ਪ੍ਰੇਮੀ ਨਾਲ ਵਿਆਹ ਦੇ ਬੰਧਨ ''ਚ ਬੱਝੀ ਮੋਨਾ ਸਿੰਘ, ਦੇਖੋ ਤਸਵੀਰਾਂ

12/27/2019 2:46:37 PM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਮੋਨਾ ਸਿੰਘ ਨੇ ਆਪਣੇ ਸਾਊਥ ਇੰਡੀਅਨ ਬੁਆਏਫਰੈਂਡ ਦੱਖਣੀ ਭਾਰਤੀ ਇਨਵੈਸਟਮੈਂਟ ਬੈਂਕਰ ਨਾਲ ਵਿਆਹ ਕਰ ਲਿਆ ਹੈ। ਬੀਤੇ ਦਿਨੀਂ ਮੋਨਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ਸਨ। ਹੁਣ ਮੋਨਾ ਦੇ ਵਿਆਹ ਦੀਆਂ ਤਸ‍ਵੀਰਾਂ ਵੀ ਸਾਹਮਣੇ ਆ ਗਈਆਂ ਹਨ।

PunjabKesari
ਇਨ੍ਹਾਂ ਤਸਵੀਰਾਂ ਵਿਚ ਮੋਨਾ ਲਾਲ ਰੰਗ ਦਾ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਮੋਨਾ ਨੇ ਆਪਣੇ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਹੈ। ਫੈਨਜ਼ ਵੱਲੋਂ ਮੋਨਾ ਸਿੰਘ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਮੋਨਾ ਨੇ ਟੀ.ਵੀ. ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਨਾਲ ਆਪਣੇ ਟੀ.ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਇਹ ਸ਼ੋਅ ਬਹੁਤ ਹਿੱਟ ਹੋਇਆ। ਇਹ ਸ਼ੋਅ ਸਾਲ 2003 ਤੋਂ 2006 ਤੱਕ ਚਲਿਆ ਸੀ। ਇਸ ਸ਼ੋਅ ਲਈ ਮੋਨਾ ਨੂੰ ਸਰਵ ਉੱਤਮ ਅਦਾਕਾਰਾ ਸਮੇਤ ਪੰਜ ਪੁਰਸਕਾਰਾਂ ਨਾਲ ਨਵਾਜਿਆ ਗਿਆ।

PunjabKesari
ਇਸ ਤੋਂ ਬਾਅਦ ਮੋਨਾ ‘ਕਿਆ ਹੁਆ ਤੇਰਾ ਵਾਅਦਾ’ ਅਤੇ ‘ਪਿਆਰ ਕੋ ਹੋ ਜਾਣੇ ਦੋ’ ਵਰਗੇ ਹਿੱਟ ਟੀ.ਵੀ. ਸੀਰੀਅਲ ਵਿਚ ਦਿਸੀ। ਮੋਨਾ ਨੂੰ ਫਿਲਮਾਂ ਵਿਚ ਵੀ ਮੌਕਾ ਮਿਲਿਆ। ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਫਿਲਮ ‘3 ਈਡੀਅਟਸ’ ਵਿਚ ਮੋਨਾ ਸਿੰਘ ਨੇ ਕਰੀਨਾ ਕਪੂਰ ਦਾ ਕਿਰਦਾਰ ਨਿਭਾਇਆ ਸੀ।

PunjabKesari
ਇਹ ਮੋਨਾ ਦੀ ਪਹਿਲੀ ਫਿਲਮ ਸੀ। ਉਂਝ ਤਾਂ ਮੋਨਾ ਦਾ ਕਿਰਦਾਰ ਛੋਟਾ ਸੀ ਪਰ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News