ਰਾਹਤ ਫਤਿਹ ਅਲੀ ਖਾਨ ਨਾਲ ਇਨ੍ਹਾਂ 2 ਕਲਾਕਾਰਾਂ ਨੂੰ ਸ਼ੋਅ ਕਰਨਾ ਪਿਆ ਮਹਿੰਗਾ, FWICE ਨੇ ਦਿੱਤੀ ਚੇਤਾਵਨੀ

4/13/2020 3:07:21 PM

ਜਲੰਧਰ (ਵੈੱਬ ਡੈਸਕ) - ਪੂਰੀ ਦੁਨੀਆ ਜਦੋਂ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਉਦੋਂ ਵੀ ਭਾਰਤ-ਪਾਕਿਸਤਾਨ ਦੇ ਰਿਸ਼ਤੇ ਤਣਾਅ ਭਰੇ ਹੀ ਹਨ। ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨਾਲ ਭਾਰਤੀ ਕਲਾਕਾਰਾਂ ਨੇ ਇਕ ਆਨਲਾਈਨ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਇਜ਼ ਨੇ ਇਕ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ। ਐਸੋਸੀਏਸ਼ਨ ਨੇ ਲਿਖਿਆ ਕਿ, ''ਸਾਨੂੰ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਐਸੋਸੀਏਸ਼ਨ ਵੱਲੋਂ ਬਹੁਤ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨ ਨੂੰ ਲੈ ਕੇ ਪ੍ਰਬੰਦੀ ਲਈ ਹੈ ਅਤੇ ਇਹ ਸਾਰਿਆਂ ਨੂੰ ਪਤਾ ਹੈ। ਇਸਦੇ ਬਾਵਜੂਦ ਕਈ ਕਲਾਕਾਰਾਂ ਨੇ ਇਹਦਾ ਉਲੰਘਣ ਕੀਤਾ ਹੈ। ਸਾਨੂੰ ਸੂਚਨਾ ਮਿਲੀ ਹੈ ਕਿ ਭਾਰਤੀ ਕਲਾਕਾਰਾਂ ਨੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨਾਲ ਆਨਲਾਇਨ ਕੰਸਰਟ ਕੀਤਾ ਹੈ।  
No photo description available.
ਐਸੋਸੀਏਸ਼ਨ ਨੇ ਅੱਗੇ ਕਿਹਾ ਕਿ, ''ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਚਲਦਿਆਂ ਇਹ ਨਾਨ ਕੋ-ਅਪਰੇਸ਼ਨ ਸਰਕੂਲਰ ਹਾਲੇ ਵੀ ਕਾਨੂੰਨੀ ਹੈ। ਜੇਕਰ ਅੱਗੇ ਤੋਂ ਕੋਈ ਵੀ ਭਾਰਤੀ ਕਲਾਕਾਰ ਕਿਸੇ ਵੀ ਪਾਕਿਸਤਾਨੀ ਕਲਾਕਾਰ ਦੇ ਨਾਲ ਕੰਮ ਕਰਦਾ ਤਾਂ ਉਸ 'ਤੇ ਸਖਤ ਐਕਸ਼ਨ ਲਿਆ ਜਾਵੇਗਾ। ਸਾਰੇ ਲੋਕ ਇਹ ਨੋਟ ਕਰ ਲਓ।'' ਨੋਟਿਸ ਵਿਚ ਅੱਗੇ ਲਿਖਿਆ ਹੈ ਕਿ, ''ਸਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਪੂਰੀ ਦੁਨੀਆ ਇਸ ਸਮੇਂ 'ਕੋਰੋਨਾ ਵਾਇਰਸ' ਨਾਲ ਲੜ ਰਹੀ ਹੈ, ਜਦੋਂਕਿ ਬਾਰਡਰ 'ਤੇ ਪਾਕਿਸਤਾਨ ਸਾਡੇ ਜਵਾਨਾਂ ਨੂੰ ਮਾਰਨ ਵਿਚ ਰੁੱਝੇ ਹਨ। ਨੋਟਿਸ ਵਿਚ ਰਾਹਤ ਫਤਿਹ ਅਲੀ ਖਾਨ ਦਾ ਨਾਂ ਤਾਂ ਲਿਆ ਗਿਆ ਹੈ ਪਰ ਕਿਸੇ ਭਾਰਤੀ ਕਲਾਕਾਰ ਦਾ ਨਾਮ ਨਹੀਂ ਲਿਖਿਆ ਗਿਆ।''

ਹਾਲਾਂਕਿ FWICE ਦੇ ਜਨਰਲ ਸੈਕਟਰੀ ਅਸ਼ੋਕ ਡੁਬੇ ਨੇ ਦੱਸਿਆ ਕਿ, ''ਕੱਲ ਹਰਸ਼ਦੀਪ ਕੌਰ ਅਤੇ ਵਿਜੇ ਅਰੋੜਾ ਨੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਇਕ ਆਨਲਾਈਨ ਪ੍ਰੋਗਰਾਮ ਕੀਤਾ। ਅਸੀਂ ਬਹੁਤ ਪਹਿਲਾਂ ਹੀ ਸਰਕੂਲਰ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਭਾਰਤੀ ਕਲਾਕਾਰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰੇਗਾ। ਇਸਦੇ ਬਾਵਜੂਦ ਇਹ ਹੋਇਆ ਹੈ। ਜੇਕਰ ਉਨ੍ਹਾਂ ਨੇ ਅੱਗੇ ਵੀ ਅਜਿਹਾ ਕੀਤਾ ਤਾਂ ਅਸੀਂ ਉਨ੍ਹਾਂ ਨੇ ਬੈਨ ਕਰ ਦਿਆਂਗੇ ਅਤੇ ਇੰਡਸਟਰੀ ਵਿਚ ਉਨ੍ਹਾਂ ਨੂੰ ਕੋਈ ਵੀ ਕੰਮ ਨਹੀਂ ਦਿੱਤਾ ਜਾਵੇਗਾ।''   ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News