ਦੇਵਗਨ, ਕਾਜੋਲ, ਸੈਫ ਅਲੀ ਖਾਨ ਲੀਡ ਕਿਰਦਾਰ ਵਿਚ ਹੈ। ਫਿਲਮ ਵੀਰ ਮਰਾਠਾ ਜੋਯਾ ਤਾਨਾਜੀ ਮਾਲੂਸਰੇ ਦੀ ਜ਼ਿੰਦਗੀ ’ਤੇ ਬੇਸਡ ਹੈ। ਤਾਨਾਜੀ ਦਾ ਨਿਰਦੇਸ਼ਨ ਓਮ ਰਾਊਤ ਨੇ ਕੀਤਾ ਹੈ। ਤਾਨਾਜੀ ਅਜੇ ਦੇਵਗਨ ਦੀਆਂ 100ਵੀਂ ਫਿਲਮ ਹੈ। ਇਸ ਫਿਲਮ ਦੇ ਟਰੇਲਰ ਨੂੰ ਲੋਕਾਂ ਦਾ ਸ਼ਾਨਦਾਰ ਰਿਸਪਾਂਸ ਮਿਲਿਆ ਹੈ। ਬਾਕਸ ਆਫਿਸ ’ਤੇ ‘ਤਾਨਾਜੀ’ ਦੀ ਰਜਨੀਕਾਂਤ ਦੀ ‘ਦਰਬਾਰ’ ਤੇ ਦੀਪਿਕਾ ਪਾਦੁਕੋਣ ਦੀ ‘ਛਪਾਕ’ ਦੀ ਟੱਕਰ ਹੋਵੇਗੀ।

PunjabKesari

‘ਦਰਬਾਰ’ (9 ਜਨਵਰੀ )

ਰਜਨੀਕਾਂਤ ਸਟਾਰਰ ਐਕਸ਼ਨ ਥ੍ਰਿਲਰ ਫਿਲਮ ‘ਦਰਬਾਰ’ ਨੂੰ ਏ ਆਰ ਮੁਰੂਗਦਾਸ ਨੇ ਡਾਇਰੈਕਟ ਕੀਤਾ ਹੈ। ਮੂਵੀ ਵਿਚ ਰਜਨੀਕਾਂਤ ਤੋਂ ਇਲਾਵਾ ਨਯਨਤਾਰਾ, ਸੁਨੀਲ ਸ਼ੈੱਟੀ ਅਤੇ ਨਿਵੇਥਾ ਥੋਮਸ ਲੀਡ ਕਿਰਦਾਰ ਵਿਚ ਹਨ।  ਫਿਲਮ ਤਾਮਿਲ ਭਾਸ਼ਾ ਵਿਚ ਰਿਲੀਜ ਹੋਵੇਗੀ। ਇਸ ਲਈ ‘ਛਪਾਕ’ ਤੇ ’ਤਾਨਾਜੀ’ ਦੇ ਬਿੱਜਨਸ ਨੂੰ ਪ੍ਰਭਾਵਿਤ ਨਹੀਂ ਕਰ ਪਾਏਗੀ।

PunjabKesari

‘ਸਟ੍ਰੀਟ ਡਾਂਸਰ 3D’ (24 ਜਨਵਰੀ)

ਰੈਮੋ ਡਿਸੂਜਾ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਸਟ੍ਰੀਟ ਡਾਂਸਰ 3D’ ਵਿਚ ਵਰੁਣ ਧਵਨ, ਸ਼ਰਧਾ ਕਪੂਰ , ਨੋਰਾ ਫਤੇਹੀ ਅਤੇ ਪ੍ਰਭੂ ਦੇਵਾ ਅਹਿਮ ਕਿਰਦਾਰ ਵਿਚ ਹਨ। ਡਾਂਸ ਦੇ ਤੜਕੇ ਨਾਲ ਭਰਪੂਰ ਇਸ ਫਿਲਮ ਦੀ ਬਾਕਸ ਆਫਿਸ ’ਤੇ ਕੰਗਨਾ ਰਣੌਤ ਦੀ ‘ਪੰਗਾ’ ਨਾਲ ਟੱਕਰ ਦੇਖਣ ਨੂੰ ਮਿਲੇਗੀ।

PunjabKesari

‘ਪੰਗਾ’ (24 ਜਨਵਰੀ)

ਅਸ਼ਵਿਨੀ ਅੱਯਰ ਤ੍ਰਿਪਾਠੀ ਦੀ ਸਪੋਰਟਸ ਡਰਾਮਾ ‘ਪੰਗਾ’ ਵਿਚ ਕੰਗਨਾ ਰਣੌਤ ਲੀਡ ਕਿਰਦਾਰ ਵਿਚ ਹੈ। ਇਹ ਫਿਲਮ ਇਕ ਨੈਸ਼ਨਲ ਪੱਧਰ ਕਬੱਡੀ ਪਲੇਅਰ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਫਿਲਮ ਵਿਚ ਨੀਨਾ ਗੁਪਤਾ,  ਰਿਚਾ ਚੱਢਾ, ਪੰਕਜ ਤਿਵਾਰੀ ਅਤੇ ਜੱਸੀ ਗਿੱਲ ਵੀ ਅਹਿਮ ਕਿਰਦਾਰ ਵਿਚ ਦਿਖਾਈ ਦੇਣਗੇ। ਮੂਵੀ ਵਿਚ ਦਰਸ਼ਕ ਇਕ ਮਾਂ ਦੇ ਸੁਪਣਿਆਂ ਨੂੰ ਉਡਾਨ ਭਰਦੇ ਦੇਖਣਗੇ। ਇਮੋਸ਼ਨ ਅਤੇ ਅਧੂਰੇ ਸੁਪਣਿਆਂ ਦੀ ਕਹਾਣੀ ਨੂੰ ਦਿਖਾਉਂਦੀ ਇਸ ਫਿਲਮ ਦੇ ਟਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News