Year Ender 2019 : ਬਾਕਸ ਆਫਿਸ ''ਤੇ ਇਨ੍ਹਾਂ ਫਿਲਮਾਂ ਨੇ ਕੀਤੀ ਮੋਟੀ ਕਮਾਈ, ਬਣਾਏ ਰਿਕਾਰਡ

12/27/2019 3:38:19 PM

ਜਲੰਧਰ (ਵੈੱਬ ਡੈਸਕ) : ਸਾਲ 2019 ਦਾ ਆਖਰੀ ਹਫਤਾ ਚੱਲ ਰਿਹਾ ਹੈ। ਕਰੀਬ 100 ਫਿਲਮਾਂ ਵਾਲੇ ਇਸ ਸਾਲ ਦੀ ਆਖਰੀ ਵੱਡੀ ਫਿਲਮ 'ਗੁੱਡ ਨਿਊਜ਼' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਵੀ ਅਕਸ਼ੈ ਕੁਮਾਰ ਪ੍ਰਮੁੱਖ ਭੂਮਿਕਾ 'ਚ ਹਨ। ਜੇਕਰ ਇਹ ਫਿਲਮ ਸਫਲ ਹੁੰਦੀ ਹੈ ਤਾਂ ਅਕਸ਼ੈ ਦੀ ਚੌਥੀ ਫਿਲਮ ਹੋਵੇਗੀ, ਜਿਸ ਨੇ ਸਾਲ 'ਚ ਕਮਾਈ ਦਾ ਰਿਕਾਰਡ ਬਣਾਇਆ। ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਅਕਸ਼ੈ ਦੀਆਂ 3 ਫਿਲਮਾਂ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਰਿਕਾਰਡ ਬਣਾਇਆ :-

ਫਿਲਮ : ਵਾਰ
ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਦੀ ਇਸ ਐਕਸ਼ਨ ਫਿਲਮ ਨੇ ਬਾਕਸ ਆਫਿਸ 'ਤੇ ਕਮਾਲ ਕੀਤਾ ਅਤੇ 292.71 ਕਰੋੜ ਦੀ ਕਮਾਈ ਕੀਤੀ। ਇਹ ਫਿਲਮ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਹੈ।
Image result for War Movie
ਫਿਲਮ : ਕਬੀਰ ਸਿੰਘ
ਤੇਲੁਗੂ ਫਿਲਮ 'ਅਰਜੁਨ ਰੈੱਡੀ' ਦੀ ਰੀਮੇਕ ਫਿਲਮ ਨੂੰ ਤਾਰੀਫਾਂ ਤੇ ਆਲੋਚਨਾਵਾਂ ਵੀ ਕਾਫੀ ਮਿਲੀਆਂ, ਜਿਸ ਨੇ ਬਾਕਸ ਆਫਿਸ 'ਤੇ 276.34 ਕਰੋੜ ਦੀ ਕਮਾਈ ਕੀਤੀ।
Image result for Kabir Singh
ਫਿਲਮ : ਉੜੀ ਦਿ ਸਰਜੀਕਲ ਸਟ੍ਰਾਈਕ
ਵਿੱਕੀ ਕੌਸ਼ਲ ਨੂੰ ਆਪਣੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਲਈ ਨੈਸ਼ਨਲ ਐਵਾਰਡ ਵੀ ਮਿਲਿਆ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ 244 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
Image result for Uri The Surgical Strike
ਫਿਲਮ : ਹਾਊਸਫੁੱਲ 4
ਲੰਬੀ-ਚੌੜੀ ਸਟਾਰਕਾਸਟ ਵਾਲੀ ਫਿਲਮ ਨੇ ਬਾਕਸ ਆਫਿਸ 'ਤੇ 205 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਹਾਲਾਂਕਿ ਪੁਨਰ ਜਨਮ 'ਤੇ ਆਧਾਰਿਤ ਇਸ ਕਾਮੇਡੀ ਫਿਲਮ ਨੂੰ ਕ੍ਰਿਟਿਕਸ ਦੀ ਤਾਰੀਫ ਨਹੀਂ ਮਿਲੀ।
Image result for Housefull 4
ਫਿਲਮ : ਭਾਰਤ
ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਇਕ ਵਾਰ ਫਿਰ 'ਭਾਰਤ' ਨਾਲ ਨਜ਼ਰ ਆਏ ਅਤੇ ਇਹ ਜੋੜੀ ਦਰਸ਼ਕਾਂ ਨੂੰ ਖੂਬ ਪਸੰਦ ਆਈ। ਇਸ ਫਿਲਮ ਨੇ 197.34 ਕਰੋੜ ਰੁਪਏ ਦੀ ਕਮਾਈ ਕੀਤੀ।
Image result for Bharat
ਫਿਲਮ : ਮਿਸ਼ਨ ਮੰਗਲ
ਅਕਸ਼ੈ ਕੁਮਾਰ ਆਪਣੀ ਫਿਲਮ 'ਮਿਸ਼ਨ ਮੰਗਲ' ਦਾ ਸਭ ਤੋਂ ਵੱਡਾ ਚਿਹਰਾ ਸਨ ਪਰ ਅਸਲ 'ਚ ਇਹ ਫਿਲਮ ਵਿਦਿਆ ਬਾਲਨ, ਸੋਨਾਕਸ਼ੀ ਸਿਨ੍ਹਾ ਵਰਗੀਆਂ ਅਦਾਕਾਰਾਂ ਦੀ ਫਿਲਮ ਸੀ। 'ਮਿਸ਼ਨ ਮੰਗਲ' ਨੇ 192.67 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ।
Image result for Mission Mangal
ਫਿਲਮ : ਕੇਸਰੀ
ਫਿਲਮ 'ਕੇਸਰੀ' ਹੋਲੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ, ਜਿਸ ਫਿਲਮ ਨੇ ਬਾਕਸ ਆਫਿਸ 'ਤੇ 151.87 ਕਰੋੜ ਦੀ ਧਮਾਕੇਦਾਰ ਕਮਾਈ ਕੀਤੀ ਸੀ। ਫਿਲਮ 'ਚ ਇਕ ਸਿੱਖ ਸਿਪਾਹੀ ਦੀ ਬਹਾਦਰੀ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ।
Image result for Kesari
ਫਿਲਮ : ਟੋਟਲ ਧਮਾਲ
'ਟੋਟਲ ਧਮਾਲ' 'ਚ ਇਸ ਵਾਰ ਸਿਤਾਰਿਆਂ ਦੀ ਭਰਮਾਰ ਰਹੀ ਸੀ। ਇਸ ਸਟਾਰਕਾਸਟ ਨੂੰ ਇਸ ਵਾਰ ਅਜੈ ਦੇਵਗਨ, ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਨੇ ਵੀ ਜੁਆਇਨ ਕੀਤਾ ਸੀ। ਇਸ ਕਾਮੇਡੀ ਫਿਲਮ ਨੇ 150.07 ਕਰੋੜ ਦੀ ਕਮਾਈ ਕੀਤੀ ਸੀ।
Image result for Total Dhamaal
ਫਿਲਮ : ਸਾਹੋ
ਪ੍ਰਭਾਸ ਤੇ ਸ਼ਰਧਾ ਕਪੂਰ ਦੀ ਵੱਡੇ ਬਜਟ ਦੀ ਫਿਲਮ 'ਸਾਹੋ' ਨੇ 148 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਇਸ ਵੱਡੇ ਬਜਟ ਦੀ ਫਿਲਮ ਤੋਂ ਕਾਫੀ ਜ਼ਿਆਦਾ ਉਮੀਦਾਂ ਸਨ ਪਰ 'ਬਾਹੁਬਲੀ' ਤੋਂ ਬਾਅਦ ਪ੍ਰਭਾਸ ਦੀ ਇਹ ਐਂਟਰੀ ਦਰਸ਼ਕਾਂ ਨੂੰ ਇੰਪ੍ਰੈੱਸ ਨਾ ਕਰ ਸਕੀ।
Image result for Saaho
ਫਿਲਮ : ਛਿਛੋਰੇ
'ਦੰਗਲ' ਵਰਗੀ ਬਲਾਕਬਸਟਰ ਤੋਂ ਬਾਅਦ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ 'ਛਿਛੋਰੇ' ਵੀ ਦਰਸ਼ਕਾਂ ਨੂੰ ਖੂਬ ਪਸੰਦ ਆਈ। ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ਰਧਾ ਕਪੂਰ ਦੀ ਇਸ ਫਿਲਮ ਨੇ 147.32 ਕਰੋੜ ਦੀ ਕਮਾਈ ਕੀਤੀ ਸੀ।
Image result for Chhichhore



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News